ਤਾਲਮੇਲ ਦੀ ਤਾਕਤ

ਅਸਲ ਵਿਚ ਜੀਵਨ ਤਾਲਮੇਲ ਦਾ ਹੀ ਪ੍ਰਤੀਕ ਹੈ। ਜਦ ਵੱਖ-ਵੱਖ ਤੱਤਾਂ ਵਿਚ ਤਾਲਮੇਲ ਹੈ, ਤਦ ਹੀ ਗਤੀ ਹੈ। ਗਤੀ ਹੈ, ਤਦ ਹੀ ਚੇਤਨਾ ਹੈ। ਚੇਤਨਾ ਹੈ, ਤਦ ਹੀ ਜੀਵਨ ਦੀ ਸਾਰਥਕਤਾ ਹੈ। ਜੇ ਜਗਤ ਦੇ ਤੱਤਾਂ ਦਾ ਤਾਲਮੇਲ ਭੰਗ ਹੁੰਦਾ ਹੈ ਤਾਂ ਜੀਵਨ ਦਾ ਸੰਤੁੱਲਨ ਵਿਗੜਦਾ ਜਾਂਦਾ ਹੈ। ਜੀਵਨ ਵਿਚ ਠਹਿਰਾਅ ਕਾਰਨ ਨਿਰਜੀਵ ਵਾਲੀ ਹਾਲਤ ਹੋ ਜਾਂਦੀ ਹੈ। ਇਸ ਤੋਂ ਸਪਸ਼ਟ ਹੈ ਕਿ ਜੀਵਨ ਲਈ ਤਾਲਮੇਲ ਜ਼ਰੂਰੀ ਹੈ। ਤੱਤਾਂ ਦੇ ਤਾਲਮੇਲ ਵਿਚ ਇਕ ਲੈਅ ਹੁੰਦੀ ਹੈ। ਇਸ ਲੈਅ ਨਾਲ ਹੀ ਸਟੀਕਤਾ ਆਉਂਦੀ ਹੈ ਤੇ ਜੀਵਨ ਸੁੰਦਰ ਤੇ ਸਰਲ ਬਣਦਾ ਜਾਂਦਾ ਹੈ। ਸੁੰਦਰਤਾ ਮਨ ਅਤੇ ਭਾਵਨਾ ਵਿਚ ਲਗਾਅ ਦਾ ਭਾਵ ਬੋਧ ਜਗਾਉਂਦੀ ਹੈ। ਇਹ ਲਗਾਅ ਇਸ ਸੰਸਾਰ ਦਾ ਮੂਲ ਗੁਣ ਹੈ। ਇਸੇ ਨਾਲ ਕਿਸੇ ਵਸਤੂ ਦੀ ਹੋਂਦ ਹੈ। ਜੇ ਅਸੀਂ ਡੂੰਘਾਈ ਨਾਲ ਵਿਚਾਰ ਕਰੀਏ ਤਾਂ ਦੇਖਾਂਗੇ ਕਿ ਤਾਲਮੇਲ ਇਕ ਸੁਚੱਜੀ ਅਵਸਥਾ ਹੈ।

ਇਹ ਵਿਵਸਥਾ ਹੀ ਕਿਸੇ ਤੱਤ, ਵਸਤੂ ਜਾਂ ਵਿਅਕਤੀ ਦੇ ਸਰੂਪ ਨੂੰ ਨਿਰਧਾਰਤ ਕਰਦੀ ਹੈ। ਵਿਗਿਆਨ ਦੇ ਦ੍ਰਿਸ਼ਟੀਕੋਣ ਨਾਲ ਜੇ ਆਖੀਏ ਤਾਂ ਜਦ ਹਾਈਡ੍ਰੋਜਨ ਅਤੇ ਆਕਸੀਜਨ ਦੇ ਪਰਮਾਣੂ ਆਪਸ ਵਿਚ ਮਿਲਦੇ ਹਨ ਤਦ ਪਾਣੀ ਬਣਦਾ ਹੈ। ਜੇ ਇਹ ਪਰਮਾਣੂ ਆਪਸ ਵਿਚ ਮਿਲਣ ਤੋਂ ਇਨਕਾਰ ਕਰ ਦੇਣ ਤਾਂ ਪਾਣੀ ਦੀ ਹੋਂਦ ਸੰਭਵ ਨਹੀਂ ਹੈ। ਉਨ੍ਹਂ ਦਾ ਇਹ ਮਿਲਣਾ ਇਕ ਨਿਸ਼ਚਤ ਵਿਵਸਥਾ ਤਹਿਤ ਹੁੰਦਾ ਹੈ। ਜਦ ਹਾਈਡ੍ਰੋਜਨ ਦੇ ਦੋ ਪਰਮਾਣੂ ਅਤੇ ਆਕਸੀਜਨ ਦਾ ਇਕ ਪਰਮਾਣੂ ਆਪਸ ਵਿਚ ਮਿਲਦੇ ਹਨ ਤਾਂ ਪਾਣੀ ਬਣਦਾ ਹੈ।

ਇਕ ਤਾਲਮੇਲ ਦੀ ਇਕ ਵਿਵਸਥਾ ਹੈ। ਇਸ ਵਿਵਸਥਾ ਦੇ ਭੰਗ ਹੋਣ ਜਾਂ ਕਿਸੇ ਨਵੇਂ ਅਨੁਪਾਤਕ ਸੰਯੋਜਨ ਨਾਲ ਪਾਣੀ ਨਹੀਂ ਬਣ ਸਕਦਾ। ਤਾਲਮੇਲ ਿਵਚ ਸਾਰੇ ਤੱਤ ਆਪਣੀ ਹੋਂਦ ਨੂੰ ਇਕ ਵਿਚ ਮਿਲਾ ਦਿੰਦੇ ਹਨ। ਜਿਵੇਂ ਹਲਦੀ ਅਤੇ ਚੂਨੇ ਦੇ ਮਿਲਣ ’ਤੇ ਹਲਦੀ ਆਪਣਾ ਪੀਲਾ ਅਤੇ ਚੂਨਾ ਆਪਣਾ ਚਿੱਟਾ ਰੰਗ ਛੱਡ ਕੇ ਲਾਲ ਰੰਗ ਵਿਚ ਤਬਦੀਲ ਹੋ ਜਾਂਦੇ ਹਨ। ਇਹੀ ਤਾਲਮੇਲ ਦਾ ਦਰਸ਼ਨ ਹੈ। ਦਰਅਸਲ, ਤਾਲਮੇਲ ਨਾਲ ਹੀ ਸਮਰੱਥਾ, ਸ਼ਕਤੀ, ਸਾਹਸ ਤੇ ਭਾਈਚਾਰਾ ਹੈ। ਜਿਵੇਂ ਸਾਡੇ ਸਰੀਰ ਦੇ ਸਾਰੇ ਅੰਗ ਤਾਲਮੇਲ ਦੇ ਨਾਲ ਮਿਲ ਕੇ ਜੀਵਨ ਦਾ ਸੰਚਾਲਨ ਕਰਦੇ ਹਨ, ਠੀਕ ਉਵੇਂ ਹੀ ਸਮਾਜ ਦੇ ਸੰਚਾਲਨ ਲਈ ਇਸ ਦੇ ਸਾਰੇ ਅੰਗਾਂ ਦਾ ਤਾਲਮੇਲ ਜ਼ਰੂਰੀ ਹੈ। ਛੋਟੇ ਤੋਂ ਲੈ ਕੇ ਵੱਡੇ ਪੱਧਰ ਤੱਕ ਇਹ ਤਾਲਮੇਲ ਸਾਨੂੰ ਸਭ ਜਗ੍ਹਾ ਨਜ਼ਰ ਆਉਂਦਾ ਹੈ। ਇਸੇ ਤਾਲਮੇਲ ਦੀ ਸ਼ਕਤੀ ਨਾਲ ਪੂਰਾ ਬ੍ਰਹਿਮੰਡ ਚੱਲਦਾ ਹੈ

ਸਾਂਝਾ ਕਰੋ