ਫ਼ਰੀਦਕੋਟ ਦੀ ਧੀ ਸਿਫ਼ਤ ਕੌਰ ਸਮਰਾ ਨੇ ਸੀਨੀਅਰ ਵਰਲਡ ਕੱਪ ’ਚ ਜਿੱਤਿਆ ਕਾਂਸੀ ਦਾ ਤਗਮਾ

ਫ਼ਰੀਦਕੋਟ ਦੇ ਪਵਨਦੀਪ ਸਿੰਘ ਬੰਪੀ ਸਮਰਾ-ਰਮਣੀਕ ਕੌਰ ਸਮਰਾ ਦੀ ਲਾਡਲੀ ਬੇਟੀ ਸਿਫ਼ਤ ਕੌਰ ਸਮਰਾ ਨੇ ਜੁਲਾਈ ਮਹੀਨੇ ਪੈਰਿਸ ’ਚ ਹੋਣ ਵਾਲੀ ਉਲਪਿੰਕਸ ’ਚ ਸ਼ੂਟਿੰਗ ਖੇਡ ’ਚ ਕੁਆਲੀਫ਼ਾਈ ਕੀਤਾ ਸੀ। ਹੁਣ ਸਿਫ਼ਤ ਕੌਰ ਸਮਰਾ ਨੇ ਜਰਮਨੀ ਦੇ ਸ਼ਹਿਰ ਮਿਊਨਿਖ ਵਿਖੇ ਚੱਲ ਰਹੇ ਸੀਨੀਅਰ ਵਰਲਡ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕ ਰਕੇ ਫ਼ਰੀਦਕੋਟ, ਪੰਜਾਬ ਅਤੇ ਦੇਸ਼ ਦਾ ਨਾਮ ਇੱਕ ਵਾਰ ਦੇਸ਼-ਦੁਨੀਆਂ ਅੰਦਰ ਰੋਸ਼ਨ ਕਰ ਦਿੱਤਾ ਹੈ। ਪ੍ਰਾਪਤੀ ਜਾਣਕਾਰੀ ਅਨੁਸਾਰ ਜਰਮਨੀ ਵਿਖੇ ਚੱਲ ਰਹੇ ਇਸ ਸੀਨੀਅਰ ਵਰਲਡ ਕੱਪ ’ਚ 100 ਖਿਡਾਰੀਆਂ ਨੇ ਭਾਗ ਲਿਆ। ਅੱਗੇ ਪ੍ਰਦਰਸ਼ਨ ਦੇ ਅਧਾਰ ਤੇ 8 ਖਿਡਾਰੀਆਂ ਦੀ ਚੋਣ ਕੀਤੀ ਗਈ।

ਇਸ 8 ਖਿਡਾਰੀਆਂ ਦੀ ਚੋਣ ’ਚ ਭਾਰਤ ਵੱਲੋਂ ਇਕਲੌਤਲੀ ਬੇਟੀ ਸਿਫ਼ਤ ਕੌਰ ਸਮਰਾ ਦੀ ਚੋਣ ਹੋਈ ਤੇ ਫ਼ਿਰ ਫ਼ਾਈਨਲ ਮੁਕਾਬਲੇ ’ਚ ਸਿਫ਼ਤ ਕੌਰ ਸਮਰਾ ਨੇ ਦਮਦਾਰ ਖੇਡ ਵਿਖਾ ਕੇ ਕਾਂਸੀ ਦਾ ਤਗਮਾ ਜਿੱਤਿਆ। ਵਰਨਣਯੋਗ ਹੈ ਕਿ ਅੰਤਿਮ 8 ਖਿਡਾਰੀਆਂ ’ਚ ਭਾਰਤ ਵੱਲੋਂ ਇਕਲੌਤੀ ਖਿਡਾਰਣ ਸਿਫ਼ਤ ਕੌਰ ਸਮਰਾ ਨੂੰ ਚੁਣੇ ਜਾਣ ਦਾ ਮਾਣ ਮਿਲਿਆ। ਸਿਫ਼ਤ ਕੌਰ ਦੀ ਉਲੰਪਿਕ ਤੇ ਪਹਿਲਾਂ ਇਸ ਅਹਿਮ ਪ੍ਰਾਪਤੀ ਤੇ ਹਰ ਪਾਸਿਓ ਸਮਰਾ ਪ੍ਰੀਵਾਰ ਨੂੰ ਵਧਾਈ ਮਿਲ ਰਹੀ ਹੈ। ਵਰਨਣਯੋਗ ਹੈ ਕਿ 8 ਜੂਨ ਨੂੰ ਨੈਟਫ਼ਲੈੱਕਸ ਤੇ ਰਾਤ 9:00 ਵਜੇ ਵਿਖਾਏ ਜਾਂਦੇ ਕਪਿਲ ਸ਼ਰਮਾ ਸ਼ੋਅ ’ਚ ਦੇਸ਼ ਦੀ ਪ੍ਰਸਿੱਧ ਖਿਡਾਰਣਾਂ ਸਾਨੀਆ ਮਿਰਜ਼ਾ, ਸਾਨਿਆ ਨਾਹੇਵਾਲ, ਮੈਰੀਕਾਮ ਦੇ ਨਾਲ ਸਿਫ਼ਤ ਕੌਰ ਸਮਰਾ ਵੀ ਦਰਸ਼ਕਾਂ ਦੇ ਰੂਬਰੂ ਹੋਵੇਗੀ।

ਸਾਂਝਾ ਕਰੋ

ਪੜ੍ਹੋ