ਗੁਲਵੀਰ ਨੇ 5,000 ਮੀਟਰ ਦੌੜ ਵਿੱਚ ਕੌਮੀ ਰਿਕਾਰਡ ਤੋੜਿਆ

ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਅਥਲੀਟ ਗੁਲਵੀਰ ਸਿੰਘ ਨੇ ਇੱਥੇ ‘ਪੋਰਟਲੈਂਡ ਟਰੈਕ ਫੈਸਟੀਵਲ ਹਾਈ ਪਰਫਾਰਮੈਂਸ’ ਮੁਕਾਬਲੇ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਪੁਰਸ਼ਾਂ ਦੀ 5,000 ਮੀਟਰ ਦੌੜ ’ਚ ਕੌਮੀ ਰਿਕਾਰਡ ਤੋੜ ਦਿੱਤਾ ਹੈ। ‘ਪਾਊਲ ਬਾਂਤਾ ਮੈਮੋਰੀਅਲ ਰੇਸ’ ਵਿੱਚ ਹਿੱਸਾ ਲੈਂਦਿਆਂ ਪੱਛਮੀ ਉੱਤਰ ਪ੍ਰਦੇਸ਼ ਦੇ 26 ਸਾਲਾ ਅਥਲੀਟ ਗੁਲਵੀਰ ਨੇ 13:18.92 ਮਿੰਟ ਦਾ ਸਮਾਂ ਲਿਆ ਜੋ ਅਵਿਨਾਸ਼ ਸਾਬਲੇ ਦੇ ਪਿਛਲੇ ਸਾਲ ਲਾਸ ਏਂਜਲਸ ’ਚ ਬਣਾਏ ਗਏ 13:19.30 ਮਿੰਟ ਦੇ ਕੌਮੀ ਰਿਕਾਰਡ ਤੋਂ ਬਿਹਤਰ ਸੀ। ਉਸ ਨੇ ਪਿਛਲੇ ਸਾਲ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ 10,000 ਮੀਟਰ ਦੌੜ ਵਿੱਚ 28.17.21 ਮਿੰਟ ਦੇ ਸਮੇਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ ਸੀ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...