ਡਰੇਕ ਨੇ ਭਾਰਤ ਬਨਾਮ ਪਾਕਿਸਤਾਨ ਮੈਚ ‘ਤੇ ਸੱਟਾ ਲਗਾ ਕੇ ਜਿੱਤੇ 7 ਕਰੋੜ ਰੁਪਏ

ਇਕ ਨਵੀਂ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅੰਤਰਰਾਸ਼ਟਰੀ ਗਾਇਕ ਡਰੇਕ ਨੇ ਭਾਰਤ ਬਨਾਮ ਪਾਕਿਸਤਾਨ ਮੈਚ ‘ਤੇ ਸੱਟਾ ਲਗਾ ਕੇ 7 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਭਾਰਤ ਨੇ ਐਤਵਾਰ ਸ਼ਾਮ ਨੂੰ ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਨੂੰ ਛੇ ਦੌੜਾਂ ਨਾਲ ਹਰਾਇਆ। ਡਰੇਕ ਨੇ ਭਾਰਤ ਦੀ ਜਿੱਤ ‘ਤੇ ਸ਼ਰਤ ਲਗਾਈ ਸੀ। ਉਸ ਨੇ ਵੀਕਐਂਡ ‘ਤੇ ਅਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਖੁਲਾਸਾ ਕੀਤਾ ਕਿ ਉਸ ਨੇ ਭਾਰਤ ‘ਤੇ 5.4 ਕਰੋੜ ਰੁਪਏ ਦਾ ਸੱਟਾ ਲਗਾਇਆ ਹੈ। ਯੂਕੇ ਪ੍ਰਕਾਸ਼ਨ ਮਿਰਰ ਅਨੁਸਾਰ, ਡਰੇਕ ਨੇ ਕਥਿਤ ਤੌਰ ‘ਤੇ £715,000 (7.58 ਕਰੋੜ ਰੁਪਏ) ਜਿੱਤੇ, ਜਿਸ ਵਿਚੋਂ £204,000 (2.16 ਕਰੋੜ ਰੁਪਏ) ਸਿਰਫ਼ ਮੁਨਾਫ਼ਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ, “ਨਤੀਜੇ ਵਜੋਂ, ਡਰੇਕ ਨੇ ਕੁੱਲ £715,000 ਅਤੇ £204,000 ਦਾ ਸ਼ੁੱਧ ਲਾਭ ਜਿੱਤਿਆ।

ਦੱਸ ਦੇਈਏ ਕਿ ਭਾਰਤ ਨੇ ਐਤਵਾਰ ਨੂੰ ਟੂਰਨਾਮੈਂਟ ਦਾ ਅਪਣਾ ਦੂਜਾ ਮੈਚ ਖੇਡਿਆ। ਇਸ ਮੈਚ ਵਿਚ ਉਨ੍ਹਾਂ ਦਾ ਸਾਹਮਣਾ ਪਾਕਿਸਤਾਨ ਨਾਲ ਹੋਇਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 19 ਓਵਰਾਂ ਵਿਚ ਅਪਣੀਆਂ ਸਾਰੀਆਂ ਵਿਕਟਾਂ ਗੁਆ ਕੇ 119 ਦੌੜਾਂ ਬਣਾਈਆਂ। ਪਾਕਿਸਤਾਨ ਨੇ ਸ਼ਾਨਦਾਰ ਸ਼ੁਰੂਆਤ ਕੀਤੀ, ਜਿਸ ਨਾਲ ਭਾਰਤੀ ਪ੍ਰਸ਼ੰਸਕਾਂ ਨੂੰ ਚਿੰਤਾ ਹੋਈ। ਹਾਲਾਂਕਿ ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਯਾ ਨੇ ਟੀਮ ਨੂੰ ਬਚਾਇਆ। ਬੁਮਰਾਹ ਨੇ ਮੈਚ ਦੌਰਾਨ ਤਿੰਨ ਵਿਕਟਾਂ ਲਈਆਂ ਅਤੇ ਸਿਰਫ 14 ਦੌੜਾਂ ਹੀ ਦਿਤੀਆਂ, ਜਦਕਿ ਪੰਡਯਾ ਨੇ ਦੋ ਵਿਕਟਾਂ ਲਈਆਂ ਅਤੇ 24 ਦੌੜਾਂ ਦਿਤੀਆਂ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...