ਤਰਬੂਜ਼ ਵਿੱਚ ਨਮਕ ਮਿਲਾ ਕੇ ਖਾਣਾ ਨਾਲ ਹੁੰਦੇ ਹਨ ਇਹ ਹੈਰਾਨੀਜਨਕ ਫ਼ਾਇਦੇ

ਗਰਮੀਆਂ ‘ਚ ਲੋਕ ਅਕਸਰ ਸਿਹਤਮੰਦ ਰਹਿਣ ਲਈ ਕਈ ਉਪਾਅ ਕਰਦੇ ਹਨ। ਇਸ ਮੌਸਮ ਵਿਚ ਖਾਣ-ਪੀਣ ਤੋਂ ਲੈ ਕੇ ਜੀਵਨਸ਼ੈਲੀ ਤਕ ਸਭ ਕੁਝ ਬਦਲ ਜਾਂਦਾ ਹੈ। ਗਰਮੀਆਂ ਵਿਚ ਖ਼ੁਦ ਨੂੰ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੀ ਸਥਿਤੀ ਵਿਚ ਪਾਣੀ ਅਤੇ ਹੋਰ ਸਿਹਤਮੰਦ ਪੀਣ ਵਾਲੇ ਪਦਾਰਥਾਂ ਤੋਂ ਇਲਾਵਾ ਕੁਝ ਫਲ ਅਤੇ ਸਬਜ਼ੀਆਂ ਵੀ ਤੁਹਾਨੂੰ ਹਾਈਡ੍ਰੇਟ ਰੱਖਣ ਵਿਚ ਮਦਦ ਕਰਦੀਆਂ ਹਨ। ਤਰਬੂਜ਼ ਇਨ੍ਹਾਂ ‘ਚੋਂ ਇਕ ਹੈ, ਜਿਸ ਨੂੰ ਗਰਮੀਆਂ ‘ਚ ਖਾਣ ਨਾਲ ਕਈ ਫ਼ਾਇਦੇ ਹੁੰਦੇ ਹਨ। ਇਸ ‘ਚ ਭਰਪੂਰ ਮਾਤਰਾ ‘ਚ ਪਾਣੀ ਹੁੰਦਾ ਹੈ, ਜੋ ਸਰੀਰ ‘ਚ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ ਅਤੇ ਇਸ ‘ਚ ਮੌਜੂਦ ਪੋਸ਼ਕ ਤੱਤ ਸਿਹਤ ਨੂੰ ਹੋਰ ਵੀ ਫਾਇਦੇ ਪਹੁੰਚਾਉਂਦੇ ਹਨ। ਜ਼ਿਆਦਾਤਰ ਲੋਕ ਤਰਬੂਜ਼ ‘ਚ ਨਮਕ ਮਿਲਾ ਕੇ ਖਾਣਾ ਪਸੰਦ ਕਰਦੇ ਹਨ। ਇਸ ਦਾ ਸਵਾਦ ਬਹੁਤ ਵਧੀਆ ਹੁੰਦਾ ਹੈ, ਜਿਸ ਕਾਰਨ ਲੋਕ ਇਸ ਨੂੰ ਇਸ ਤਰ੍ਹਾਂ ਖਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਤਰਬੂਜ਼ ‘ਚ ਨਮਕ ਮਿਲਾ ਕੇ ਖਾਣ ਨਾਲ ਇਸ ਦੇ ਫ਼ਾਇਦੇ ਵੀ ਦੁੱਗਣੇ ਹੋ ਜਾਂਦੇ ਹਨ।

ਤਰਬੂਜ਼ ਵਿਚ ਲੂਣ ਮਿਲਾਉਣ ਨਾਲ ਕੁਝ ਪੌਸ਼ਟਿਕ ਤੱਤ, ਜਿਵੇਂ ਲਾਈਕੋਪੀਨ ਹੋਰ ਆਸਾਨੀ ਨਾਲ ਸੋਖ ਸਕਦੇ ਹਾਂ। ਇਹ ਪਾਚਨ ਕਿਰਿਆਵਾਂ ਨੂੰ ਪ੍ਰਭਾਵਿਤ ਕਰ ਕੇ ਪੌਸ਼ਟਿਕ ਤੱਤਾਂ ਨੂੰ ਸੋਖਣ ਵਿੱਚ ਮਦਦ ਕਰਦਾ ਹੈ। ਤਰਬੂਜ਼ ਪਹਿਲਾਂ ਹੀ ਹਾਈਡ੍ਰੇਟਿੰਗ ਫਲ ਹੈ। ਅਜਿਹੀ ਸਥਿਤੀ ਵਿਚ ਇਕ ਚੁਟਕੀ ਨਮਕ ਮਿਲਾ ਕੇ ਇਲੈਕਟ੍ਰੋਲਾਈਟਸ, ਖਾਸ ਤੌਰ ‘ਤੇ ਸੋਡੀਅਮ ਨੂੰ ਭਰਨ ਵਿਚ ਮਦਦ ਮਿਲ ਸਕਦੀ ਹੈ, ਜੋ ਤੁਸੀਂ ਕਸਰਤ ਅਤੇ ਗਰਮੀ ਕਾਰਨ ਗੁਆਉਂਦੇ ਹੋ।

ਲੂਣ ਤਰਬੂਜ਼ ਦੀ ਹਲਕੀ ਕੁੜੱਤਣ ਨੂੰ ਘਟਾਉਂਦਾ ਹੈ ਤੇ ਇਸ ਦੀ ਕੁਦਰਤੀ ਮਿਠਾਸ ਨੂੰ ਵਧਾਉਂਦਾ ਹੈ। ਇਹ ਇਸ ਲਈ ਹੈ ਕਿਉਂਕਿ ਨਮਕ ਦੀ ਮੌਜੂਦਗੀ ਮਿਠਾਸ ਨੂੰ ਹੋਰ ਵਧਾਉਂਦੀ ਹੈ। ਮਿਠਾਸ ਵਧਾਉਣ ਦੇ ਨਾਲ-ਨਾਲ ਤਰਬੂਜ਼ ‘ਚ ਨਮਕ ਮਿਲਾ ਕੇ ਇਸ ਫਲ ਦੀ ਬਣਤਰ ‘ਚ ਵੀ ਸੁਧਾਰ ਹੁੰਦਾ ਹੈ। ਲੂਣ ਇਸ ਵਿਚ ਮੌਜੂਦ ਸਾਰੇ ਪਾਣੀ ਨੂੰ ਫਲ ਦੀ ਸਤ੍ਹਾ ‘ਤੇ ਲਿਆਉਂਦਾ ਹੈ, ਜਿਸ ਨਾਲ ਇਹ ਹੋਰ ਰਸਦਾਰ ਦਿਖਾਈ ਦਿੰਦਾ ਹੈ। ਜੇ ਤੁਸੀਂ ਵੀ ਤਰਬੂਜ਼ ਨੂੰ ਨਮਕ ਮਿਲਾ ਕੇ ਖਾਣਾ ਪਸੰਦ ਕਰਦੇ ਹੋ ਤਾਂ ਇਸ ਲਈ ਤੁਸੀਂ ਸਮੁੰਦਰੀ ਨਮਕ ਜਾਂ ਹਿਮਾਲੀਅਨ ਪਿੰਕ ਸਾਲਟ ਦੀ ਵਰਤੋਂ ਕਰ ਸਕਦੇ ਹੋ। ਇਸ ਕਿਸਮ ਦਾ ਲੂਣ ਫਲ ਦੇ ਕੁਦਰਤੀ ਸਵਾਦ ਨੂੰ ਪ੍ਰਭਾਵਿਤ ਕੀਤੇ ਬਿਨਾਂ ਹਲਕਾ ਨਮਕੀਨ ਸਵਾਦ ਦਿੰਦਾ ਹੈ। ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ ਸੋਡੀਅਮ ਦੀ ਰੋਜ਼ਾਨਾ ਮਾਤਰਾ ਪ੍ਰਤੀ ਦਿਨ 2,300 ਮਿਲੀਗ੍ਰਾਮ ਤੋਂ ਘੱਟ ਹੋਣੀ ਚਾਹੀਦੀ ਹੈ। ਜ਼ਿਆਦਾ ਮਾਤਰਾ ਵਿਚ ਨਮਕ ਦਾ ਸੇਵਨ ਕਰਨ ਨਾਲ ਤੁਹਾਡੇ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬੀਮਾਰੀ ਦਾ ਖ਼ਤਰਾ ਵਧ ਸਕਦਾ ਹੈ।

ਸਾਂਝਾ ਕਰੋ

ਪੜ੍ਹੋ