ਅਫਗਾਨਿਸਤਾਨ ਨੇ ਯੁਗਾਂਡਾ ਨੂੰ 125 ਦੌੜਾਂ ਨਾਲ ਹਰਾਇਆ

ਅਫਗਾਨਿਸਤਾਨ ਨੇ ਅੱਜ ਇੱਥੇ ਟੀ-20 ਵਿਸ਼ਵ ਕੱਪ ਵਿੱਚ ਤੇਜ਼ ਗੇਂਦਬਾਜ਼ ਫਜ਼ਲਹਕ ਫਾਰੂਕੀ ਦੀਆਂ ਪੰਜ ਵਿਕਟਾਂ ਸਦਕਾ ਯੁਗਾਂਡਾ ਨੂੰ 125 ਦੌੜਾਂ ਨਾਲ ਹਰਾ ਦਿੱਤਾ। ਇਸ ਦੌਰਾਨ ਰਹਿਮਾਨਉੱਲ੍ਹਾ ਗੁਰਬਾਜ਼ ਤੇ ਇਬਰਾਹਿਮ ਜ਼ਦਰਾਨ ਨੇ ਪਹਿਲੀ ਵਿਕਟ ਲਈ ਸੈਂਕੜੇ ਦੀ ਭਾਈਵਾਲੀ ਕੀਤੀ। ਗੁਰਬਾਜ਼ ਨੇ 45 ਗੇਂਦਾਂ ’ਚ 76 ਦੌੜਾਂ ਬਣਾਈਆਂ ਜਦਕਿ ਜ਼ਦਰਾਨ ਨੇ 46 ਗੇਂਦਾਂ ’ਚ 70 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਪੁਰਸ਼ ਟੀ-20 ਵਿਸ਼ਵ ਕੱਪ ’ਚ ਪਹਿਲੀ ਵਿਕਟ ਲਈ 154 ਦੌੜਾਂ ਦੀ ਸਭ ਤੋਂ ਵੱਡੀ ਭਾਈਵਾਲੀ ਕੀਤੀ ਜਿਸ ਦੀ ਮਦਦ ਨਾਲ ਅਫਗਾਨਿਸਤਾਨ ਨੇ ਪੰਜ ਵਿਕਟਾਂ ’ਤੇ 183 ਦੌੜਾਂ ਬਣਾਈਆਂ।

ਟੀਚੇ ਦਾ ਪਿੱਛਾ ਕਰਦਿਆਂ ਯੁਗਾਂਡਾ ਦੀ ਟੀਮ 16 ਓਵਰਾਂ ’ਚ 58 ਦੌੜਾਂ ’ਤੇ ਹੀ ਆਊਟ ਹੋ ਗਈ। ਅਫਗਾਨਿਸਤਾਨ ਲਈ ਫਾਰੂਕੀ ਨੇ ਚਾਰ ਓਵਰਾਂ ਵਿੱਚ ਨੌਂ ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਇਸੇ ਤਰ੍ਹਾਂ ਨਵੀਨ-ਉਲ-ਹੱਕ ਤੇ ਰਾਸ਼ਿਦ ਖਾਨ ਨੇ ਦੋ-ਦੋ ਜਦਕਿ ਮੁਜੀਬ ਉਰ ਰਹਿਮਾਨ ਨੇ ਇੱਕ ਵਿਕਟ ਲਈ। ਭਾਰਤ ਅਤੇ ਆਇਰਲੈਂਡ ਵਿਚਾਲੇ ਭਲਕੇ ਇੱਥੇ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਮੈਚ ਵਿੱਚ ਭਾਰਤੀ ਟੀਮ ਲੈਅ ਹਾਸਲ ਕਰਨਾ ਚਾਹੇਗੀ। ਇਸ ਵਿਸ਼ਵ ਕੱਪ ਵਿੱਚ ਇਹ ਭਾਰਤ ਦਾ ਪਹਿਲਾ ਮੁਕਾਬਲਾ ਹੋਵੇਗਾ। ਇਹ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦਾ ਆਖਰੀ ਵਿਸ਼ਵ ਕੱਪ ਹੋ ਸਕਦਾ ਹੈ ਜਿਸ ਕਰਕੇ ਭਾਰਤੀ ਟੀਮ ਇਹ ਟੂਰਨਾਮੈਂਟ ਜਿੱਤਣਾ ਚਾਹੇਗੀ। ਸੰਜੂ ਸੈਮਸਨ ਅਤੇ ਰਿਸ਼ਭ ਪੰਤ ’ਚੋਂ ਵਿਕਟ ਕੀਪਰ ਬੱਲੇਬਾਜ਼ ਦੀ ਚੋਣ ਵੀ ਅਹਿਮ ਹੋਵੇਗੀ। ਭਾਰਤ ਹਰਫਨਮੌਲਾ ਹਾਦਿਕ ਪਾਂਡਿਆ ਤੇ ਰਵਿੰਦਰ ਜਡੇਜਾ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਕਰੇਗਾ। ਜਸਪ੍ਰੀਤ ਬੁਮਰਾਹ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕਰੇਗਾ। ਮੁਹੰਮਦ ਸਿਰਾਜ ਤੇ ਅਰਸ਼ਦੀਪ ਸਿੰਘ ਉਸ ਦਾ ਸਾਥ ਦੇ ਸਕਦੇ ਹਨ।

ਸਾਂਝਾ ਕਰੋ

ਪੜ੍ਹੋ

ਤੁਹਾਡੇ ਬੱਚੇ ਡਿਜੀਟਲ ਸੰਸਾਰ ਵਿੱਚ ਕੀ ਦੇਖ

-ਬੱਚਿਆਂ ਲਈ ਸਾਈਬਰ ਸੁਰੱਖਿਆ ਆਧੁਨਿਕ ਪਾਲਣ-ਪੋਸ਼ਣ ਦਾ ਜ਼ਰੂਰੀ ਹਿੱਸਾ ਹੈ...