ਗ਼ਜ਼ਲ/ਨਸ਼ਿਆਂ ਨੂੰ ਨੇ ਲੱਗ ਗਏ /  ਮਹਿੰਦਰ ਸਿੰਘ ਮਾਨ

ਨਸ਼ਿਆਂ ਨੂੰ ਨੇ ਲੱਗ ਗਏ ਅੱਜ ਕਲ੍ਹ ਦੇ ਜੁਆਕ,
ਦਿੰਦੇ ਨਾ ਜਵਾਬ ਕੋਈ,ਜੇ ਕਰ ਮਾਰੋ ਹਾਕ।
ਜਦ ਉਹ ਇਕ ਦੂਜੇ ਤੇ ਕਰਦੇ ਨਹੀਂ ਵਿਸ਼ਵਾਸ,
ਤਾਂ ਹੀ ਅੱਜ ਕਲ੍ਹ ਹੁੰਦੇ ਪਤੀ-ਪਤਨੀ ‘ਚ ਤਲਾਕ।
ਜਿਸ ਨੂੰ ਸੁਣ ਕੇ ਗੁੱਸਾ ਚੜ੍ਹਨਾ ਸੁਭਾਵਕ ਹੀ ਸੀ,
ਉਹ ਜਾਂਦਾ ਜਾਂਦਾ ਬੋਲ ਗਿਆ ਕਸੂਤਾ ਵਾਕ।
ਉਹ ਸੋਨੇ ਤੇ ਸੁਹਾਗੇ ਵਾਲੀ ਹੋਵੇ ਗੱਲ,
ਜੇ ਕਰ ਟੀਚਰ ਟੀਚਿੰਗ ਲਈ ਵਰਤੇ ਚਾਕ।
ਬਾਕੀ ਕੰਮ ਸਕੂਲ ਮੁਖੀ ਯਾਰੋ ਕਿੰਜ ਕਰੇ,
ਸਾਰਾ ਦਿਨ ਉਸ ਨੂੰ ਉਲਝਾਈ ਰੱਖੇ ਡਾਕ।
ਜਿੱਤ ਕੇ ਜਸ਼ਨ ਮਨਾਉਣ ਦੀਆਂ ਗੱਲਾਂ ਕਰਦੇ ਹੋ,
ਇਹ ਤਾਂ ਦੇਖੋ, ਕਿੰਨੇ ਫੌਜੀ ਹੋਏ ਹਲਾਕ।
ਜਨਤਾ ‘ਚ ਫੈਲਾਈ ਜਾਵੇ ਨਫਰਤ ਦੀ ਅੱਗ,
ਹੁਣ ਦਾ ਹਾਕਮ ਯਾਰੋ ਹੱਦੋਂ ਵੱਧ ਚਲਾਕ।
****
ਮੱਥੇ ਤੇ ਹੱਥ ਧਰ ਕੇ / ਗ਼ਜ਼ਲ

ਮੱਥੇ ਤੇ ਹੱਥ ਧਰ ਕੇ ਜਿਸ ਨੇ ਪਾ ਲਈ ਸ਼ਾਮ,
ਜੀਵਨ ਦੇ ਵਿੱਚ ਉਸ ਨੇ ਪਾਉਣਾ ਕਿਹੜਾ ਮੁਕਾਮ?
ਉਸ ਨੂੰ ਇੱਜ਼ਤ ਬਣਾਉਣ ਲਈ ਲੱਗ ਜਾਂਦੇ ਸਾਲ,
ਜੇ ਬੰਦਾ ਹੋ ਜਾਵੇ ਇਕ ਵਾਰੀ ਬਦਨਾਮ।
ਦੋਹੀਂ ਪਾਸੀਂ ਜਾਨਾਂ ਦਾ ਹੋਵੇ ਨੁਕਸਾਨ,
ਜਦ ਵੀ ਸਰਹੱਦਾਂ ਤੇ ਛਿੜ ਪੈਂਦੀ ਹੈ ਲਾਮ।
ਕਾਮੇ ਨੂੰ ਤਾਂ ਰੋਟੀ ਕੰਮ ਕਰਕੇ ਹੀ ਮਿਲਣੀ,
ਚਾਹੇ ਉਹ ਜਿੰਨਾ ਮਰਜ਼ੀ ਲਏ ਰੱਬ ਦਾ ਨਾਮ।
ਨੇਤਾਵਾਂ ਨਾ’ ਰਲ ਕੇ ਉਹ ਗਿਆ ਹੈ ਬਣ ਖਾਸ,
ਸੱਭ ਨੂੰ ਦੱਸੇ, ਹੁਣ ਉਹ ਬੰਦਾ ਰਿਹਾ ਨਹੀਂ ਆਮ।
ਪੁੱਤ ਜਿਨ੍ਹਾਂ ਦੇ ਇੱਥੇ ਲੱਗ ਗਏ ਨਸ਼ਿਆਂ ਨੂੰ,
ਉਹਨਾਂ ਆਪਣੇ ਮਾਂ-ਪਿਉ ਵੀ ਕੀਤੇ ਬਦਨਾਮ।
ਮਾਂ-ਪਿਉ ਤੋਂ ਕੰਨੀ ਕਤਰਾਉਂਦੇ ਬਹੁਤੇ ਪੁੱਤ,
ਟਾਵੇਂ, ਟਾਵੇਂ ਹੀ ਕਰਦੇ ਉਨ੍ਹਾਂ ਨੂੰ ਪ੍ਰਣਾਮ।
ਸਾਰਾ ਦਿਨ ਉਹ ਉਨ੍ਹਾਂ ਨੂੰ ਓਏ ਕਹਿ ਕੇ ਬੁਲਾਉਣ,
ਧਨਵਾਨਾਂ ਨੇ ਨੌਕਰ ਰੱਖੇ ਸਮਝ ਗੁਲਾਮ।
ਉਸ ਦਾ ਹਾਕਮ ਜਿਉਣਾ ਔਖਾ ਕਰ ਦਿੰਦੇ ਨੇ,
ਜਿਸ ਤੇ ਲੱਗ ਜਾਵੇ ਸੱਚ ਬੋਲਣ ਦਾ ਇਲਜ਼ਾਮ।


ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐਮ ਐਲ ਏ ਰਿਹਾਇਸ਼
ਨਵਾਂ ਸ਼ਹਿਰ (9915803554)

ਸਾਂਝਾ ਕਰੋ

ਪੜ੍ਹੋ

JKBOSE) ਨੇ 10ਵੀਂ ਜਮਾਤ ਦੀ ਫਾਈਨਲ ਪ੍ਰੀਖਿਆ

ਜੰਮੂ-ਕਸ਼ਮੀਰ, 1 ਮਈ – ਜੰਮੂ ਅਤੇ ਕਸ਼ਮੀਰ ਬੋਰਡ ਆਫ਼ ਸਕੂਲ...