ਸਾਈਕਲ ਚਲਾਉਣਾ ਸਿਹਤ ਦੇ ਨਜ਼ਰੀਏ ਤੋਂ ਬਹੁਤ ਫ਼ਾਇਦੇਮੰਦ ਹੈ। ਮਾਹਿਰਾਂ ਅਨੁਸਾਰ ਹਰ ਰੋਜ਼ 30 ਮਿੰਟ ਸਾਈਕਲ ਚਲਾਉਣਾ ਸਾਡੇ ਸਰੀਰ ’ਚ ਮੌਜੂਦ ਇਮਿਊਨ ਸੈੱਲਾਂ ਨੂੰ ਸਰਗਰਮ ਕਰਦਾ ਹੈ ਜਿਸ ਨਾਲ ਬਿਮਾਰ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਸਾਈਕਲ ਚਲਾਉਣਾ ਸਿਰਫ਼ ਸਰੀਰਕ ਸਿਹਤ ਲਈ ਹੀ ਨਹੀਂ ਬਲਕਿ ਮਾਨਸਿਕ ਸਿਹਤ ਲਈ ਵੀ ਲਾਭਦਾਇਕ ਹੈ। ਰੋਜ਼ਾਨਾ ਸਾਈਕਲ ਚਲਾਉਣਾ ਦਿਮਾਗ਼ ਨੂੰ ਵਧੇਰੇ ਕਿਰਿਆਸ਼ੀਲ ਰੱਖਦਾ ਹੈ, ਸੋਚਣ ਅਤੇ ਸਮਝਣ ਦੀ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਤਣਾਅ ਵੀ ਘਟਾਉਂਦਾ ਹੈ। ਇੱਥੋਂ ਤਕ ਕਿ ਡਾਇਬਟੀਜ਼ ਦੇ ਮਰੀਜ਼ ਸਾਈਕਲੰਿਗ ਨੂੰ ਸਰੀਰਕ ਗਤੀਵਿਧੀ ਵਜੋਂ ਵਰਤ ਕੇ ਇਸ ਨੂੰ ਕੰਟਰੋਲ ਵਿੱਚ ਰੱਖ ਸਕਦੇ ਹਨ।
ਸਾਈਕਲੰਿਗ ਨਾਲ਼ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਤੰਦਰੁਸਤ ਸਰੀਰ ਨੂੰ ਹਰ ਬਿਮਾਰੀ ਨਾਲ ਲੜਨ ਦੀ ਤਾਕਤ ਮਿਲਦੀ ਹੈ। ਸਾਈਕਲ ਚਲਾਉਣ ਨਾਲ ਸਰੀਰ ਵਿੱਚ ਖ਼ੂਨ ਦਾ ਪ੍ਰਵਾਹ ਵੀ ਸਹੀ ਹੁੰਦਾ ਹੈ। ਦਿਲ ਦੇ ਦੌਰੇ ਦੇ ਖ਼ਤਰੇ ਨੂੰ ਵੀ ਘਟਾਇਆ ਜਾ ਸਕਦਾ ਹੈ। ਸਾਈਕਲ ਆਵਾਜਾਈ ਦਾ ਸਭ ਤੋਂ ਲਾਹੇਵੰਦ ਸਾਧਨ ਹੈ। ਇਹ ਨਾ ਸਿਰਫ਼ ਸਸਤਾ ਹੈ ਸਗੋਂ ਵਾਤਾਵਰਨ ਪੱਖੀ ਵੀ ਹੈ। ਇਸ ਲਈ ਸਾਨੂੰ ਆਪਣੀ ਨਿਯਮਤ ਜ਼ਿੰਦਗੀ ਵਿਚ ਸਾਈਕਲ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ। ਸਾਈਕਲ ਦੁਨੀਆ ਦੀ ਪਹਿਲੀ ਅਤੇ ਪ੍ਰਮੁੱਖ ਕਾਢ ਹੈ ਜਿਸ ਨੂੰ ਲੋਕ ਛੋਟੀ ਉਮਰ ਵਿੱਚ ਹੀ ਚਲਾਉਣਾ ਸ਼ੁਰੂ ਕਰ ਦਿੰਦੇ ਹਨ। ਸੰਯੁਕਤ ਰਾਸ਼ਟਰ ਨੇ ਵਿਸ਼ਵ ਸਾਈਕਲ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਤਾਂ ਜੋ ਹਰ ਪੀੜ੍ਹੀ ਨੂੰ ਇਸ ਤਕਨਾਲੋਜੀ ਆਧਾਰਿਤ ਸੰਸਾਰ ਵਿੱਚ ਸਾਈਕਲ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।
ਇਸ ਦੇ ਨਾਲ ਲੋਕ ਆਵਾਜਾਈ ਦੇ ਨਿਯਮਤ ਢੰਗ ਵਜੋਂ ਸਾਈਕਲ ਦੀ ਵਰਤੋਂ ਕਰਨ ਦੇ ਹਾਂ-ਪੱਖੀ ਪ੍ਰਭਾਵਾਂ ਬਾਰੇ ਹੋਰ ਸੋਚਣਗੇ। ਅਸੀਂ ਸਾਈਕਲੰਿਗ ਰਾਹੀਂ ਸੁਰੱਖਿਅਤ ਢੰਗ ਨਾਲ ਨੇੜੇ ਦੀ ਕਿਸੇ ਵੀ ਥਾਂ ’ਤੇ ਪਹੁੰਚ ਸਕਦੇ ਹਾਂ ਜਿਸ ਦੇ ਨਤੀਜੇ ਵਜੋਂ ਕਸਰਤ ਵੀ ਹੁੰਦੀ ਹੈ। ਵਾਤਾਵਰਨ ਵਿੱਚ ਕਾਰਬਨ ਮੋਨੋਆਕਸਾਈਡ 3O, ਕਾਰਬਨ ਡਾਈਆਕਸਾਈਡ 3O2 ਗੈਸ ਦੀ ਵਧਦੀ ਦਰ, ਗਲੋਬਲ ਵਾਰਮਿੰਗ ਅਤੇ ਪ੍ਰਦੂਸ਼ਣ ਤੋਂ ਵਿਸ਼ਵ ਸੰਸਥਾਵਾਂ ਅਤੇ ਆਮ ਲੋਕ ਬਹੁਤ ਚਿੰਤਤ ਹਨ। ਇਸ ਸਥਿਤੀ ਵਿੱਚ ਸਾਈਕਲ ਦੀ ਸਵਾਰੀ ਨੂੰ ਅਪਣਾਉਣਾ ਪ੍ਰਦੂਸ਼ਣ ਦੀ ਦਰ ਨੂੰ ਘਟਾਉਣ, ਜੈਵਿਕ ਈਂਧਨ ਦੀ ਬਚਤ ਕਰਨ, ਆਰਥਿਕਤਾ ਨੂੰ ਬਚਾਉਣ ਅਤੇ ਇੱਕ ਟਿਕਾਊ ਵਾਤਾਵਰਨ ਬਣਾਉਣ ਦਾ ਉਪਯੋਗੀ ਤਰੀਕਾ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਦੁਨੀਆ ਅਤੇ ਇਸ ਦੇ ਵਾਤਾਵਰਨ ਨੂੰ ਰਹਿਣ ਦੇ ਯੋਗ ਬਣਾਈਏ। ਇਸ ਲਈ ਲੋਕਾਂ ਨੂੰ ਇਸ ਈਕੋ-ਫ੍ਰੈਂਡਲੀ ਮੋਡ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਸਾਡੇ ਸਾਰਿਆਂ ਲਈ ਇੱਕ ਫਲਦਾਇਕ ਪ੍ਰਦੂਸ਼ਣ ਮੁਕਤ ਭਵਿੱਖ ਦਾ ਸਵਾਗਤ ਕਰਨਾ ਚਾਹੀਦਾ ਹੈ।
ਇਹ ਦਿਨ ਸਾਈਕਲ ਦੀ ਵਿਲੱਖਣਤਾ, ਟਿਕਾਊਤਾ ਅਤੇ ਬਹੁਪੱਖੀਤਾ ਦਾ ਜਸ਼ਨ ਮਨਾਉਣ ਅਤੇ ਇਸ ਨੂੰ ਆਵਾਜਾਈ ਦੇ ਇੱਕ ਸਧਾਰਨ, ਟਿਕਾਊ ਸਾਧਨ ਵਜੋਂ ਵਰਤਣ ਲਈ ਉਤਸ਼ਾਹਿਤ ਕਰਦਾ ਹੈ। ਸਾਈਕਲ ਸਰੀਰਕ ਅਤੇ ਮਾਨਸਿਕ ਸਿਹਤ ਲਈ ਚੰਗਾ ਹੈ। ਇਹ ਵਾਤਾਵਰਣ ਅਤੇ ਆਰਥਿਕਤਾ ਲਈ ਵੀ ਚੰਗਾ ਹੈ। ਬਿਨਾਂ ਸ਼ੱਕ ਸਾਈਕਲ ਚਲਾਉਣਾ ਇੱਕ ਸ਼ਾਨਦਾਰ ਕਸਰਤ ਹੈ ਅਤੇ ਸਾਨੂੰ ਕਿਰਿਆਸ਼ੀਲ ਰੱਖਦੀ ਹੈ। ਇਹ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਬਣਾਉਣ ਵਿੱਚ ਮਦਦ ਕਰਦਾ ਹੈ।
ਜੇ ਤੁਸੀਂ ਫਿੱਟ ਅਤੇ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਰੀਰਕ ਤੌਰ ’ਤੇ ਸਰਗਰਮ ਰਹਿਣਾ ਚਾਹੀਦਾ ਹੈ। ਨਿਯਮਤ ਸਰੀਰਕ ਗਤੀਵਿਧੀ ਮੋਟਾਪਾ, ਦਿਲ ਦੀ ਬਿਮਾਰੀ, ਕੈਂਸਰ, ਮਾਨਸਿਕ ਰੋਗ, ਸ਼ੂਗਰ, ਗਠੀਆ, ਆਦਿ ਸਮੇਤ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰ ਸਕਦੀ ਹੈ। ਸਾਈਕਲਿੰਗ ਇੱਕ ਕਿਸਮ ਦੀ ਐਰੋਬਿਕ ਗਤੀਵਿਧੀ ਹੈ ਜਿਸ ਵਿੱਚ ਦਿਲ, ਖ਼ੂਨ ਦੀਆਂ ਨਾੜੀਆਂ ਅਤੇ ਫੇਫੜਿਆਂ ਨੂੰ ਕਸਰਤ ਹੁੰਦੀ ਹੈ। ਸਿਹਤ ਮਾਹਿਰਾਂ ਅਨੁਸਾਰ ਰੋਜ਼ਾਨਾ ਕਸਰਤ ਕਰਨ ਨਾਲ ਕਈ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਖਾਸ ਤੌਰ ’ਤੇ ਮੋਟਾਪਾ, ਮਾਨਸਿਕ ਤਣਾਅ, ਸ਼ੂਗਰ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ’ਚ ਕਸਰਤ ਕਰਨ ਨਾਲ ਜਲਦੀ ਰਾਹਤ ਮਿਲਦੀ ਹੈ। ਇਸ ਲਈ ਰੋਜ਼ਾਨਾ ਕਸਰਤ ਅਤੇ ਯੋਗਾ ਕਰੋ। ਜੇ ਤੁਹਾਡੇ ਕੋਲ ਸਮਾਂ ਨਹੀਂ ਹੈ ਤਾਂ ਤੁਸੀਂ ਰੋਜ਼ਾਨਾ ਸਾਈਕਲ ਚਲਾ ਕੇ ਸਿਹਤਮੰਦ ਰਹਿ ਸਕਦੇ ਹੋ।
ਇਸ ਨਾਲ ਸਿਹਤ ਸਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਕ ਹੋਰ ਖੋਜ ਰਾਹੀਂ ਇਹ ਪਤਾ ਲੱਗਾ ਹੈ ਕਿ ਸਾਈਕਲ ਚਲਾਉਣ ਨਾਲ ਅੰਤੜੀ ਦੇ ਕੈਂਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਕਈ ਖੋਜਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਰੋਜ਼ਾਨਾ ਸਾਈਕਲ ਚਲਾਉਣ ਨਾਲ ਛਾਤੀ ਦੇ ਕੈਂਸਰ ਦਾ ਖ਼ਤਰਾ ਘੱਟ ਜਾਂਦਾ ਹੈ। ਇਸ ਦੇ ਨਾਲ ਹੀ ਕਾਰਡੀਓਵੈਸਕੁਲਰ ਰੋਗਾਂ ਤੋਂ ਪੀੜਤ ਲੋਕਾਂ ਲਈ ਸਾਈਕਲੰਿਗ ਫ਼ਾਇਦੇਮੰਦ ਹੈ। ਇਸ ਦੇ ਲਈ ਤੁਸੀਂ ਵਧਦੇ ਭਾਰ ਨੂੰ ਕੰਟਰੋਲ ਕਰਨ ਲਈ ਸਾਈਕਲੰਿਗ ਦੀ ਮਦਦ ਲੈ ਸਕਦੇ ਹੋ। ਇਹ ਮੈਟਾਬੋਲਿਜ਼ਮ ਪੱਧਰ ਨੂੰ ਵੀ ਸੁਧਾਰਦਾ ਹੈ। ਸਿੱਧੇ ਸ਼ਬਦਾਂ ਵਿਚ, ਇਸ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ। ਰੋਜ਼ਾਨਾ ਅੱਧਾ ਘੰਟਾ ਸਾਈਕਲ ਚਲਾਉਣ ਨਾਲ ਪੇਟ ਦੀ ਚਰਬੀ ਖ਼ਤਮ ਹੁੰਦੀ ਹੈ। ਅੱਧਾ ਘੰਟਾ ਸਾਈਕਲ ਚਲਾਉਣ ਨਾਲ ਇਮਿਊਨ ਸਿਸਟਮ ਮਜ਼ਬੂਤ ਰਹਿੰਦਾ ਹੈ।
ਲਗਾਤਾਰ ਸਾਈਕਲ ਚਲਾਉਣ ਨਾਲ ਗੋਡਿਆਂ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਨਹੀਂ ਹੁੰਦੀ। ਰੋਜ਼ਾਨਾ ਅੱਧਾ ਘੰਟਾ ਸਾਈਕਲ ਚਲਾਉਣ ਨਾਲ ਦਿਮਾਗ਼ੀ ਸ਼ਕਤੀ ਵੀ ਵਧਦੀ ਹੈ।ਸਾਈਕਲ ਚਲਾਉਣ ਨਾਲ ਕਈ ਤਰ੍ਹਾਂ ਦੀ ਬੱਚਤ ਹੁੰਦੀ ਹੈ ਅਤੇ ਵਾਤਾਵਰਨ ਨੂੰ ਸਾਫ਼ ਰੱਖਿਆ ਜਾ ਸਕਦਾ ਹੈ। ਇਹ ਮਾਸਪੇਸ਼ੀਆਂ ਦੀ ਤਾਕਤ ਅਤੇ ਲਚਕਤਾ ਨੂੰ ਵਧਾਉਂਦਾ ਹੈ। ਇਹ ਤਣਾਅ ਦੇ ਪੱਧਰ ਨੂੰ ਘਟਾਉਂਦਾ ਹੈ।ਕਾਰਡੀਓਵੈਸਕੁਲਰ ਫਿਟਨੈਸ ਵਧਾਉਂਦਾ ਹੈ। ਇਹ ਜੋੜਾਂ ਦੀ ਗਤੀਸ਼ੀਲਤਾ ਵਿੱਚ ਸੁਧਾਰ ਕਰਦਾ ਹੈ। ਇਹ ਮੁਦਰਾ ਅਤੇ ਤਾਲਮੇਲ ਵਿੱਚ ਸੁਧਾਰ ਕਰਦਾ ਹੈ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਹ ਸਰੀਰ ਦੀ ਚਰਬੀ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਹ ਬਿਮਾਰੀਆਂ ਦੀ ਰੋਕਥਾਮ ਜਾਂ ਪ੍ਰਬੰਧਨ ਵਿੱਚ ਮਦਦ ਕਰਦਾ ਹੈ। ਇਹ ਚਿੰਤਾ ਅਤੇ ਡਿਪਰੈਸ਼ਨ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਹ ਮੋਟਾਪਾ ਅਤੇ ਭਾਰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।
ਇਸ ਲਈ ਵਿਸ਼ਵ ਸਾਈਕਲ ਦਿਵਸ ਸਾਨੂੰ ਸਾਰਿਆਂ ਨੂੰ ਸਾਈਕਲ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦਾ ਹੈ ਕਿਉਂਕਿ ਸਾਈਕਲਿੰਗ ਇੱਕ ਵਧੀਆ ਕਸਰਤ ਹੈ, ਵਾਤਾਵਰਨ ਅਨੁਕੂਲ ਹੈ ਅਤੇ ਤੰਦਰੁਸਤੀ ਦੇ ਪੱਧਰ ਨੂੰ ਵਧਾਉਂਦੀ ਹੈ। ਇਸ ਲਈ ਜਿੰਨਾ ਸੰਭਵ ਹੋ ਸਕੇ ਸਾਈਕਲੰਿਗ ਨੂੰ ਅਪਨਾਉਣਾ ਸਾਡੇ ਸਾਰਿਆਂ ਦੀ ਭਲਾਈ ਲਈ ਹੈ।