ਲੋਕ ਸਭਾ ਚੋਣਾਂ ਦਾ ਅੱਜ ਛੇਵਾਂ ਗੇੜ

ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਵਿਚ ਸ਼ਨੀਵਾਰ 7 ਰਾਜਾਂ ਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 58 ਸੀਟਾਂ ਲਈ ਵੋਟਿੰਗ ਹੋਵੇਗੀ | ਜੰਮੂ-ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ਲਈ ਤੀਜੇ ਗੇੜ ਵਿਚ ਵੋਟਿੰਗ ਹੋਣੀ ਸੀ, ਪਰ ਮੌਸਮ ਦਾ ਹਵਾਲਾ ਦੇ ਕੇ 25 ਮਈ ਤੱਕ ਲਈ ਟਾਲ ਦਿੱਤੀ ਗਈ ਸੀ | ਹਰਿਆਣਾ ਦੀਆਂ 10 ਤੇ ਦਿੱਲੀ ਦੀਆਂ 7 ਸੀਟਾਂ ਲਈ ਛੇਵੇਂ ਗੇੜ ਵਿਚ ਵੋਟਾਂ ਪੈ ਰਹੀਆਂ ਹਨ | ਛੇਵੇਂ ਗੇੜ ਵਿਚ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ, ਉਨ੍ਹਾਂ ਵਿਚ ਤਿੰਨ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਕ੍ਰਿਸ਼ਨ ਪਾਲ ਸਿੰਘ ਗੁਰਜਰ ਤੇ ਰਾਓ ਇੰਦਰਜੀਤ ਸਿੰਘ ਅਤੇ ਤਿੰਨ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ, ਮਨੋਹਰ ਲਾਲ ਖੱਟਰ ਤੇ ਜਗਦੰਬਿਕਾ ਪਾਲ ਸ਼ਾਮਲ ਹਨ | ਇਨ੍ਹਾਂ ਤੋਂ ਇਲਾਵਾ ਮਨੋਜ ਤਿਵਾੜੀ, ਮੇਨਕਾ ਗਾਂਧੀ, ਨਵੀਨ ਜਿੰਦਲ, ਰਾਜ ਬੱਬਰ ਤੇ ਕਨ੍ਹੱਈਆ ਕੁਮਾਰ ਵੀ ਮੈਦਾਨ ਵਿਚ ਹਨ |

ਸਾਂਝਾ ਕਰੋ

ਪੜ੍ਹੋ

ਸੰਪਾਦਕੀ : ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਲਈ

       ਵਿਸ਼ਵ ਪੱਧਰ ‘ਤੇ ਅਮਰੀਕਾ,ਕਨੇਡਾ,ਭਾਰਤ,ਪਾਕਿਸਤਾਨ ‘ਚ ਪੰਜਾਬੀ ਬੋਲੀ...