ਕਵਿਤਾ/ਪਤਾ ਨਹੀਂ ਕਿਉਂ/ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ

ਜਿਸ ਦਿਨ ਦੀ ਨਵੀਂ ਮੰਡਲੀ ਅਪਨਾਈ ਹੈ,
ਭ੍ਰਿਸ਼ਟ ਜ਼ਮੀਰ ਦੀ ਬੋਲੀ ਲਗਾਈ ਹੈ,
ਧੋਤੀ ਦੁਪੱਟਾ ਟੋਪੀ ਪਗੜੀ ਵਟਾਈ ਹੈ,
ਨੀਲੇ ਮੱਟ ਵਿਚ ਡਿੱਗੇ ਗਿੱਦੜ ਵਾਕਰ
ਰੰਗ ਸ਼ਕਲ ਕਾਇਆ ਕਲਪ ਕਰਾਈ ਹੈ,
ਸਰਕਾਰੀ ਸਿਫ਼ਤ ਵਿਚ ਰਾਗਣੀ ਗਾਈ ਹੈ,
ਕਾਲੇ ਕਰਮਾਂ ਤੇ ਚਿੱਟੀ ਚਾਦਰ ਚੜ੍ਹਾਈ ਹੈ,
ਈ. ਡੀ. ਜਾਂਚ ਪੜਤਾਲ ਤੋਂ ਖੱਲ ਬਚਾਈ ਹੈ,
ਕਾਂ ਘੂਕੜੇ ਵਾਹੀ ਫੱਟੀ ਤੇ ਗਾਚਨੀ ਲਗਾਈ ਹੈ,
ਸੱਤਾ ਪਿੱਛੇ ਨੈਤਿਕ ਸੰਗ ਸ਼ਰਮ ਛਿੱਕੇ ਟੰਗਦੇ ਨੇ,
‘ਦਲ ਬਦਲੂ ਮਾਂ ਬਦਲੂ’ ਟਾਂਚਦੇ ਫ਼ਰੀਕ ਖੰਘਦੇ ਨੇ,
ਜਾਗਰੂਕ ਲੋਕ, ਸਵਾਲ ਪੁੱਛਦੇ ਨੇ ਹਿਸਾਬ ਮੰਗਦੇ ਨੇ,
ਉਹ ਵੋਟਰਾਂ ਕੋਲ ਜਾਣੋ ਸੰਗਦੇ, ਓਪਰੇ ਜਿਉਂ ਮੁਸਾਫ਼ਰ ਝੰਗਦੇ ਨੇ।
ਪਤਾ ਨਹੀਂ ਕਿਉਂ! ਪਤਾ ਨਹੀਂ ਕਿਉਂ!

(ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ)

ਸਾਂਝਾ ਕਰੋ

ਪੜ੍ਹੋ

ਪ੍ਰਧਾਨ ਰੈੱਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਵੱਲੋਂ

*ਬਜ਼ੁਰਗਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦਾ ਲਿਆ ਜਾਇਜ਼ਾ...