Suzuki Jimny 5-door ਦਾ Heritage Edition ਹੋਇਆ ਪੇਸ਼,

ਸੁਜ਼ੂਕੀ ਨੇ ਆਸਟ੍ਰੇਲੀਆ ‘ਚ Jimny ਦਾ ਨਵਾਂ Heritage Edition ਲਾਂਚ ਕੀਤਾ ਹੈ ਤੇ ਸੁਜ਼ੂਕੀ ਇਸ ਦੀਆਂ ਸਿਰਫ਼ 500 ਯੂਨਿਟ ਹੀ ਵੇਚੇਗੀ। ਇਸਦੀ ਖਾਸ ਗੱਲ ਇਹ ਹੈ ਕਿ ਇਹ ਹੁਣ 5-ਡੋਰ ਵਰਜ਼ਨ ‘ਤੇ ਆਧਾਰਿਤ ਹੈ ਜੋ ਭਾਰਤੀ ਬਾਜ਼ਾਰ ‘ਚ ਵਿਕਰੀ ਲਈ ਵੀ ਉਪਲਬਧ ਹੈ। ਆਸਟ੍ਰੇਲੀਆ ‘ਚ 5-ਡੋਰ ਵਾਲੀ ਜਿਮਨੀ XL ਕਿਹਾ ਜਾਂਦਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੁਜ਼ੂਕੀ ਨੇ ਜਿਮਨੀ ਦਾ ਹੈਰੀਟੇਜ ਐਡੀਸ਼ਨ ਲਾਂਚ ਕੀਤਾ ਹੈ। 2023 ‘ਚ ਵੀ ਨਿਰਮਾਤਾ ਨੇ 3-ਡੋਰ ਜਿਮਨੀ ਲਈ ਇਕ ਹੈਰੀਟੇਜ ਐਡੀਸ਼ਨ ਪੇਸ਼ ਕੀਤਾ ਸੀ ਤੇ ਇਹ ਸਿਰਫ 300 ਯੂਨਿਟਾਂ ਤਕ ਸੀਮਤ ਸੀ ਤੇ ਇਹ ਸਿਰਫ ਦੋ ਦਿਨਾਂ ‘ਚ ਵਿਕ ਗਿਆ ਸੀ।

ਸੁਜ਼ੂਕੀ ਨੇ ਜਿਮਨੀ ਹੈਰੀਟੇਜ ਐਡੀਸ਼ਨ ‘ਚ ਕੁਝ ਕਾਸਮੈਟਿਕ ਬਦਲਾਅ ਕੀਤੇ ਹਨ। ਇਹ ਸਾਈਡ ਤੇ ਰਿਅਰ ‘ਤੇ ਨਵੇਂ ਡਿਕਲਸ ਤੇ ਫਰੰਟ ਤੇ ਰੀਅਰ ਦੋਵਾਂ ‘ਤੇ ਲਾਲ ਰੰਗ ਦੇ ਮਡਫਲੈਪਸ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ 4×4 SUV ਇਕ ਖਾਸ ਕਾਰਗੋ ਟ੍ਰੇਅ ਦੇ ਨਾਲ ਵੀ ਆਵੇਗੀ। ਸੁਜ਼ੂਕੀ ਜਿਮਨੀ ਹੈਰੀਟੇਜ ਐਡੀਸ਼ਨ ਦੀ ਪੇਸ਼ਕਸ਼ ਕਰੇਗੀ – ਵ੍ਹਾਈਟ, ਸ਼ਿਫੋਨ ਆਈਵਰੀ ਬਲੂਸ਼ ਬਲੈਕ ਪਰਲ, ਜੰਗਲ ਗ੍ਰੀਨ, ਬਲੂਸ਼ ਬਲੈਕ ਪਰਲ ਅਤੇ ਗ੍ਰੇਨਾਈਟ ਗ੍ਰੇਅ ਮੈਟਲਿਕ ਕਲਰ ਸਕੀਮ ‘ਚ ਪੇਸ਼ ਕਰੇਗੀ।

ਇਹ SUV 1.2-ਲੀਟਰ ਕੇ-ਸੀਰੀਜ਼ ਪੈਟਰੋਲ ਇੰਜਣ ਵੱਲੋਂ ਸੰਚਾਲਿਤ ਹੈ, ਜੋ ਕਿ ਵੱਧ ਤੋਂ ਵੱਧ 99 bhp ਦੀ ਪਾਵਰ ਤੇ 130 Nm ਪੀਕ ਟਾਰਕ ਆਉਟਪੁੱਟ ਪੈਦਾ ਕਰਦੀ ਹੈ। ਇਹ ਸਿਰਫ 5-ਸਪੀਡ ਮੈਨੂਅਲ ਗਿਅਰਬਾਕਸ ਦੇ ਨਾਲ ਆਉਂਦਾ ਹੈ। ਹਾਲਾਂਕਿ ਜਿਮਨੀ ਦਾ ਸਟੈਂਡਰਡ ਸੰਸਕਰਣ 4-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਵੀ ਪੇਸ਼ ਕੀਤਾ ਗਿਆ ਹੈ। ਸੁਜ਼ੂਕੀ ਜਿਮਨੀ ‘ਤੇ ਸਟੈਂਡਰਡ ਦੇ ਤੌਰ ‘ਤੇ ਆਪਣਾ AllGrip 4×4 ਸਿਸਟਮ ਪੇਸ਼ ਕਰਦਾ ਹੈ। jimny XL ‘ਚ 9-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਵਾਇਰਲੈੱਸ ਐਪਲ ਕਾਰਪਲੇਅ ਤੇ ਐਂਡਰਾਇਡ ਆਟੋ, ਆਟੋਮੈਟਿਕ ਕਲਾਈਮੇਟ ਕੰਟਰੋਲ, ਮਲਟੀ-ਫੰਕਸ਼ਨ ਸਟੀਅਰਿੰਗ ਵ੍ਹੀਲ, ਹਿੱਲ-ਹੋਲਡ ਕੰਟਰੋਲ, ਮਲਟੀ-ਇਨਫਰਮੇਸ਼ਨ ਡਿਸਪਲੇ, ਹਿੱਲ-ਡਿਸੈਂਟ ਕੰਟਰੋਲ, 6 ਏਅਰਬੈਗ ਅਤੇ LED ਲਾਈਟਿੰਗ ਵਰਗੇ ਫੀਚਰ ਦਿੱਤੇ ਗਏ ਹਨ।

ਸਾਂਝਾ ਕਰੋ

ਪੜ੍ਹੋ