ਯੂਟਿਊਬ ਦੀ ਸਮੱਗਰੀ ਚੋਰੀ ਕਰ ਕੇ Sora AI ਨੂੰ ਸਿਖਲਾਈ ਦੇ ਰਿਹਾ open AI

ਮਸ਼ਹੂਰ ਚੈਟਬੋਟ ਚੈਟਜੀਪੀਟੀ ਨਿਰਮਾਤਾ ਕੰਪਨੀ ਓਪਨਏਆਈ ‘ਤੇ ਯੂਟਿਊਬ ਕੰਟੈਂਟ ਦੀ ਵਰਤੋਂ ਕਰਕੇ ਏਆਈ ਮਾਡਲਾਂ ਨੂੰ ਸਿਖਲਾਈ ਦੇਣ ਦਾ ਦੋਸ਼ ਹੈ। ਕਿਹਾ ਜਾ ਰਿਹਾ ਹੈ ਕਿ ਓਪਨਏਆਈ ਆਪਣੇ ਏਆਈ ਮਾਡਲ ਸੋਰਾ ਨੂੰ ਸਿਖਲਾਈ ਦੇਣ ਲਈ ਗੂਗਲ ਦੇ ਪਲੇਟਫਾਰਮ ਯੂਟਿਊਬ ਦੀ ਵਰਤੋਂ ਕਰ ਰਿਹਾ ਹੈ। ਇਸ ਸੰਦਰਭ ‘ਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਦਾ ਬਿਆਨ ਸਾਹਮਣੇ ਆਇਆ ਹੈ।

ਸੁੰਦਰ ਪਿਚਾਈ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ‘ਚ ਇਸ ਮਾਮਲੇ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਸੁੰਦਰ ਪਿਚਾਈ ਨੇ ਕਿਹਾ ਕਿ ਜੇਕਰ ਓਪਨਏਆਈ ਸੱਚਮੁੱਚ ਯੂਟਿਊਬ ਵੀਡੀਓਜ਼ ਦੀ ਵਰਤੋਂ ਕਰ ਰਿਹਾ ਹੈ, ਤਾਂ ਗੂਗਲ ਇਸ ਮਾਮਲੇ ਦਾ ਨਿਪਟਾਰਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸਵਾਲ ਕੰਪਨੀ ਨੂੰ ਪੁੱਛਿਆ ਜਾਵੇ ਤਾਂ ਜੋ ਉਹ ਇਸ ਦਾ ਜਵਾਬ ਦੇ ਸਕਣ। ਮੇਰੇ ਕੋਲ ਇਸ ਮਾਮਲੇ ‘ਤੇ ਕਹਿਣ ਲਈ ਕੁਝ ਖਾਸ ਨਹੀਂ ਹੈ। ਸਾਡੇ ਕੋਲ ਕੰਮ ਦੀਆਂ ਸ਼ਰਤਾਂ ਸਪੱਸ਼ਟ ਹੋਣੀਆਂ ਚਾਹੀਦੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ‘ਚ ਅਸੀਂ ਕੰਪਨੀ ਨਾਲ ਗੱਲ ਕਰਦੇ ਹਾਂ। ਇਸ ਤੋਂ ਬਾਅਦ, ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਕੰਪਨੀਆਂ ਗੂਗਲ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ। ਅਸੀਂ ਇਸ ਮਾਮਲੇ ਨੂੰ ਜਲਦੀ ਹੀ ਹੱਲ ਕਰ ਲਵਾਂਗੇ।

ਸਾਂਝਾ ਕਰੋ

ਪੜ੍ਹੋ