ਸੰਸਦ ਮੈਂਬਰ ਬਿੱਟੂ ਨੂੰ ਐੱਨਓਸੀ ਦੇਰੀ ਨਾਲ ਦੇਣ ਦੇ ਮਾਮਲੇ ’ਚ ਦੋ ਮੁਲਾਜ਼ਮਾਂ ਨੂੰ ਕੀਤਾ ਮੁਅੱਤਲ

ਸਰਕਾਰੀ ਕੋਠੀ ਦਾ ਬਕਾਇਆ ਭਰਨ ਤੋਂ ਬਾਅਦ ਵੀ 48 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਐੱਨਓਸੀ ਜਾਰੀ ਕਰਨ ਦੇ ਮਾਮਲੇ ’ਚ ਚੋਣ ਕਮਿਸ਼ਨ ਦੇ ਦਖਲ ਤੋਂ ਬਾਅਦ ਨਗਰ ਨਿਗਮ ਨੇ 2 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਜਦੋਂ ਕਿ ਇਸ ਜਾਂਚ ’ਚ ਤਿੰਨ ਹੋਰ ਮੁਲਾਜ਼ਮਾਂ ’ਤੇ ਗਾਜ ਡਿੱਗ ਸਕਦੀ ਹੈ। ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਏਟੀਪੀ ਸਣੇ ਤਿੰਨ ਦੇ ਖਿਲਾਫ਼ ਕਾਰਵਾਈ ਦੀ ਸ਼ਿਫ਼ਾਰਿਸ਼ ਕੀਤੀ ਹੈ। ਇਸ ਤੋਂ ਬਾਅਦ ਜਾਂਚ ਅੱਗੇ ਵਧਾਈ ਗਈ ਹੈ। ਨਿਗਮ ਕਮਿਸ਼ਨਰ ਨੇ ਇੱਕ ਰਿਪੋਰਟ ਤਿਆਰ ਕਰਕੇ ਸਥਾਨਕ ਵਿਭਾਗ ਦੇ ਡਾਇਰੈਕਟਰ ਨੂੰ ਭੇਜ ਦਿੱਤੀ ਹੈ। ਇਸ ਮਾਮਲੇ ’ਚ ਨਿਗਮ ਕਮਿਸ਼ਨਰ ਨੇ ਕਲਰਕ ਵਿਵੇਕ ਪ੍ਰਭਾਕਰ ਤੇ ਸੇਵਾਦਾਰ ਪਰਮਜੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ, ਜਦੋਂਕਿ ਤਿੰਨ ਦੇ ਨਾਮ ਭੇਜ ਦਿੱਤੇ ਹਨ। ਨਾਲ ਦੀ ਨਾਲ ਇਹ ਵੀ ਚੈੱਕ ਕੀਤਾ ਜਾ ਰਿਹਾ ਹੈ ਕਿ 2019 ’ਚ ਲੋਕ ਸਭਾ ਮੈਂਬਰ ਬਿੱਟੂ ਨੂੰ ਬਿਨਾਂ ਪੈਸੇ ਜਮ੍ਹਾਂ ਕਰਵਾਏ ਐੱਨਓਸੀ ਕਿਵੇਂ ਦਿੱਤੀ ਗਈ। ਜਿਸ ਤੋਂ ਬਾਅਦ ਇਹ ਜਾਂਚ ਸ਼ੁਰੂ ਕਰ ਦਿੱੱਤੀ ਗਈ ਹੈ ਕਿ ਇਸ ਲਈ ਕਿਹੜੇ ਅਧਿਕਾਰੀ ਜ਼ਿੰਮੇਵਾਰ ਹਨ।

ਸਾਂਝਾ ਕਰੋ

ਪੜ੍ਹੋ