ਮਨੂ ਤੇ ਵਿਜੈਵੀਰ ਨੇ ਜਿੱਤਿਆ ਆਖ਼ਰੀ ਓਲੰਪਿਕ ਚੋਣ ਟਰਾਇਲ

ਓਲੰਪੀਅਨ ਮਨੂ ਭਾਕਰ ਅਤੇ ਪੈਰਿਸ ਓਲੰਪਿਕ ਕੋਟਾ ਜੇਤੂ ਵਿਜੈਵੀਰ ਸਿੱਧੂ ਨੇ ਅੱਜ ਇੱਥੇ ਚੌਥੇ ਅਤੇ ਆਖ਼ਰੀ ਓਲੰਪਿਕ ਚੋਣ ਟਰਾਇਲ (ਓਐੱਸਟੀ) ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ। ਮੱਧ ਪ੍ਰਦੇਸ਼ ਰਾਜ ਸ਼ੂਟਿੰਗ ਅਕੈਡਮੀ ਵਿੱਚ ਮਨੂ ਨੇ ਮਹਿਲਾ 25 ਮੀਟਰ ਪਿਸਟਲ ਓਐੱਸਟੀ ਟੀ4 ਫਾਈਨਲ ਵਿੱਚ 42 ਅੰਕਾਂ ਨਾਲ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ। ਇਸੇ ਤਰ੍ਹਾਂ ਵਿਜੈਵੀਰ ਨੇ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਓਐੱਸਟੀ ਟੀ4 ਦੇ ਫਾਈਨਲ ਵਿੱਚ 34 ਅੰਕ ਹਾਸਲ ਕੀਤੇ। ਮਨੂ ਨੇ ਟਰਾਇਲ ਵਿੱਚ ਪੂਰਾ ਦਬਦਬਾ ਕਾਇਮ ਰੱਖਿਆ। ਅਭਿੰਡਿਆ ਪਾਟਿਲ (35) ਦੂਜੇ ਅਤੇ ਸਿਮਰਨਪ੍ਰੀਤ ਕੌਰ ਬਰਾੜ (30) ਤੀਜੇ ਸਥਾਨ ’ਤੇ ਰਹੀਆਂ। ਪੁਰਸ਼ਾਂ ਦੇ ਰੈਪਿਡ ਫਾਇਰ ਈਵੈਂਟ ਵਿੱਚ ਵਿਜੈਵੀਰ ਨੇ ਪੰਜ ਸ਼ਾਟਾਂ ਦੀ ਦੂਜੀ ਲੜੀ ਤੋਂ ਬਾਅਦ ਲੀਡ ਹਾਸਲ ਕੀਤੀ। ਉਸ ਨੇ ਅੱਠਵੀਂ ਅਤੇ ਆਖਰੀ ਲੜੀ ਤੱਕ ਲੀਡ ਬਣਾਈ ਰੱਖੀ। ਇਸ ਵਰਗ ਵਿੱਚ ਅਨੀਸ਼ ਭਾਨਵਾਲਾ ਦੂਜੇ ਤੇ ਆਦਰਸ਼ ਸਿੰਘ ਤੀਜੇ ਸਥਾਨ ’ਤੇ ਰਿਹਾ।

ਸਾਂਝਾ ਕਰੋ

ਪੜ੍ਹੋ