ਕੋਰੋਨਾ ਵੈਕਸੀਨ ਵੀ ਚੋਣ ਮੁੱਦਾ

ਭਾਰਤ ਵਿੱਚ ਕੋਰੋਨਾ ਮਹਾਂਮਾਰੀ ਸਮੇਂ ਜਿਸ ਕੋਵਿਸ਼ੀਲਡ ਨਾਂਅ ਦੀ ਵੈਕਸੀਨ ਦਾ ਵੱਡੇ ਪੱਧਰ ’ਤੇ ਟੀਕਾਕਰਨ ਕੀਤਾ ਗਿਆ ਸੀ, ਉਹ ਹੁਣ ਚੋਣਾਂ ਦੌਰਾਨ ਵੱਡਾ ਮੁੱਦਾ ਬਣਦੀ ਲੱਗ ਰਹੀ ਹੈ।
ਅਸਲ ਵਿੱਚ ਬਰਤਾਨਵੀ ਕੰਪਨੀ ਐਸਟ੍ਰਾਜ਼ੇਨੇਕਾ ਨੇ ਆਕਸਫੋਰਡ ਯੂਨੀਵਰਸਿਟੀ ਨਾਲ ਮਿਲ ਕੇ ਇੱਕ ਵੈਕਸੀਨ ਵਿਕਸਤ ਕੀਤੀ ਸੀ। ਇਸ ਵੈਕਸੀਨ ਨੂੰ ਬਣਾਉਣ ਲਈ ਐਸਟ੍ਰਾਜ਼ੇਨੇਕਾ ਕੰਪਨੀ ਨੇ ਭਾਰਤੀ ਕੰਪਨੀ ਸੀਰਮ ਇੰਸਟੀਚਿਊਟ ਨਾਲ ਸਮਝੌਤਾ ਕੀਤਾ ਸੀ। ਸੀਰਮ ਇੰਸਟੀਚਿਊਟ ਨੇ ਇਸ ਵੈਕਸੀਨ ਨੂੰ ਕੋਵਿਸ਼ੀਲਡ ਨਾਂਅ ਹੇਠ ਬਣਾਉਣਾ ਸ਼ੁਰੂ ਕੀਤਾ ਸੀ। ਇਸ ਵੈਕਸੀਨ ਸੰਬੰਧੀ ਸ਼ੁਰੂ ਵਿੱਚ ਹੀ ਬਲੱਡ ਕਲਾਟਿੰਗ ਦੀਆਂ ਸ਼ਿਕਾਇਤਾਂ ਸ਼ੁਰੂ ਹੋ ਗਈਆਂ ਸਨ।

ਹੁਣ ਐਸਟ੍ਰਾਜ਼ੇਨੇਕਾ ਕੰਪਨੀ ਨੇ ਅਦਾਲਤ ਵਿੱਚ ਮੰਨਿਆ ਹੈ ਕਿ ਇਸ ਵੈਕਸੀਨ ਨਾਲ ਹੋਣ ਵਾਲੇ ਸਾਈਡ ਇਫੈਕਟ ਕਾਰਨ ਖੂਨ ਦੇ ਥੱਕੇ (ਬਲੱਡ ਕਲਾਟ) ਜੰਮ ਸਕਦੇ ਹਨ ਤੇ ਪਲੇਟਲੈੱਟ ਘਟ ਸਕਦੇ ਹਨ, ਜਿਸ ਕਾਰਨ ਹਾਰਟ ਅਟੈਕ ਦਾ ਖ਼ਤਰਾ ਵਧ ਜਾਂਦਾ ਹੈ। ‘ਦੀ ਟੈਲੀਗਰਾਫ’ ਦੀ ਰਿਪੋਰਟ ਅਨੁਸਾਰ ਯੂ ਕੇ ਵਿੱਚ ਕੰਪਨੀ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਦਾਲਤ ਵਿੱਚ ਵਕੀਲਾਂ ਨੇ ਕਿਹਾ ਕਿ ਕੰਪਨੀ ਵੱਲੋਂ ਬਣਾਈ ਗਈ ਵੈਕਸੀਨ ਦੇ ਸਾਈਡ ਇਫੈਕਟ ਕਾਰਨ ਦਰਜਨਾਂ ਮੌਤਾਂ ਹੋ ਚੁੱਕੀਆਂ ਹਨ ਤੇ ਕਈ ਪਰਵਾਰ ਤਬਾਹ ਹੋ ਗਏ ਹਨ। ਇਸ ਦਾ ਪਹਿਲਾ ਮਾਮਲਾ 2023 ਵਿੱਚ ਜੇਮੀ ਸਕਰਟ ਨਾਂਅ ਦੇ ਵਿਅਕਤੀ ਨੇ ਦਰਜ ਕਰਾਇਆ ਸੀ। ਉਸ ਨੇ ਕਿਹਾ ਸੀ ਕਿ ਟੀਕਾ ਲਗਾਉਣ ਦੇ ਕੁਝ ਦਿਨਾਂ ਬਾਅਦ ਬਲੱਡ ਕਲਾਟ ਬਣਨੇ ਸ਼ੁਰੂ ਹੋ ਗਏ। ਉਸ ਦੇ ਬਰੇਨ ਵਿੱਚ ਖੂਨ ਵਗਣ ਕਾਰਨ ਸਥਾਈ ਜ਼ਖਮ ਹੋ ਗਏ ਸਨ। ਯੂ ਕੇ ਦੀ ਹਾਈ ਕੋਰਟ ਵਿੱਚ ਕੰਪਨੀ ਵਿਰੁੱਧ ਅਜਿਹੇ 51 ਕੇਸ ਚੱਲ ਰਹੇ ਹਨ, ਜਿਨ੍ਹਾਂ ਵਿੱਚ 10 ਕਰੋੜ ਡਾਲਰ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।

ਇਸ ਰਿਪੋਰਟ ਦੇ ਆਉਂਦਿਆਂ ਹੀ ਲੋਕਾਂ ਦੀ ਤਿੱਖੀ ਪ੍ਰਤੀਕਿਰਿਆ ਹੋਈ ਹੈ। ਕਈ ਸੋਸ਼ਲ ਮੀਡੀਆ ਟਿੱਪਣੀਆਂ ਵਿੱਚ ਮੋਦੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਆਰ ਟੀ ਆਈ ਕਾਰਕੁੰਨ ਕੁਣਾਲ ਸ਼ੁਕਲਾ ਨੇ ਲਿਖਿਆ ਹੈ-ਹੁਣ ਸਮਝ ਵਿੱਚ ਆਇਆ ਹੈ ਕਿ ਸੀਰਮ ਕੰਪਨੀ ਤੋਂ ਇੱਕੋ ਦਿਨ 52 ਕਰੋੜ ਦਾ ਚੰਦਾ ਕਿਉਂ ਲਿਆ ਗਿਆ ਸੀ? ਹਾਰਟ ਅਟੈਕ ਨਾਲ ਹੋਈਆਂ ਲੱਖਾਂ ਮੌਤਾਂ ਦਾ ਉਹੀ ਜ਼ਿੰਮੇਦਾਰ ਹੈ। ਹੰਸ ਰਾਜ ਨਾਂਅ ਦੇ ਮੀਡੀਆ ਐਕਟੀਵਿਸਟ ਨੇ ਅਖਿਲੇਸ਼ ਯਾਦਵ ਦਾ ਇੱਕ ਪੁਰਾਣਾ ਬਿਆਨ ਟਵੀਟ ਕੀਤਾ ਹੈ, ਜਿਸ ਵਿੱਚ ਉਹ ਕਹਿ ਰਹੇ ਹਨ-ਮੈਂ ਵੈਕਸੀਨ ਨਹੀਂ ਲਵਾਵਾਂਗਾ? ਮੈਂ ਭਾਜਪਾ ਦੀ ਵੈਕਸੀਨ ਉੱਤੇ ਭਰੋਸਾ ਕਿਵੇਂ ਕਰ ਸਕਦਾ ਹਾਂ? ਸਮਾਜਵਾਦੀ ਪਾਰਟੀ ਨਾਲ ਜੁੜੇ ਪਰਮਿੰਦਰ ਅੰਬਰ ਨੇ ਲਿਖਿਆ ਹੈਸਾਡੇ ਆਗੂ ਨੇ ਵੈਕਸੀਨ ਲਵਾਉਣ ਤੋਂ ਇਨਕਾਰ ਕੀਤਾ ਤਾਂ ਲੋਕਾਂ ਨੇ ਮਜ਼ਾਕ ਬਣਾਇਆ। ਅੱਜ ਉਨ੍ਹਾ ਦੀ ਗੱਲ ਸੱਚ ਸਾਬਤ ਹੋਈ। ਇਸ ਅਪਰਾਧ ਵਿੱਚ ਸ਼ਾਮਲ ਸਭ ਲੋਕਾਂ ਦੀ ਗਿ੍ਰਫ਼ਤਾਰੀ ਹੋਣੀ ਚਾਹੀਦੀ ਹੈ।’

ਸਾਂਝਾ ਕਰੋ

ਪੜ੍ਹੋ

ਭਾਰਤੀ ਸੰਵਿਧਾਨ ਜਿਊਂਦਾ-ਜਾਗਦਾ ਦਸਤਾਵੇਜ਼ : ਮੁਰਮੂ

ਨਵੀਂ ਦਿੱਲੀ, 27 ਨਵੰਬਰ – ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੰਗਲਵਾਰ...