ਨੋਕੀਆ ਸਮਾਰਟਫੋਨ ਨਿਰਮਾਤਾ ਕੰਪਨੀ HMD ਗਲੋਬਲ ਨੇ ਫੀਚਰ ਫੋਨ ਲਾਂਚ ਕੀਤੇ ਹਨ। ਕੰਪਨੀ ਨੇ ਨੋਕੀਆ 215, ਨੋਕੀਆ 225 ਅਤੇ ਨੋਕੀਆ 235 4ਜੀ ਮੋਬਾਈਲ ਪੇਸ਼ ਕੀਤੇ ਹਨ। ਇਹ ਹੈਂਡਸੈੱਟ ਕਲਰ, T9 ਕੀਬੋਰਡ, ਬਲੂਟੁੱਥ, FM ਰੇਡੀਓ ਤੇ ਰਿਮੂਵੇਬਲ ਬੈਟਰੀ ਨਾਲ ਆਉਂਦੇ ਹਨ। ਇਸ ਵਿੱਚ QVGA ਸਕਰੀਨ ਹੈ। ਨੋਕੀਆ ਦੇ ਨਵੇਂ ਹੈਂਡਸੈੱਟ ਨੂੰ ਕਲਾਊਡ ਐਪਸ ਤਕ ਪਹੁੰਚ ਮਿਲੇਗੀ। ਇਹ ਫੋਨ ਕਲਾਊਡ ਐਪਸ ਦੇ ਨਾਲ ਆਉਣਗੇ। ਇਸ ‘ਚ ਨਿਊਜ਼, ਮੌਸਮ ਅਤੇ ਯੂਟਿਊਬ ਸ਼ਾਰਟਸ ਵਰਗੇ ਫੀਚਰਜ਼ ਵੀ ਉਪਲੱਬਧ ਹੋਣਗੇ। ਨੋਕੀਆ ਦੇ ਤਿੰਨੋਂ ਫੋਨਾਂ ‘ਚ ਲਗਭਗ ਇੱਕੋ ਜਿਹੇ ਫੀਚਰ ਹਨ। ਨੋਕੀਆ 215 ‘ਚ 2.8 ਇੰਚ ਦੀ ਡਿਸਪਲੇਅ ਹੈ, ਨੋਕੀਆ 225 ‘ਚ 2.4 ਇੰਚ ਦੀ ਡਿਸਪਲੇਅ ਹੈ ਤੇ ਨੋਕੀਆ 235 ਵਿੱਚ 2.8 ਇੰਚ ਦੀ ਡਿਸਪਲੇਅ ਹੈ। ਸਾਰੀਆਂ ਸਕਰੀਨਾਂ QVGA ਰੈਜ਼ੋਲਿਊਸ਼ਨ ਨਾਲ ਆਉਂਦੀਆਂ ਹਨ। ਇਹ ਹੈਂਡਸੈੱਟ Unisoc T107 ਪ੍ਰੋਸੈਸਰ ਨੂੰ ਸਪੋਰਟ ਕਰਦਾ ਹੈ। ਨੋਕੀਆ ਫੀਚਰ ਫੋਨ A30 ਪਲੱਸ ਸਾਫਟਵੇਅਰ ‘ਤੇ ਕੰਮ ਕਰਦੇ ਹਨ। ਇਨ੍ਹਾਂ ਵਿੱਚ MP3 ਪਲੇਅਰ ਤੇ FF ਰੇਡੀਓ ਵੀ ਹਨ। ਨੋਕੀਆ 215 ‘ਚ ਕੈਮਰਾ ਨਹੀਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨੋਕੀਆ 225 ‘ਚ VGA ਤੇ ਨੋਕੀਆ 235 ‘ਚ 2 ਮੈਗਾਪਿਕਸਲ ਕੈਮਰਾ ਹੈ। ਰੀਅਰ ਟਾਰਚ ਵੀ ਉਪਲਬਧ ਹੈ। ਦੂਜੇ ਦੋਵਾਂ ਹੈਂਡਸੈੱਟਸ ‘ਚ ਰੀਅਰ LED ਫਲੈਸ਼ ਹੈ।
ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਨੋਕੀਆ ਦੇ ਨਵੇਂ ਫੀਚਰ ਫੋਨਸ ‘ਚ ਬਲੂਟੁੱਥ 5.0, 3.5mm ਹੈੱਡਫੋਨ ਜੈਕ ਤੇ USB ਟਾਈਪ-ਸੀ ਪੋਰਟ ਹੈ। ਨਾਲ ਹੀ 64 ਜੀਬੀ ਰੈਮ ਅਤੇ 120 ਐਮਬੀ ਸਟੋਰੇਜ ਹੈ। ਮਾਈਕ੍ਰੋ SD ਕਾਰਡ ਨਾਲ ਮੈਮਰੀ ਨੂੰ 32 ਜੀਬੀ ਤਕ ਵਧਾਇਆ ਜਾ ਸਕਦਾ ਹੈ। ਇਨ੍ਹਾਂ ‘ਚ 1450 mAh ਦੀ ਬੈਟਰੀ ਹੈ।ਨੋਕੀਆ 215 ‘ਚ ਪੀਚ, ਕਾਲੇ ਤੇ ਗੂੜ੍ਹੇ ਨੀਲੇ ਰੰਗ ਦੇ ਵਿਕਲਪ ਹਨ। ਇਸ ਫੋਨ ਦੀ ਕੀਮਤ 59 ਯੂਰੋ (ਕਰੀਬ 5280 ਰੁਪਏ) ਹੈ। ਨੋਕੀਆ 225 ਨੂੰ ਗੁਲਾਬੀ ਤੇ ਗੂੜ੍ਹੇ ਨੀਲੇ ਰੰਗਾਂ ‘ਚ ਖਰੀਦਿਆ ਜਾ ਸਕਦਾ ਹੈ ਜਿਸ ਦੀ ਕੀਮਤ 69 ਯੂਰੋ (ਕਰੀਬ 6,170 ਰੁਪਏ) ਹੈ। ਇਸ ਦੇ ਨਾਲ ਹੀ ਕੰਪਨੀ ਨੇ ਨੋਕੀਆ 235 ਨੂੰ ਕਾਲੇ, ਜਾਮਨੀ ਤੇ ਨੀਲੇ ਰੰਗਾਂ ‘ਚ ਪੇਸ਼ ਕੀਤਾ ਹੈ। ਜਿਸ ਦੀ ਕੀਮਤ 79 ਯੂਰੋ (ਕਰੀਬ 7,070 ਰੁਪਏ) ਹੈ। ਇਹ ਫੋਨ ਯੂਰਪ ‘ਚ ਲਾਂਚ ਕੀਤੇ ਗਏ ਹਨ। ਨੂੰ ਜਲਦ ਹੀ ਦੂਜੇ ਦੇਸ਼ਾਂ ਦੇ ਬਾਜ਼ਾਰਾਂ ‘ਚ ਵੀ ਲਾਂਚ ਕੀਤਾ ਜਾਵੇਗਾ।