ਬੱਚਿਆਂ ‘ਚ ਸ਼ੂਗਰ ਰੋਗ/ ਜਨਕ ਪਲਾਹੀ


ਬੱਚੇ ਦੀ ਉਮਰ ਦੇ ਮੁਢਲੇ ਵਰ੍ਹਿਆਂ ‘ਚ ਉਸਦੀ ਦੇਖਭਾਲ ਮਾਂ ਅਤੇ ਪਰਿਵਾਰ ਦੇ ਹੋਰ ਦੇ ਜੀਅ ਜੋ ਉਸਦੀ ਪਾਲਣ- ਪੋਸ਼ਣ ‘ਚ ਜੁੜੇ ਹੰਦੇ ਹਨ, ਬੇਹੱਦ ਧਿਆਨ ਦੀ ਮੰਗ ਕਰਦੇ ਹਨ । ਇਹਨਾਂ ਸਾਲਾਂ ‘ਚ ਜਦੋਂ ਉਹ ਬੋਲ ਨਹੀਂ ਸਕਦਾ, ਆਪਣੇ ਰੋਗ ਬਾਰੇ ਦੱਸ ਨਹੀਂ ਸਕਦਾ, ਉਸਦੇ ਸਰੀਰ ਦਾ ਅਤੇ ਉਸਦੇ ਕੁਦਰਤੀ ਰੂਪ ‘ਚ ਦਰਸਾਏ ਹਾਵ-ਭਾਵ ਦਾ ਧਿਆਨ ਰੱਖਣਾ ਹੁੰਦਾ ਹੈ ।
ਜੇਕਰ ਕੋਈ ਰੋਗ ਬੱਚੇ ਨੂੰ ਹੁੰਦਾ ਹੈ, ਮੁਢਲੀ ਅਵਸਥਾ ਵਿੱਚ ਉਸਦਾ ਪਤਾ ਲਗਾ ਲਿਆ ਜਾਂਦਾ ਹੈ ਤਾਂ ਪਰਹੇਜ ਅਤੇ ਨਿਯਮਤ ਇਲਾਜ ਨਾਲ ਉਸਨੂੰ ਠੀਕ ਕੀਤਾ ਜਾ ਸਕਦਾ ਹੈ । ਆਉ ਵੇਖੀਏ ਜੇਕਰ ਬੱਚਾ ਸ਼ੂਗਰ ਦੀ ਬੀਮਾਰੀ ਨਾਲ ਗ੍ਰਸਤ ਹੈ ਤਾਂ ਉਸ ‘ਚ ਜਿਹੜੇ ਲੱਛਣ ਦਿਖਦੇ ਹਨ :-
1. ਬੱਚਾ ਪਿਸ਼ਾਬ ਜਿਆਦਾ ਕਰਦਾ ਹੈ।
2. ਬੱਚੇ ਨੂੰ ਭੁੱਖ ਜਿਆਦਾ ਲਗਦੀ ਹੈ।
3. ਬੱਚੇ ਨੂੰ ਜਿਆਦਾ ਪਿਆਸ ਲੱਗਣ ਦੀ ਸਮੱਸਿਆ ਪੈਦਾ ਹੁੰਦੀ ਹੈ ।
4. ਬੱਚੇ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ, ਤੇ ਉਹ ਨਿਢਾਲ ਹੋਇਆ ਲਗਦਾ ਹੈ ।
5. ਜਿਆਦਾ ਭੋਜਨ ਕਰਨ ਨਾਲ ਵੀ ਉਸਦਾ ਵਜ਼ਨ ਘਟਦਾ ਜਾਂਦਾ ਹੈ ।
6. ਉਸ ਦੇ ਸਰੀਰ ‘ਤੇ ਫੋੜੇ ਫਿਨਸੀਆਂ ਵਾਰ-ਵਾਰ ਹੁੰਦੇ ਹਨ।
7. ਜੇਕਰ ਉਸਦੀ ਬਲੱਡ ਸ਼ੂਗਰ ਚੈੱਕ ਕੀਤੀ ਜਾਵੇ ਤਾਂ ਉਹ 120 ਮਿਲੀਗ੍ਰਾਮ / 100 ਮਿਲਗ੍ਰਾਮ ਤੋਂ ਜਿਆਦਾ ਹੁੰਦੀ ਹੈ ।
ਆਮ ਤੌਰ ‘ਤੇ ਬੱਚਿਆਂ ‘ਚ ਅਸਾਨੀ ਨਾਲ ਸ਼ੂਗਰ ਦਾ ਪਤਾ ਨਹੀਂ ਲੱਗਦਾ । ਹਾਂ, ਜਦੋਂ ਉਸਦੀ ਇਹ ਸਮੱਸਿਆ ਵਧਦੀ ਹੈ, ਉਹ ਬੇਹੋਸ਼ ਹੋਣ ਲਗਦਾ ਹੈ। ਤਾਂ ਅਸੀਂ ਉਸਨੂੰ ਹਸਪਤਾਲ ਲੈਕੇ ਜਾਂਦੇ ਹਾਂ । ਇਥੇ ਹੀ ਸ਼ੂਗਰ ਦਾ ਇਲਾਜ ਹੁੰਦਾ ਹੈ ।


ਕਾਰਨ
ਜੇਕਰ ਮਾਂ ਗਰਭ ਅਵਸਥਾ ਵਿੱਚ ਕੁਸੇਲਾ ਜਾਂ ਹੋਰ ਵਾਇਰਸ ਤੋਂ ਪੀੜਤ ਹੁੰਦੀ ਹੈ ਜਾਂ ਜਨਮ ਤੋਂ ਬਾਅਦ ਬੱਚੇ ਨੂੰ ਮਾਂ ਜਾਂ ਮੱਝ ਦੇ ਦੁੱਧ ਪਿਆਇਆ ਜਾਂਦਾ ਹੈ ਤਾਂ ਬੱਚੇ ਨੂੰ ਸ਼ੂਗਰ ਹੋਣ ਦੀ ਸੰਭਾਵਾਨਾ ਵਧਦੀ ਹੈ । ਜੇਕਰ ਬੱਚੇ ਸਕਿੱਮਡ ਦੁੱਧ ਜਾਂ ਹੋਰ ਇਹੋ ਜਿਹਾ ਭੋਜਨ ਜਿਸ ਵਿੱਚ ਨਾਈਟਰੋਸੈਮਾਈਡ ਜਿਆਦਾ ਮਾਤਰਾ ਵਿੱਚ ਹੁੰਦੇ ਹਨ ਤਾਂ ਵੀ ਰੋਗ ਦਾ ਖ਼ਤਰਾ ਵੱਧ ਹੁੰਦਾ ਹੈ । ਜੇਕਰ ਬੱਚੇ ਕਿਸੇ ਕਾਰਨ ਤਨਾਅ ‘ਚ ਰਹਿੰਦੇ ਹਨ, ਜਿਸ ਵਿੱਚ ਬੱਚੇ ਨੂੰ ਮਾਂ ਦਾ ਪਿਆਰ ਨਾ ਮਿਲਣਾ ਜਾਂ ਉਸਦੀ ਦੇਖਭਾਲ ਨਾ ਹੋਣਾ, ਮੋਬਾਇਲ ਦੀ ਵਰਤੋਂ ਆਦਿ ਕਰਨ ਦੇਣਾ, ਬੱਚੇ ਲਈ ਖਤਰਾ ਪੈਦਾ ਕਰਦਾ ਹੈ । ਮੁੱਖ ਤੌਰ ‘ਤੇ ਇਹਨਾਂ ਬੱਚਿਆਂ ‘ਚ ਬੀਟਾ ਕੋਸ਼ਿਕਾਵਾਂ ਵਿੱਚ , ਜੋ ਇੰਸੋਲੀਨ ਹਾਰਮੋਨ ਬਣਾਉਂਦੀ ਹੈ, ਵਿਰੁੱਧ ਐਂਟੀ ਬਾਡੀਜ਼ ਬਣਦੀਆਂ ਹਨ, ਜੋ ਇਹਨਾਂ ਕੋਸ਼ਿਕਾਵਾਂ ਨੂੰ ਨਸ਼ਟ ਕਰਦੀਆਂ ਹਨ ਅਤੇ ਇੰਸੋਲੀਨ ਦਾ ਰਸਾਅ ਘੱਟ ਹੋ ਜਾਂਦਾ ਹੈ, ਜਿਸ ਨਾਲ ਕੋਸ਼ਿਕਾਵਾਂ ਦੇ ਅੰਦਰ ਗੁਲੋਕੋਜ ਪ੍ਰਵੇਸ਼ ਨਹੀਂ ਕਰਦਾ, ਖੂਨ ਵਿਚ ਗੁਲੂਕੋਜ਼ ਦਾ ਸਤਰ ਵੱਧ ਜਾਂਦਾ ਹੈ ਅਤੇ ਬੱਚਾ ਸ਼ੂਗਰ ਗ੍ਰਸਤ ਹੋ ਜਾਂਦਾ ਹੈ । ਇਕ ਸਰਵੇ ਅਨੁਸਾਰ 90 ਫੀਸਦੀ ਬੱਚੇ ਟਾਈਪ-ਇਕ ਅਤੇ 10 ਫੀਸਦੀ ਬੱਚੇ ਟਾਈਪ –ਟੂ ਸ਼ੁਗਰ ਨਾਲ ਗ੍ਰਸਤ ਹੁੰਦੇ ਹਨ ।


ਦੇਖਭਾਲ/ਇਲਾਜ
ਜੇਕਰ ਸ਼ੂਗਰ ਤੋਂ ਪੀੜਤ ਬੱਚਿਆਂ ਦੀ ਸਹੀ ਦੇਖਭਾਲ ਕੀਤੀ ਜਾਵੇ ਤਾਂ ਉਹ ਆਮ ਜੀਵਨ ਬਤੀਤ ਕਰ ਸਕਦੇ ਹਨ । ਉਹਨਾਂ ਦਾ ਲਗਭਗ ਆਮ ਜਿਹਾ ਸਰੀਰਕ, ਮਾਨਸਿਕ, ਬੋਧਿਕ ਵਿਕਾਸ ਹੋ ਸਕਦਾ ਹੈ । ਉਹਨਾ ਨੂੰ ਨਿਯਮਤ ਭੋਜਨ ਦਿੱਤਾ ਜਾਵੇ, ਉਸਨੂੰ ਕਸਰਤ ਕਰਵਾਈ ਜਾਵੇ, ਆਸਨ ਅਤੇ ਪ੍ਰਣਾਯਾਮ ਕਰਵਾਇਆ ਜਾਵੇ । ਨਾਲ ਹੀ ਇਨਸੂਲੇਸ਼ਨ ਦਾ ਟੀਕਾ ਲਗਾਇਆ ਜਾਵੇ, ਜਿਸ ਨਾਲ ਗੁਲੂਕੋਜ਼ ਸਤਰ ‘ਤੇ ਸਖ਼ਤੀ ਨਾਲ ਕੰਟਰੋਲ ਹੋਵੇ । ਕਿਉਂਕੇ ਜੇਕਰ ਗੂਲੋਕੋਜ਼ ਦੀ ਮਾਤਰਾ ਵਧੇਗੀ ਤਾਂ ਰੋਗ ਹੋਰ ਗੰਭੀਰ ਹੋ ਸਕਦਾ ਹੈ ।

ਇਸ ਮਾਮਲੇ ‘ਤੇ ਕੀਤੀ ਢਿੱਲ ਬੱਚੇ ਲਈ ਖਰਤਨਾਕ ਹੋ ਸਕਦਾ ਹੈ । ਇਸ ਲਈ ਇਹ ਵੀ ਜ਼ਰੂਰੀ ਹੈ ਕਿ ਸਮੇਂ-ਸਮੇਂ ਉਸਦਾ ਡਾਕਟਰੀ ਪ੍ਰੀਖਣ ਕਰਵਾਇਆ ਜਾਵੇ ਤੇ ਵੇਖਿਆ ਜਾਵੇ ਕਿ ਉਸਦੇ ਗੁਰਦੇ, ਦਿਲ, ਧਮਣੀਆਂ , ਅੱਖਾਂ ਆਦਿ ਠੀਕ ਕੰਮ ਕਰ ਰਹੇ ਹਨ ਅਤੇ ਜੇਕਰ ਇਸ ਰੋਗ ਕਾਰਨ ਕੋਈ ਪ੍ਰਭਾਵ ਪੈ ਰਿਹਾ ਹੈ ਤਾਂ ਤੁਰੰਤ ਇਲਾਜ ਕਰਵਾਇਆ ਜਾਵੇ ।
ਜਦੋਂ ਬੱਚਿਆਂ ‘ਚ ਇਸ ਰੋਗ ਦਾ ਪਤਾ ਲਗ ਜਾਂਦਾ ਹੈ ਤਾਂ ਉਸਦੇ ਭੋਜਨ ਦਾ ਧਿਆਨ ਰੱਖਣਾ ਜ਼ਰੂਰੀ ਹੈ । ਬੱਚਿਆਂ ਨੂੰ ਤਿੰਨ ਮੁੱਖ ਭੋਜਨ ਨਾਸ਼ਤਾ, ਦੁਪਿਹਰ ਭੋਜਨ, ਰਾਤ ਦਾ ਭੋਜਨ ਅਤੇ ਵਿਚ ਵਿਚਾਲੇ ਤਿੰਨ ਵੇਰ ਹੋਰ ਚੀਜਾਂ ਖਾਣ ਨੂੰ ਦੇਣੀਆਂ ਚਾਹੀਦੀਆਂ ਹਨ । ਭੋਜਨ ਵਿੱਚ 20 ਤੋਂ 21 ਗ੍ਰਾਮ ਰੇਸ਼ੇਦਾਰ ਪਦਾਰਥ ਅਤੇ ਉਹ ਭੋਜਨ ਜਿਹਨਾਂ ਵਿੱਚ ਵਿਟਾਮਿਨ, ਖਣਿਜ ਮੌਜੂਦ ਹੋਣ ਦਿੱਤੇ ਜਾਣ । ਸ਼ੂਗਰ ਨਾਲ ਗ੍ਰਸਤ ਬੱਚਿਆਂ ਦਾ ਹੌਂਸਲਾ ਵਧਾਉਣਾ ਦੀ ਲੋੜ ਹੁੰਦੀ ਹੈ । ਉਸਦੀ ਭੋਜਨ ਸੰਤੁਲਿਤ ਰੱਖਣ ਦੀ ਵੀ ਲੋੜ ਹੈ । ਜਿਹੜਾ ਬੱਚਾ ਸ਼ੂਗਰ ਤੋਂ ਪੀੜਤ ਹੋਵੇ, ਜਦੋਂ ਉਹ ਸਕੂਲ ਜਾਂ ਕਿਧਰੇ ਬਾਹਰ ਜਾਵੇ ਤਾਂ ਉਸ ਕੋਲ ਬਿਸਕੁਟ, ਚਾਕਲੇਟ, ਗੁਲੂਕੋਜ਼ ਆਦਿ ਕੋਲ ਦੇਣਾ ਚਾਹੀਦਾ ਹੈ, ਤਾਂ ਕਿ ਜੇਕਰ ਸ਼ੂਗਰ ਘਟਾਉਣ ਦੇ ਲੱਛਣ ਦਿਖਣ ਤਾਂ ਇਹ ਤੁਰੰਤ ਦਿੱਤੇ ਜਾ ਸਕਣ।
ਇਹ ਵੀ ਜ਼ਰੂਰੀ ਹੈ ਕਿ ਇਹਨਾਂ ਬੱਚਿਆਂ ਕੋਲ ਪਛਾਣ ਪੱਤਰ ਜ਼ਰੂਰ ਰੱਖੋ ਤਾਂ ਕਿ ਕਿਸੇ ਕਿਸਮ ਦੀ ਗੰਭੀਰ, ਅਵਸਥਾ ਸਮੇਂ ਮਾਪਿਆਂ ਨੂੰ ਸੁਚਿਤ ਕੀਤਾ ਜਾਵੇ । ਉਂਜ ਦਾ ਖਿਆਲ ਰੱਖਿਆ ਜਾਵੇ ਕਿ ਜੇਕਰ ਸ਼ੂਗਰ ਪੀੜਤ ਬੱਚਾ ਅਜੀਬੋ-ਗਰੀਬ ਹਰਕਤਾਂ ਕਰਦਾ ਹੈ, ਜਾਂ ਉਸਨੂੰ ਗਸ਼ ਪੈਂਦਾ ਹੈ ਜਾਂ ਬੇਹੋਸ਼ ਹੋਣ ਲਗਦਾ ਹੈ ਤਾਂ ਉਸਨੂੰ ਗੁਲੂਗੋਜ਼ ਜਾਂ ਮਿਠਾਈ ਦਿਓ । ਬੱਚਿਆਂ ਨੂੰ ਸ਼ੂਗਰ ਹੋਣ ਤੇ ਘਬਰਾਉਣ ਦੀ ਲੋੜ ਨਹੀਂ ਸਗੋਂ ਉਸਦੀ ਸੁਚੱਜੀ ਦੇਖਭਾਲ ਉਸਨੂੰ ਬਿਹਤਰ ਜ਼ਿੰਦਗੀ ਜੀਊਣ ‘ਚ ਸਹਾਇਤਾ ਹੋ ਸਕਦੀ ਹੈ ।


-ਜਨਕ ਪਲਾਹੀ

 

ਸਾਂਝਾ ਕਰੋ