Youtube ਨੂੰ ਕਾਟੇ ਦੀ ਟੱਕਰ ਦੇਵੇਗਾ Elon Musk, ਜਲਦੀ ਲਾਂਚ ਕਕਨਗੇ X Tv App

ਪਾਪੂਲਰ ਮਾਈਕ੍ਰੋਬਲਾਗਿੰਗ ਪਲੇਟਫਾਰਮ ਐਕਸ ਬਹੁਤ ਜਲਦੀ ਆਪਣੇ ਗਾਹਕਾਂ ਲਈ ਇੱਕ ਨਵਾਂ ਟੀਵੀ ਐਪ ਲਾਂਚ ਕਰਨ ਜਾ ਰਹੇ ਹਨ l Elon Musk ਇਹ ਪਲੇਟਫਾਰਮ x tv app ਲਾਂਚ ਕਰਨ ਦੀ ਤਿਆਰੀ ਵਿੱਚ ਹਨl ਕੰਪਨੀ ਦੀ ਸੀਓ ਲਿੰਡਾ ਯਾਕਾਰਿਨੋ ( Linda Yacarino) ਨੇ ਨਵੇਂ ਟੀਵੀ ਐਪ ਨੂੰ ਐਕਸ ਹੈਂਡਲ ‘ਤੇ ਆਪਣੇ ਆਫੀਸ਼ਲ ਅਕਾਊਂਟ ਤੋਂ ਇੱਕ ਲੇਟੈਸਟ ਪੋਸਟ ਸ਼ੇਅਰ ਕੀਤੀ ਹੈ l ਕੰਪਨੀ ਦੀ ਸੀਓ ਲਿੰਡਾ ਨੇ ਪੋਸਟ ਵਿੱਚ ਜਾਣਕਾਰੀ ਦਿੰਦੇ ਕਿਹਾ ਕਿ ਬਹੁਤ ਜਲਦ ਯੂਜ਼ਰ ਆਪਣੇ ਸਮਾਰਟਫੋਨ ਟੀਵੀ ਵਿੱਚ x tv app ਨਾਲ ਰਿਅਲ-ਟਾਈਮ ਕੰਟੈਂਟ ਨੂੰ ਦੇਖ ਸਕਦੇ ਹਨ l ਯੂਜ਼ਰ ਲਈ ਇਹ ਇੱਕ ਵੱਡੀ ਸਕਰੀਨ ‘ਤੇ ਹਾਈ ਕੁਆਲਿਟੀ ਐਂਟਰਟੇਨਮੈਂਟ ਤਜ਼ਰਬਾ ਹੋਵੇਗਾ l ਲਿੰਡਾ ਲਿਖਦੀ ਹੈ ਕਿ ਐਕਸ ਛੋਟੀ ਤੋਂ ਵੱਡੀ ਸਕਰੀਨ ਤੱਕ ਸਭ ਕੁਝ ਬਦਲ ਰਿਹਾ ਹੈ l ਅਸੀਂ ਇਸ ‘ਤੇ ਕੰਮ ਕਰ ਰਹੇ ਹਾਂ l ਲਿੰਡਾ ਨੇ ਅਪਕਮਿੰਗ ਐਪ ਨੂੰ ਲੈ ਕੇ ਕੁਝ ਫੀਚਰ ਦੀ ਜਾਣਕਾਰੀ ਦਿੱਤੀ ਹੈ l

ਟਰੈਡਿੰਗ ਵੀਡੀਓ ਅਲਗੋਰਿਦਮ ਨਾਲ ਯੂਜ਼ਰ ਪਾਪੂਲਰ ਕੰਟੈਂਟ ਨੂੰ ਲੈ ਕੇ ਹਮੇਸ਼ਾ ਅਪਡੇਟ ਰਹੇਗੀ l ਏਆਈ ਪਾਵਰ ਟਾਪਿਕਸ ਨਾਲ ਐਕਸ ਟੀਵੀ ਐਪ ਨਾਲ ਯੂਜਰ ਨੂੰ ਪਰਸਨਲਾਈਜ਼ਡ ਐਕਸਪੀਰੀਅੰਸ ਮਿਲੇਗਾ l ਐਪ ‘ਤੇ ਯੂਜ਼ਰ ਨੂੰ ਉਸ ਦੀ ਪਸੰਦ ਮੁਤਾਬਿਕ, ਔਰਗਨਾਈਜ਼ ਵੀਡੀਓ ਮਿਲੇਗੀ l ਕ੍ਰਾਂਸ ਡਿਵਾਈਸ ਐਕਸਪੀਰੀਅੰਸ ਨਾਲ ਯੂਜ਼ਰ ਕਿਸੇ ਵੀ ਕੰਟੈਂਟ ਨੂੰ ਫੋਨ ‘ਤੇ ਸ਼ੁਰੂ ਕਰ ਸਕਦੇ ਹਨ ਤੇ ਇਹ ਸ਼ੋਅ ਟੀਵੀ ‘ਤੇ ਦੇਖਣ ਨਾਲ ਪੂਰਾ ਹੋ ਸਕਦਾ ਹੈ। ਐਕਸ ਐਪ ਨਾਲ ਯੂਜ਼ਰ ਨੂੰ ਇੰਪਰੂਵਡ ਵੀਡੀਓ ਸਰਚ ਨਾਲ ਕਿਸੇ ਵੀ ਕੰਟੈਂਟ ਨੂੰ ਤੇਜ਼ੀ ਨਾਲ ਲੱਭਣ ਦੀ ਸੁਵਿਧਾ ਮਿਲਦੀ ਹੈ l ਨਵੇਂ ਐਕਸ ਟੀਵੀ ਐਪ ਨਾਲ ਗਾਹਕ ਮੋਬਾਇਲ ਡਿਵਾਇਜ਼ ਤੋਂ ਸਿੰਪਲ ਕਾਂਸਟਿੰਗ ਨਾਲ ਬਿਗ ਸਕਰੀਨ ‘ਤੇ ਆਪਣੇ ਪਸੰਦ ਦੇ ਕੰਟੈਂਟ ਦਾ ਮਜ਼ਾ ਲੈ ਸਕਣਗੇ l ਕੰਪਨੀ ਨੇ ਕਿਹਾ ਹੈ ਕਿ x tv app ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਰਟ ਟੀਵੀ ਸਪੋਰਟ ਨਾਲ ਲਿਆਇਆ ਜਾਵੇਗਾ l

ਸਾਂਝਾ ਕਰੋ

ਪੜ੍ਹੋ