ਮਨੀਪੁਰ ਦੇ 11 ਕੇਂਦਰਾਂ ’ਤੇ ਮੁੜ ਵੋਟਿੰਗ ਜਾਰੀ

‘ਅੰਦਰੂਨੀ ਮਨੀਪੁਰ’ ਲੋਕ ਸਭਾ ਹਲਕੇ ਦੇ 11 ਪੋਲਿੰਗ ਸਟੇਸ਼ਨਾਂ ’ਤੇ ਸਖ਼ਤ ਸੁਰੱਖਿਆ ਹੇਠ ਮੁੜ ਮਤਦਾਨ ਚੱਲ ਰਿਹਾ ਹੈ। ਮੁੜ ਵੋਟਿੰਗ ਦਾ ਫੈਸਲਾ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੋਂ ਬਾਅਦ ਲਿਆ ਗਿਆ ਹੈ। ਕਮਿਸ਼ਨ ਨੇ ਇਨ੍ਹਾਂ ਪੋਲਿੰਗ ਸਟੇਸ਼ਨਾਂ ’ਤੇ 19 ਅਪਰੈਲ ਨੂੰ ਪਈਆਂ ਵੋਟਾਂ ਨੂੰ ਅਯੋਗ ਕਰਾਰ ਦਿੱਤਾ ਹੈ। ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ, ‘ਮਤਦਾਤਾ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਸਾਰੇ 11 ਪੋਲਿੰਗ ਸਟੇਸ਼ਨਾਂ ‘ਤੇ ਸਵੇਰ ਤੋਂ ਹੀ ਕਤਾਰਾਂ ‘ਚ ਖੜ੍ਹੇ ਹਨ। ਇਨ੍ਹਾਂ ਪੋਲਿੰਗ ਸਟੇਸ਼ਨਾਂ ‘ਤੇ ਸ਼ੁੱਕਰਵਾਰ ਨੂੰ ਦੰਗੇ ਵਰਗੀ ਸਥਿਤੀ ਕਾਰਨ ਵੋਟਿੰਗ ਪ੍ਰਭਾਵਿਤ ਹੋਈ।’

ਸਾਂਝਾ ਕਰੋ

ਪੜ੍ਹੋ

ਸੰਪਾਦਕੀ : ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਲਈ

       ਵਿਸ਼ਵ ਪੱਧਰ ‘ਤੇ ਅਮਰੀਕਾ,ਕਨੇਡਾ,ਭਾਰਤ,ਪਾਕਿਸਤਾਨ ‘ਚ ਪੰਜਾਬੀ ਬੋਲੀ...