ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਡੇ ਸਰੀਰ ਦੇ ਹਰ ਅੰਗ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਸਰੀਰ ਦੇ ਸੰਪੂਰਨ ਵਿਕਾਸ ਤੇ ਇਸ ਦੇ ਸਹੀ ਕੰਮ ਕਰਨ ਲਈ ਸਾਰੇ ਅੰਗਾਂ ਦਾ ਸੁਚਾਰੂ ਢੰਗ ਨਾਲ ਕੰਮ ਕਰਨਾ ਜ਼ਰੂਰੀ ਹੈ। ਜੇਕਰ ਸਾਡਾ ਕੋਈ ਅੰਗ ਖਰਾਬ ਹੈ ਤਾਂ ਇਸ ਕਾਰਨ ਅਸੀਂ ਬਿਮਾਰ ਵੀ ਹੋ ਜਾਂਦੇ ਹਾਂ। ਕਿਡਨੀ ਸਰੀਰ ਦੇ ਇਨ੍ਹਾਂ ਜ਼ਰੂਰੀ ਅੰਗਾਂ ‘ਚੋਂ ਇਕ ਹੈ ਜੋ ਸਾਡੇ ਸਰੀਰ ‘ਚ ਕਈ ਮਹੱਤਵਪੂਰਨ ਕੰਮ ਕਰਦੀ ਹੈ। ਇਹ ਸਾਡੇ ਸਰੀਰ ‘ਚ ਖੂਨ ਨੂੰ ਫਿਲਟਰ ਕਰਨ ਦਾ ਕੰਮ ਕਰਦੀ ਹੈ ਜਿਸ ਨਾਲ ਸਾਡੇ ਪੂਰੇ ਸਰੀਰ ਨੂੰ ਪੋਸ਼ਣ ਮਿਲਦਾ ਹੈ। ਹਾਲਾਂਕਿ ਕਈ ਕਾਰਨਾਂ ਕਰਕੇ ਕਿਡਨੀ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੀ ਹੈ ਜੋ ਬਾਅਦ ‘ਚ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਜੇਕਰ ਕਿਡਨੀ ਖਰਾਬ ਹੋ ਜਾਵੇ ਤਾਂ ਅਸੀਂ ਕਈ ਗੰਭੀਰ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹਾਂ। ਅਜਿਹੀ ਸਥਿਤੀ ‘ਚ ਇਹ ਜ਼ਰੂਰੀ ਹੈ ਕਿ ਕਿਡਨੀ ਨਾਲ ਸਬੰਧਤ ਕਿਸੇ ਵੀ ਸਮੱਸਿਆ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾਵੇ ਤੇ ਇਲਾਜ ਕੀਤਾ ਜਾਵੇ। ਅਜਿਹੇ ‘ਚ ਅੱਜ ਅਸੀਂ ਉਨ੍ਹਾਂ ਲੱਛਣਾਂ ਬਾਰੇ ਜਾਣਾਂਗੇ ਜੋ ਕਿਡਨੀ ਦੀ ਬਿਮਾਰੀ ਕਾਰਨ ਸਾਡੇ ਸਰੀਰ ‘ਚ ਦਿਖਾਈ ਦਿੰਦੇ ਹਨ।ਹਰ ਸਮੇਂ ਥਕਾਵਟ ਮਹਿਸੂਸ ਕਰਨਾ ਕਿਡਨੀ ਫੇਲ੍ਹ ਹੋਣ ਦੀ ਨਿਸ਼ਾਨੀ ਹੈ। ਅਜਿਹੀ ਸਥਿਤੀ ‘ਚ ਹੌਲੀ-ਹੌਲੀ ਖ਼ੂਨ ‘ਚ ਜ਼ਹਿਰੀਲੇ ਪਦਾਰਥ ਜਮ੍ਹਾ ਹੋਣ ਲੱਗਦੇ ਹਨ ਜਿਸ ਕਾਰਨ ਵਿਅਕਤੀ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਣ ਲਗਦੀ ਹੈ।
ਜੇਕਰ ਤੁਹਾਨੂੰ ਨੀਂਦ ਦੀ ਕਮੀ ਮਹਿਸੂਸ ਹੋ ਰਹੀ ਹੈ ਤਾਂ ਸਾਵਧਾਨ ਹੋ ਜਾਓ। ਇਹ ਕਿਡਨੀ ਦੇ ਨੁਕਸਾਨ ਦਾ ਸੰਕੇਤ ਹੋ ਸਕਦਾ ਹੈ, ਜਿਸ ਲਈ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਅਜਿਹੇ ‘ਚ ਖੂਨ ਠੀਕ ਤਰ੍ਹਾਂ ਨਾਲ ਫਿਲਟਰ ਨਹੀਂ ਹੁੰਦਾ ਤੇ ਸਰੀਰ ਦੀ ਗੰਦਗੀ ਸਰੀਰ ‘ਚ ਹੀ ਰਹਿੰਦੀ ਹੈ, ਜਿਸ ਕਾਰਨ ਵਿਅਕਤੀ ਨੂੰ ਨੀਂਦ ਨਹੀਂ ਆਉਂਦੀ ਅਤੇ ਇਸ ਕਾਰਨ ਮੋਟਾਪਾ ਵੀ ਵਧਣ ਲੱਗਦਾ ਹੈ। ਜਦੋਂ ਕਿਡਨੀ ‘ਚ ਮਿਨਰਲਜ਼ ਤੇ ਹੋਰ ਪੋਸ਼ਕ ਤੱਤਾਂ ਦੀ ਕਮੀ ਹੋਣ ਲਗਦੀ ਹੈ ਤਾਂ ਮਰੀਜ਼ ਦੀ ਸਕਿੰਨ ਡਰਾਈ ਹੋ ਜਾਂਦੀ ਹੈ ਤੇ ਉਸ ਵਿਚ ਖੁਜਲੀ ਦੀ ਸਮੱਸਿਆ ਪੈਦਾ ਹੋਣ ਲਗਦੀ ਹੈ। ਵਾਰ-ਵਾਰ ਪਿਸ਼ਾਬ ਆਉਣਾ ਵੀ ਕਿਡਨੀ ਸੰਬੰਧੀ ਸਮੱਸਿਆ ਦਾ ਸੰਕੇਤ ਹੈ। ਇਸ ਤੋਂ ਇਲਾਵਾ ਪਿਸ਼ਾਬ ‘ਚ ਖ਼ੂਨ ਦੀ ਮੌਜੂਦਗੀ ਵੀ ਕਿਡਨੀ ਦੇ ਨੁਕਸਾਨ ਦਾ ਸੰਕੇਤ ਹੈ। ਸਾਡੇ ਗੁਰਦੇ ਸਰੀਰ ‘ਚ ਖੂਨ ਤੋਂ ਪਿਸ਼ਾਬ ਨੂੰ ਵੱਖ ਕਰਨ ਦਾ ਕੰਮ ਕਰਦੇ ਹਨ, ਪਰ ਜਦੋਂ ਇਹ ਖਰਾਬ ਹੋਣ ਲੱਗਦੇ ਹਨ ਤਾਂ ਪਿਸ਼ਾਬ ‘ਚ ਖੂਨ ਆਉਣ ਲੱਗ ਪੈਂਦਾ ਹੈ। ਝੱਗ ਵਾਲਾ ਪਿਸ਼ਾਬ ਵੀ ਕਿਡਨੀ ਫੇਲ੍ਹ ਹੋਣ ਦਾ ਲੱਛਣ ਹੈ। ਜੇਕਰ ਤੁਹਾਡੀਆਂ ਅੱਖਾਂ ਦੇ ਆਲੇ-ਦੁਆਲੇ ਸੋਜਿਸ਼ ਹੈ ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰਿਓ। ਇਹ ਵੀ ਕਿਡਨੀ ਫੇਲ੍ਹ ਹੋਣ ਦਾ ਸੰਕੇਤ ਹੈ। ਇਸ ਨੂੰ ਪਫੀ ਆਈ ਸਿੰਡਰੋਮ ਕਿਹਾ ਜਾਂਦਾ ਹੈ, ਜਿਸ ਵਿਚ ਗੁਰਦੇ ਸਰੀਰ ਦੇ ਬਹੁਤ ਜ਼ਿਆਦਾ ਪ੍ਰੋਟੀਨ ਨੂੰ ਪਿਸ਼ਾਬ ਵਿੱਚ ਸਪਲਾਈ ਕਰਨਾ ਸ਼ੁਰੂ ਕਰ ਦਿੰਦੇ ਹਨ।