ਟੋਕੀਓ ਓਲੰਪਿਕ: ਭਾਰਤੀ ਮਰਦ ਹਾਕੀ ਟੀਮ ਵਿਚ ਦੋ ਵਾਧੂ ਖਿਡਾਰੀਆਂ ਨੂੰ ਕੀਤਾ ਸ਼ਾਮਲ

ਨਵੀਂ ਦਿੱਲੀ : ਆਈਓਸੀ ਤੋਂ ਕੋਵਿਡ-19 ਮਹਾਮਾਰੀ ਕਾਰਨ ਟੀਮ ਖੇਡਾਂ ਵਿਚ ਦੋ ਵਾਧੂ ਖਿਡਾਰੀਆਂ ਨੂੰ ਰੱਖਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਡਿਫੈਂਡਰ ਵਰੁਣ ਕੁਮਾਰ ਤੇ ਮਿਡਫੀਲਡਰ ਸਿਮਰਨਜੀਤ ਸਿੰਘ ਨੂੰ ਟੋਕੀਓ ਓਲੰਪਿਕ ਖੇਡਾਂ ਲਈ ਭਾਰਤੀ ਮਰਦ ਹਾਕੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਹਾਕੀ ਇੰਡੀਆ ਨੇ ਇਸ ਤੋਂ ਪਹਿਲਾਂ ਮਰਦ ਤੇ ਮਹਿਲਾ ਦੋਵਾਂ ਵਰਗਾਂ ਲਈ 16-16 ਮੈਂਬਰੀ ਟੀਮ ਦੀ ਚੋਣ ਕੀਤੀ ਪਰ ਹੁਣ ਦੋਵਾਂ ਟੀਮਾਂ ਵਿਚ ਦੋ-ਦੋ ਵਾਧੂ ਖਿਡਾਰੀ ਜੋੜ ਦਿੱਤੇ ਗਏ ਹਨ। ਵਰੁਣ ਤੇ ਸਿਮਰਨਜੀਤ ਨੂੰ ਜਿੱਥੇ ਮਰਦ ਟੀਮ ਵਿਚ ਥਾਂ ਮਿਲੀ ਉਥੇ ਡਿਫੈਂਡਰ ਰੀਨਾ ਖੋਖਰ ਤੇ ਤਜਰਬੇਕਾਰ ਮਿਡਫੀਲਡਰ ਨਮਿਤਾ ਟੋਪੋ ਨੂੰ ਮਹਿਲਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।

ਸਾਂਝਾ ਕਰੋ

ਪੜ੍ਹੋ

ਕੀ ਪਬਲਿਕ Wi-Fi ਦੀ ਵਰਤੋਂ ਸੁਰੱਖਿਅਤ ਹੈ,

ਨਵੀਂ ਦਿੱਲੀ, 23 ਨਵੰਬਰ – ਪ੍ਰਧਾਨ ਮੰਤਰੀ ਵਾਈ-ਫਾਈ ਐਕਸੈਸ ਨੈੱਟਵਰਕ...