ਸਰਬ ਨੌਜਵਾਨ ਸਭਾ ਵੱਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ‘ਚ ਨਵੇਂ ਸੈਸ਼ਨ ਦੀ ਕੀਤੀ ਸ਼ੁਰੂਆਤ

ਅਨੀਤਾ ਸੋਮ ਪ੍ਰਕਾਸ਼ ਨੇ ਲੜਕੀਆਂ ਦੇ ਨਵੇਂ ਬੈਚ ਨੂੰ ਦਿੱਤੀਆਂ ਸ਼ੁਭ ਇੱਛਾਵਾਂ
ਫਗਵਾੜਾ 18 ਅਪ੍ਰੈਲ (ਏ.ਡੀ.ਪੀ ਨਿਯੂਜ਼ ) ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵੱਲੋਂ ਸਥਾਨਕ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਵਿੱਚ ਅੱਜ ਵੱਖ-ਵੱਖ ਕੋਰਸਾਂ ਦੇ ਨਵੇਂ ਸੈਸ਼ਨ ਦਾ ਉਦਘਾਟਨ ਕੀਤਾ ਗਿਆ। ਆਯੋਜਿਤ ਪ੍ਰੋਗਰਾਮ ਵਿੱਚ ਸਮਾਜ ਸੇਵਿਕਾ ਅਤੇ ਭਾਜਪਾ ਆਗੂ ਅਨੀਤਾ ਸੋਮ ਪ੍ਰਕਾਸ਼ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਰਿਬਨ ਕੱਟਣ ਦੀ ਰਸਮ ਤੋਂ ਬਾਅਦ ਨਵੇਂ ਬੈਚ ਦੀਆਂ ਸਮੂਹ ਸਿੱਖਿਆਰਥਣਾਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ। ਅਨੀਤਾ ਸੋਮ ਪ੍ਰਕਾਸ਼ ਨੇ ਟਰੇਨਿੰਗ ਲੈ ਰਹੀਆਂ ਲੜਕੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ‘ਚ ਹਰ ਨਵੀਂ ਚੀਜ਼ ਨੂੰ ਦਿਲ ਲਗਾ ਕੇ ਸਿੱਖਣਾ ਚਾਹੀਦਾ ਹੈ। ਕਿਸੇ ਵੀ ਕਿਸਮ ਦੀ ਦਸਤਕਾਰੀ ਦੀ ਸਿਖਲਾਈ ਹਮੇਸ਼ਾ ਔਖੇ ਸਮੇਂ ਵਿੱਚ ਰੋਜ਼ੀ-ਰੋਟੀ ਕਮਾਉਣ ਦਾ ਸਾਧਨ ਬਣਦੀ ਹੈ। ਉਨ੍ਹਾਂ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਬ ਨੌਜਵਾਨ ਸਭਾ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਵਧੀਆ ਕੰਮ ਕਰ ਰਹੀ ਹੈ। ਇਸ ਦੌਰਾਨ ਹਾਜ਼ਰ ਭਾਜਪਾ ਦੇ ਕੌਮੀ ਸਕੱਤਰ ਅਵਤਾਰ ਸਿੰਘ ਮੰਡ ਨੇ ਵੀ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਮੇਤ ਸੈਂਟਰ ਵਿੱਚ ਸਿਖਲਾਈ ਲੈ ਰਹੀਆਂ ਲੜਕੀਆਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮਹਿਲਾ ਸਸ਼ਕਤੀਕਰਨ ਬਹੁਤ ਜ਼ਰੂਰੀ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੈਂਟਰ ਵਿੱਚ ਸੌ ਤੋਂ ਵੱਧ ਲੜਕੀਆਂ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ। ਜਿਹਨਾਂ ਨੂੰ ਬਿਊਟੀਸ਼ੀਅਨ, ਟੇਲਰਿੰਗ ਅਤੇ ਕਟਿੰਗ ਤੋਂ ਇਲਾਵਾ ਕੰਪਿਊਟਰ ਸਿਖਲਾਈ ਕੋਰਸ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੈਂਟਰ ਵਿੱਚ ਸਿਖਲਾਈ ਪੂਰੀ ਕਰਨ ਵਾਲੀਆਂ ਲੜਕੀਆਂ ਨੂੰ ਰੋਜ਼ੀ-ਰੋਟੀ ਦਾ ਸਾਧਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਸਭਾ ਵਲੋਂ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੂੰ ਸਨਮਾਨਿਤ ਵੀ ਕੀਤਾ ਗਿਆ। ਸਟੇਜ ਦਾ ਸੰਚਾਲਨ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖੂਬੀ ਕੀਤਾ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ: ਵਿਜੇ ਕੁਮਾਰ, ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਕਨੌਜੀਆ, ਮੀਤ ਪ੍ਰਧਾਨ ਰਵਿੰਦਰ ਸਿੰਘ ਰਾਏ, ਖ਼ਜ਼ਾਨਚੀ ਡਾ: ਕੁਲਦੀਪ ਸਿੰਘ, ਮੈਨੇਜਰ ਜਗਜੀਤ ਸੇਠ, ਮੈਡਮ ਤਨੂ, ਮੈਡਮ ਸਪਨਾ ਸ਼ਾਰਦਾ, ਮੈਡਮ ਰਮਨਦੀਪ, ਮੈਡਮ ਆਸ਼ੂ ਬੱਗਾ, ਸਾਹਿਬਜੀਤ ਸਿੰਘ ਸਾਬੀ, ਮਨਦੀਪ ਬਾਸੀ, ਡਾ: ਨਰੇਸ਼ ਬਿੱਟੂ, ਰਾਜਕੁਮਾਰ ਰਾਜਾ, ਜਸ਼ਨ ਮਹਿਰਾ, ਰਾਜ ਬਸਰਾ, ਅਨੂਪ ਦੁੱਗਲ, ਗੁਰਸ਼ਰਨ ਬਾਸੀ, ਨਰਿੰਦਰ ਸੈਣੀ, ਕੁਸ਼ ਖੋਸਲਾ, ਰਾਕੇਸ਼ ਕੋਛੜ, ਹਰਵਿੰਦਰ ਸਿੰਘ, ਅਸ਼ੋਕ ਸ਼ਰਮਾ, ਕਵੀ ਹਰਚਰਨ ਭਾਰਤੀ, ਸ਼ਾਇਰ ਮਨੋਜ ਫਗਵਾੜਵੀ ਤੋਂ ਇਲਾਵਾ ਸੈਂਟਰ ਦੀਆਂ ਸਿੱਖਿਆਰਥਣਾਂ ਈਸ਼ਾ, ਮੁਸਕਾਨ ਸ਼ਰਮਾ, ਲਕਸ਼ਮੀ, ਦਿਵਿਆ, ਕੌਸ਼ਲਿਆ, ਕੋਮਲ ਕੌਰ, ਰੋਜ਼ੀ ਰਾਏ, ਆਰਤੀ, ਸੋਨੀਆ, ਸਿਮਰਨ, ਪਿੰਕੀ, ਸਲੋਨੀ ਯਾਦਵ, ਹਰਪ੍ਰੀਤ ਕੌਰ, ਸਵਿਤਾ, ਮਨਪ੍ਰੀਤ, ਦਲਜੀਤ, ਵਿਸ਼ਾਖਾ, ਸੰਜਨਾ, ਪਲਕ, ਨੇਹਾ, ਮਨਦੀਪ ਕੌਰ, ਕਾਜਲ, ਰਮਨਦੀਪ ਕੌਰ, ਅੰਜਲੀ, ਅਕਵਿੰਦਰ ਕੌਰ, ਤਾਨੀਆ, ਕੋਮਲ, ਹਰਮਨਪ੍ਰੀਤ, ਮੁਸਕਾਨ, ਪ੍ਰਿਆ, ਸਿਮਰਨ, ਕਾਜਲ, ਅੰਜਲੀ, ਹੀਰ, ਕੁਲਦੀਪ, ਜੈਸਮੀਨ ਆਦਿ ਹਾਜ਼ਰ ਸਨ।
ਤਸਵੀਰ ਸਮੇਤ।

ਸਾਂਝਾ ਕਰੋ