ਦੱਖਣੀ ਰਾਜਾਂ ਦਾ ਹਾਲ

ਪਿਛਲੇ ਦਿਨੀਂ ਅਸੀਂ ਦੋ ਸੰਪਾਦਕੀਆਂ ਵਿੱਚ ਉੱਤਰ ਭਾਰਤ ਦੇ ਰਾਜਾਂ ਦੇ ਚੋਣ ਦਿ੍ਰਸ਼ਾਂ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਸੀ। ਇਸ ਵਾਰ ਅਸੀਂ ਦੱਖਣੀ ਰਾਜਾਂ ਦੀ ਸਥਿਤੀ ਦਾ ਜਾਇਜ਼ਾ ਲਵਾਂਗੇ। ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਚੋਣ ਪ੍ਰਕਿਰਿਆ ਹਾਲੇ ਪੌਣੇ ਦੋ ਮਹੀਨੇ ਚੱਲਣੀ ਹੈ ਤੇ ਹਰ ਰੋਜ਼ ਸਥਿਤੀਆਂ ਵਿੱਚ ਬਦਲਾਅ ਹੁੰਦਾ ਰਹਿਣਾ ਹੈ। ਦੱਖਣੀ ਭਾਰਤ ਦੇ ਪੰਜ ਰਾਜਾਂ ਤੇਲੰਗਾਨਾ, ਕਰਨਾਟਕ, ਤਾਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼ ਤੇ ਤਿੰਨ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਪੁੱਡੂਚੇਰੀ, ਲਕਸ਼ਦੀਪ ਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਲੋਕ ਸਭਾ ਦੀਆਂ ਕੁੱਲ 132 ਸੀਟਾਂ ਆਉਂਦੀਆਂ ਹਨ। ਇੱਕ ਵਿਸ਼ੇਸ਼ ਹਾਲਤ ਵਿੱਚ ਹੋਈਆਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ ਇਨ੍ਹਾਂ 132 ਸੀਟਾਂ ਵਿੱਚੋਂ ਸਿਰਫ਼ 30 ਸੀਟਾਂ (ਕਰਨਾਟਕ ਦੀਆਂ 26 ਤੇ ਤੇਲੰਗਾਨਾ ਦੀਆਂ 4 ਸੀਟਾਂ) ਹੀ ਜਿੱਤ ਸਕੀ ਸੀ। ਇਸ ਵਾਰ ਨਾ ਕਰਨਾਟਕ ਦੀ ਸਥਿਤੀ ਭਾਜਪਾ ਦੇ ਅਨੁਕੂਲ ਹੈ ਤੇ ਨਾ ਤੇਲੰਗਾਨਾ ਦੀ। ਹਾਲੇ ਕੁਝ ਮਹੀਨੇ ਪਹਿਲਾਂ ਹੀ ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਭਾਜਪਾ ਨੂੰ ਚਿੱਤ ਕਰਕੇ ਸੱਤਾ ਸੰਭਾਲੀ ਹੈ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੂੰ 42.88 ਫ਼ੀਸਦੀ ਤੇ ਭਾਜਪਾ ਨੂੰ 36 ਫ਼ੀਸਦੀ ਵੋਟਾਂ ਮਿਲੀਆਂ ਸਨ। ਯਾਦ ਰਹੇ ਕਿ 2019 ਵਿੱਚ ਭਾਜਪਾ ਨੂੰ 51.7 ਫ਼ੀਸਦੀ ਵੋਟਾਂ ਮਿਲੀਆਂ ਸਨ। ਇਸ ਤਰ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਗਰਾਫ਼ 15 ਫ਼ੀਸਦੀ ਤੋਂ ਵੱਧ ਡਿੱਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਸਫ਼ਰ, ਬੀ ਪੀ ਐੱਲ ਪਰਵਾਰਾਂ ਨੂੰ 10 ਕਿਲੋ ਮੁਫ਼ਤ ਰਾਸ਼ਨ, 200 ਯੂਨਿਟ ਮੁਫ਼ਤ ਬਿਜਲੀ ਤੇ ਬੇਰੁਜ਼ਗਾਰਾਂ ਨੂੰ 3000 ਰੁਪਏ ਮਹੀਨਾ ਭੱਤੇ ਦਿੱਤੇ ਜਾਣ ਨੇ ਕਾਂਗਰਸ ਦਾ ਗਰਾਫ ਹੋਰ ਵਧਾ ਦਿੱਤਾ ਹੈ।

ਭਾਜਪਾ ਨੇ ਹਾਰ ਦੇ ਡਰੋਂ ਇਸ ਵਾਰ ਜਨਤਾ ਦਲ ਸੈਕੂਲਰ ਨਾਲ ਗੱਠਜੋੜ ਕੀਤਾ ਹੈ। ਇਹ ਵੀ ਕਾਂਗਰਸ ਲਈ ਲਾਹੇਵੰਦ ਰਿਹਾ ਹੈ, ਕਿਉਂਕਿ ਜੇ ਡੀ ਐੱਸ ਨਾਲ ਜੁੜਿਆ ਮੁਸਲਿਮ ਵੋਟ ਕਾਂਗਰਸ ਦੇ ਪਾਲੇ ਵਿੱਚ ਆ ਗਿਆ ਹੈ। ਕਰਨਾਟਕ ਵਿੱਚ ਇਸ ਸਮੇਂ ਭਾਜਪਾ ਵਿੱਚ ਅੰਦਰੂਨੀ ਕਲੇਸ਼ ਜ਼ੋਰਾਂ ਉੱਤੇ ਹੈ। ਪਾਰਟੀ ਵੱਲੋਂ ਯੇਦੀਯੁਰੱਪਾ ਦੇ ਬੇਟੇ ਨੂੰ ਸੂਬਾ ਪ੍ਰਧਾਨ ਬਣਾਉਣ ਕਾਰਨ �ਿਗਾਇਤਾਂ ਦੇ ਇੱਕ ਹੋਰ ਆਗੂ ਬਸਨਗੌਡਾ ਨਾਰਾਜ਼ ਚੱਲ ਰਹੇ ਹਨ। �ਿਗਾਇਤ ਸਮੁਦਾਏ ਹਮੇਸ਼ਾ ਭਾਜਪਾ ਦੇ ਨਾਲ ਰਿਹਾ ਹੈ, ਪਰ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 51 �ਿਗਾਇਤ ਉਮੀਦਵਾਰ ਖੜ੍ਹੇ ਕਰਕੇ ਇਸ ਵਿੱਚ ਸੰਨ੍ਹ ਲਾ ਲਈ ਸੀ। ਇਸ ਵਾਰ ਵਿਧਾਨ ਸਭਾ ਵਿੱਚ ਕਾਂਗਰਸ ਦੇ 38 �ਿਗਾਇਤ ਵਿਧਾਇਕ ਤੇ ਭਾਜਪਾ ਦੇ ਸਿਰਫ਼ 18 �ਿਗਾਇਤ ਵਿਧਾਇਕ ਹਨ। ਕਰਨਾਟਕ ਦਾ ਦੂਜਾ ਵੱਡਾ ਭਾਈਚਾਰਾ ਵੋਕਾਲਿਗਾ ਪਹਿਲਾਂ ਦੇਵਗੌੜਾ ਪਿੱਛੇ ਹੁੰਦਾ ਸੀ, ਪਰ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਇਸ ਭਾਈਚਾਰੇ ਨੂੰ ਵੱਡੀ ਪ੍ਰਤੀਨਿਧਤਾ ਦੇ ਕੇ ਆਪਣੇ ਪਾਲੇ ਵਿੱਚ ਕਰ ਲਿਆ ਹੈ। ਵਿਧਾਨ ਸਭਾ ਵਿੱਚ ਕਾਂਗਰਸ ਦੇ 22 ਤੇ ਭਾਜਪਾ ਦੇ ਸਿਰਫ਼ 10 ਵੋਕਾਲਿਗਾ ਵਿਧਾਇਕ ਹਨ। ਦੇਵਗੌੜਾ ਤੇ ਉਸ ਦੇ ਪੁੱਤਰ ਦੀ ਥਾਂ ਹੁਣ ਡੀ ਕੇ ਸ਼ਿਵਕੁਮਾਰ ਇਸ ਭਾਈਚਾਰੇ ਦੇ ਮੁੱਖ ਆਗੂ ਵਜੋਂ ਉੱਭਰ ਆਇਆ ਹੈ। ਕਰਨਾਟਕ ਦਾ ਸਭ ਤੋਂ ਵੱਡਾ ਓ ਬੀ ਸੀ ਭਾਈਚਾਰਾ ਕੁਰਬਾ ਹੈ। ਮੁੱਖ ਮੰਤਰੀ ਸਿੱਧਰਮਈਆ ਦੇ ਇਸ ਭਾਈਚਾਰੇ ਦੇ ਹੋਣ ਕਰਕੇ ਇਹ ਕਾਂਗਰਸ ਨਾਲ ਪੱਕੇ ਤੌਰ ਉੱਤੇ ਜੁੜਿਆ ਹੋਇਆ ਹੈ। ਕਰਨਾਟਕ ਵਿੱਚ �ਿਗਾਇਤ ਅਬਾਦੀ 15 ਫ਼ੀਸਦੀ, ਵੋਕਾਲਿਗਾ 11 ਫੀਸਦੀ, ਕੁਰਬਾ 9 ਫ਼ੀਸਦੀ, ਦਲਿਤ 19 ਫ਼ੀਸਦੀ, ਮੁਸਲਿਮ 13 ਫ਼ੀਸਦੀ ਤੇ ਬ੍ਰਾਹਮਣ 2.5 ਫ਼ੀਸਦੀ ਹਨ।

ਭਾਜਪਾ ਵਿੱਚ ਬ੍ਰਾਹਮਣ ਲਾਬੀ ਦਾ ਬੋਲਬਾਲਾ ਹੈ, ਜਿਸ ਕਾਰਨ ਬਾਕੀ ਭਾਈਚਾਰੇ ਨਾਰਾਜ਼ ਹਨ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦੇ ਖ਼ਿਲਾਫ਼ ਤਾਂ ਇੱਕ �ਿਗਾਇਤ ਸੰਤ ਹੀ ਅਜ਼ਾਦ ਉਮੀਦਵਾਰ ਵਜੋਂ ਖੜ੍ਹਾ ਹੋ ਗਿਆ ਹੈ। ਅਜਿਹੀ ਹਾਲਾਤ ਵਿੱਚ ਆਰ ਐੱਸ ਐੱਸ ਦੇ ਅੰਦਰੂਨੀ ਸਰਵੇ ਮੁਤਾਬਕ ਇਸ ਵਾਰ ਭਾਜਪਾ ਕਰਨਾਟਕ ਦੀਆਂ ਸਿਰਫ਼ 6 ਸੀਟਾਂ ਜਿੱਤ ਸਕੇਗੀ। ਦੂਜਾ ਰਾਜ ਤੇਲੰਗਾਨਾ ਹੈ, ਜਿੱਥੇ ਭਾਜਪਾ ਨੇ 2019 ਵਿੱਚ 4 ਸੀਟਾਂ ਜਿੱਤੀਆਂ ਸਨ, ਪਰ ਇਸ ਵਾਰ ਹਾਲਾਤ ਵੱਖਰੇ ਹਨ, ਕਿਉਂਕਿ ਕਾਂਗਰਸ ਚੜ੍ਹਾਈ ਵਿੱਚ ਹੈ। ਕਾਂਗਰਸ ਨੇ ਚੰਦਰਸ਼ੇਖਰ ਰਾਓ ਦੀ ਪਾਰਟੀ ਨੂੰ ਬੁਰੀ ਤਰ੍ਹਾਂ ਪਛਾੜ ਕੇ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਭਾਜਪਾ ਨੂੰ ਉੱਥੇ ਸਿਰਫ਼ 8 ਸੀਟਾਂ ਮਿਲੀਆਂ ਹਨ। ਅੰਦਰੂਨੀ ਸਰਵੇ ਦਾ ਅਨੁਮਾਨ ਹੈ ਕਿ ਇਸ ਵਾਰ ਭਾਜਪਾ ਇੱਕ ਸੀਟ ’ਤੇ ਅਟਕ ਜਾਵੇਗੀ। ਆਂਧਰਾ ਪ੍ਰਦੇਸ਼ ਵਿੱਚ ਭਾਜਪਾ ਟੀ ਡੀ ਪੀ ਤੇ ਜਨ ਸੇਵਾ ਪਾਰਟੀ ਨਾਲ ਗੱਠਜੋੜ ਬਣਾ ਕੇ 6 ਸੀਟਾਂ ਲੜ ਰਹੀ ਹੈ। ਗੋਦੀ ਮੀਡੀਆ ਦਾ ਸਰਵੇ ਉਸ ਨੂੰ 3 ਸੀਟਾਂ ਦਿੰਦਾ ਹੈ। ਤੇਲੰਗਾਨਾ ਵਾਂਗ ਜੇਕਰ ਕਾਂਗਰਸ ਇਸ ਰਾਜ ਵਿੱਚ ਵਾਪਸੀ ਕਰਦੀ ਹੈ ਤਾਂ ਸੰਘ ਦੇ ਅੰਦਰੂਨੀ ਸਰਵੇ ਦੀ ਕੋਈ ਵੀ ਸੀਟ ਨਾ ਮਿਲਣ ਦੀ ਭਵਿੱਖਬਾਣੀ ਸੱਚ ਸਾਬਤ ਹੋ ਜਾਵੇਗੀ। ਬਾਕੀ ਦੱਖਣੀ ਰਾਜਾਂ ਨਾ ਤਾਮਿਲਨਾਡੂ ’ਤੇ ਨਾ ਕੇਰਲਾ ਵਿੱਚ ਤੇ ਨਾ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਤਿੰਨ ਸੀਟਾਂ ਵਿੱਚੋਂ ਭਾਜਪਾ ਨੂੰ ਕੋਈ ਮਿਲਣੀ ਹੈ। ਸਰਵੇ ਦਾ ਅੰਦਾਜ਼ਾ ਵੀ ਇਹੋ ਹੈ। ਬਾਕੀ ਰਾਜਾਂ ਬਾਰੇ ਫਿਰ ਸਹੀ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...