Realme ਯੂਜ਼ਰ ਲਈ ਨਵੇਂ ਗੇਮਿੰਗ ਫੋਨ ਲਾਂਚ ਕਰਨ ਦੀ ਤਿਆਰੀ ‘ਚ ਹੈl ਇਸ ਫੋਨ ਨੂੰ 11 ਅਪ੍ਰੈਲ ਨੂੰ ਮਾਰਕੀਟ ‘ਚ ਲਾਂਚ ਕੀਤਾ ਜਾਵੇਗਾl ਇਸ ਫੋਨ ਵਿੱਚ 5500mAh ਦੀ ਬੈਟਰੀ, 144Hz ਰਿਫਰੈਸ਼ ਰੇਟ ਤੇ 6,000 nits ਪੀਕ ਬ੍ਰਾਈਟਨੈੱਸ ਮਿਲੇਗੀlਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਚੀਨ ਨਾਲ ਇਸ ਫੋਨ ਲਈ ਇੱਕ ਡੈਡੀਕੇਟਿਡ ਪੇਜ਼ ਬਣਾਇਆ ਹੈl ਇਸ ਪੇਜ਼ ‘ਤੇ ਕੰਪਨੀ ਨੇ ਕੁਝ ਖ਼ਾਸ ਫੀਚਰ ਦੀ ਜਾਣਕਾਰੀ ਦਿੱਤੀ ਹੈl Realme ਆਪਣੇ ਫੋਨ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈl ਅਸੀਂ Realme GT Neo 6 SE ਦੀ ਗੱਲ ਕਰ ਰਹੇ ਹਾਂ, ਜਿਸ ਨੂੰ ਕੰਪਨੀ ਨੇ ਸ਼ੋਸ਼ਲ ਮੀਡੀਆ ‘ਤੇ ਟੀਜ਼ ਕੀਤਾ ਹੈ, ਇਸ ਫੋਨ ਨੂੰ ਅਧਿਕਾਰਤ ਆਨਲਾਈਨ ਸਟੋਰ ਰਾਹੀਂ ਪ੍ਰੀ-ਰਿਜ਼ਰਵੇਸ਼ਨ ਲਈ ਪੇਸ਼ ਕੀਤਾ ਹੈ। Realme GT Neo 6 SE 11 ਅਪ੍ਰੈਲ ਨੂੰ ਲਾਂਚ ਹੋਵੇਗਾl ਚੀਨੀ ਸ਼ੋਸ਼ਲ ਮੀਡੀਆ ਸਾਈਡ ‘ਤੇ ਇੱਕ ਟੀਜ਼ਰ ਪੋਸਟਰ ਸਾਹਮਣੇ ਆਇਆ ਹੈl ਜਿਸ ਤੋਂ ਪਤਾ ਚੱਲਦਾ ਹੈ ਕਿ ਲਾਂਚ ਇੰਵੈਟ ਚੀਨ ਵਿੱਚ ਦੁਪਿਹਰ ਨੂੰ 2ਵਜੇ ਕੀਤਾ ਜਾਵੇਗ। Realme ਆਪਣੀ ਵੈੱਬਸਾਈਟ ‘ਤੇ ਇੱਕ ਡੈਡੀਕੇਟਿਵ ਲੈਡਿੰਗ ਪੇਜ਼ ਰਾਹੀਂ ਹੈੱਡਸੈਟ ਡਿਜ਼ਾਈਨ ਤੇ ਕੁਝ ਫੀਚਰ ਦੀ ਜਾਣਕਾਰੀ ਸਾਹਮਣੇ ਆਈ ਹੈ