Bajaj Auto ਨੇ 2024 Bajaj Pulsar N250 ‘ਚ ਨਵੇਂ ਹਾਰਡਵੇਅਰ ਤੇ ਆਧੁਨਿਕ ਤਕਨਾਲੋਜੀ ਸਮੇਤ ਕਈ ਅੱਪਗ੍ਰੇਡ ਦਿੱਤੇ ਹਨ। ਕੰਪਨੀ ਨੇ ਇਸ ਦੀ ਕੀਮਤ 1.51 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਹੈ। ਇਹ ਫੀਚਰਜ਼ ਹੁਣ ਇਸ ਨੂੰ ਸੈਗਮੈਂਟ ਦੀਆਂ ਕਈ ਹੋਰ ਬਾਈਕਸ ਨਾਲ ਮੁਕਾਬਲਾ ਕਰਨ ‘ਚ ਮਦਦ ਕਰਨਗੇ। ਆਓ ਜਾਣਦੇ ਹਾਂ ਨਵੀਂ Pulsar N250 ਬਾਰੇ 2024 ਬਜਾਜ ਪਲਸਰ N250 ਨੂੰ ਹੁਣ ਬਲੂਟੁੱਥ ਕੁਨੈਕਟੀਵਿਟੀ ਦੇ ਨਾਲ ਇਕ ਡਿਜੀਟਲ ਕੰਸੋਲ ਮਿਲਦਾ ਹੈ ਜੋ ਕਿ ਹੁਣ ਪਲਸਰ ਐਨ-ਸੀਰੀਜ਼ ‘ਚ ਉਪਲਬਧ ਹੈ। ਨਵਾਂ ਇੰਸਟਰੂਮੈਂਟ ਕਲੱਸਟਰ ਉਸੇ ਤਰ੍ਹਾਂ ਦਾ ਹੈ, ਜਿਵੇਂ ਦਾ ਹਾਲ ਹੀ ‘ਚ ਲਾਂਚ ਕੀਤੇ ਗਏ Pulsar N150 ਤੇ Pulsar N160 ‘ਚ ਦੇਖਿਆ ਜਾਂਦਾ ਹੈ ਤੇ ਇਸ ਵਿਚ ਮਲਟੀਪਲ ਟ੍ਰਿਪ ਮੀਟਰ, ਡਿਸਟੈਂਸ ਟੂ ਐਂਪਟੀ, ਗੀਅਰ ਪੋਜ਼ਿਸ਼ਨ ਇੰਡੀਕੇਟਰ, ਡਿਜੀਟਲ ਟੈਕੋਮੀਟਰ ਤੇ ਹੋਰ ਬਹੁਤ ਕੁਝ ਸ਼ਾਮਲ ਹੈ। ਬਲੂਟੁੱਥ ਕੁਨੈਕਟੀਵਿਟੀ ਨੂੰ ਜੋੜਨ ਨਾਲ ਕਾਲ ਤੇ SMS ਅਲਰਟ, ਫੋਨ ਦੀ ਬੈਟਰੀ, ਸਿਗਨਲ ਸਟ੍ਰੈਂਟ ਸਟੇਟਸ ਤੇ ਖੱਬੇ ਸਵਿੱਚ ਕਿਊਬ ‘ਤੇ ਬਟਨ ਦੀ ਵਰਤੋਂ ਕਰ ਕੇ ਕਾਲ ਰਿਸੀਵ ਕਰਨ ਜਾਂ ਕੱਟ ਕਰਨ ਦੀ ਆਪਸ਼ਨ ਆਉਂਦੀ ਹੈ। Pulsar N250 ਨੂੰ ਟੈਲੀਸਕੋਪਿਕ ਯੂਨਿਟਸ ਦੀ ਥਾਂ USD ਫੋਰਕਸ ਦੇ ਨਾਲ ਨਵਾਂ ਫਰੰਟ ਸਸਪੈਂਸ਼ਨ ਦਿੱਤਾ ਗਿਆ ਹੈ। ਕੁਆਰਟਰ-ਲੀਟਰ ਸਟ੍ਰੀਟਫਾਈਟਰ ‘ਚ ਟ੍ਰੈਕਸ਼ਨ ਕੰਟਰੋਲ, 140 ਸੈਕਸ਼ਨ ਰੀਅਰ ਟਾਇਰ ਦੇ ਨਾਲ-ਨਾਲ ABS – ਰੇਨ, ਰੋਡ ਅਤੇ ਆਨ/ਆਫ ਲਈ ਨਵੇਂ ਰਾਈਡ ਮੋਡ ਮਿਲਦੇ ਹਨ।
ਚਾਕਨ ਸਥਿਤ ਨਿਰਮਾਤਾ ਨੇ ਬਾਈਕ ‘ਤੇ ਨਵੇਂ ਗ੍ਰਾਫਿਕਸ ਤੇ ਕਲਰ ਵੀ ਪੇਸ਼ ਕੀਤੇ ਹਨ। ਇਸ ਤੋਂ ਇਲਾਵਾ ਇਸ ਦਾ ਭਾਰ 2 ਕਿਲੋ ਵਧ ਗਿਆ ਹੈ ਤੇ ਹੁਣ ਇਹ 164 ਕਿਲੋ ਹੋ ਗਿਆ ਹੈ। ਇਸਦਾ ਮਤਲਬ ਇਹ ਹੈ ਕਿ ਇਹ ਅਜੇ ਵੀ ਸੈਗਮੈਂਟ ਵਿੱਚ ਸਭ ਤੋਂ ਭਾਰੀ ਮੋਟਰਸਾਈਕਲ ਹੈ। ਅਪਡੇਟਿਡ Pulsar N250 ਉਸੇ 249 cc ਏਅਰ ਤੇ ਆਇਲ-ਕੂਲਡ, ਸਿੰਗਲ-ਸਿਲੰਡਰ ਇੰਜਣ ਤੋਂ ਪਾਵਰ ਲੈਂਦੀ ਹੈ, ਜੋ 8750 rpm ‘ਤੇ 24.1 bhp ਅਤੇ 6,500 rpm ‘ਤੇ 21.5 Nm ਪੀਕ ਟਾਰਕ ਪੈਦਾ ਕਰਦਾ ਹੈ। ਮੋਟਰ ਨੂੰ ਅਸਿਸਟ ਤੇ ਸਲਿਪਰ ਕਲਚ ਦੇ ਨਾਲ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਬਾਈਕ ‘ਚ ਪਿੱਛੇ ਵੱਲ ਪ੍ਰੀਲੋਡ ਐਡਜਸਟੇਬਲ ਮੋਨੋਸ਼ੌਕ ਮਿਲਦਾ ਰਹਿੰਦਾ ਹੈ ਜਦਕਿ ਬ੍ਰੇਕਿੰਗ ਪਰਫਾਰਮੈਂਸ 300 ਮਿਮੀ ਫਰੰਟ ਡਿਸਕ ਤੇ 230 ਮਿਲੀਮੀਟਰ ਰਿਅਰ ਡਿਸਕ ਬ੍ਰੇਕ ਨਾਲ ਆਉਂਦੀ ਹੈ। ਬਾਈਕ ਟਿਊਬਲੈੱਸ ਟਾਇਰਾਂ ਨਾਲ 17 ਇੰਚ ਦੇ ਪਹੀਏ ‘ਤੇ ਚੱਲਦੀ ਹੈ। Pulsar N250 ਦੇ ਹੋਰ ਫੀਚਰਜ਼ ‘ਚ ਇਕ ਬਾਇ-ਫੰਕਸ਼ਨਲ LED ਪ੍ਰੋਜੈਕਟਰ ਹੈੱਡਲੈਂਪ, LED DRLs ਤੇ USB ਚਾਰਜਿੰਗ ਪੋਰਟ ਵਰਗੇ ਫੀਚਰ ਸ਼ਾਮਲ ਹਨ। ਨਵੀਂ ਬਜਾਜ ਪਲਸਰ N250 ਹੁਣ ਤੋਂ ਕੁਝ ਦਿਨਾਂ ‘ਚ ਸ਼ੋਅਰੂਮ ‘ਚ ਆ ਜਾਵੇਗੀ, ਜਦੋਂ ਕਿ ਬੁਕਿੰਗ ਓਪਨ ਕਰ ਦਿੱਤੀ ਗਈ ਹੈ।