ਡਿਜੀਟਲ ਦੁਨੀਆ ਤੇਜ਼ੀ ਨਾਲ ਵਿਸਤਾਰ ਕਰ ਰਹੀ ਹੈ। ਬਹੁਤ ਸਾਰੇ ਮਾਮਲਿਆਂ ‘ਚ ਵਧਦੀ ਤਕਨਾਲੋਜੀ ਨੇ ਲੋਕਾਂ ਲਈ ਜੀਵਨ ਆਸਾਨ ਬਣਾ ਦਿੱਤਾ ਹੈ ਤੇ ਕੁਝ ਮਾਮਲਿਆਂ ‘ਚ ਇਸ ਦੀ ਸ਼ਲਾਘਾ ਵੀ ਕੀਤੀ ਜਾਣੀ ਚਾਹੀਦੀ ਹੈ। ਸਮਾਰਟਫ਼ੋਨ ਤੇ ਸਮਾਰਟਵਾਚ ਤਾਂ ਅੱਜਕਲ੍ਹ ਕਈ ਅਜਿਹੇ ਫੀਚਰਜ਼ ਦੇ ਨਾਲ ਆਉਂਦੇ ਹਨ, ਜੋ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਬਾਰੇ ਦੱਸਦੇ ਹਨ। ਹੁਣ ਇਹ ਟੈਕਨਾਲੋਜੀ ਥੋੜ੍ਹਾ ਅੱਗੇ ਵਧ ਗਈ ਹੈ ਤੇ ਐਪਸ ਜ਼ਰੀਏ ਲੋਕਾਂ ਦੀ ਮਦਦ ਕਰ ਰਹੀ ਹੈ। ਦਰਅਸਲ ਇਕ ਮੋਬਾਈਲ ਐਪ ਹੈ ਜੋ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਐਪ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਪਤਾ ਲਗਾਉਂਦਾ ਹੈ।ਅਸੀਂ ਤੁਹਾਨੂੰ ਜਿਸ ਐਪ ਬਾਰੇ ਦੱਸ ਰਹੇ ਹਾਂ, ਉਸ ਨੂੰ ਇੱਕ ਸਟਾਰਟਅੱਪ ਨੇ ਤਿਆਰ ਕੀਤਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਦਿਲ ਨਾਲ ਜੁੜੀ ਜਾਣਕਾਰੀ ਦੇਣ ਦੇ ਸਮਰੱਥ ਹੈ। ਉਦਾਹਰਣ ਵਜੋਂ ਜੇਕਰ ਕਿਸੇ ਦੇ ਦਿਲ ਵਿਚ ਕੋਈ ਸਮੱਸਿਆ ਹੈ ਤਾਂ ਇਹ ਐਪ ਉਸ ਬਾਰੇ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ। 2011 ‘ਚ ਸ਼ੁਰੂ ਹੋਏ ਇਸ ਸਟਾਰਟਅਪ ਨੇ ਲੰਬੀ ਕੋਸ਼ਿਸ਼ ਤੋਂ ਬਾਅਦ CardioSignal ਨਾਂ ਦਾ ਐਪ ਤਿਆਰ ਕੀਤਾ ਹੈ। CardioSignal ਐਪ ਦੀ ਖਾਸ ਗੱਲ ਇਹ ਹੈ ਕਿ ਇਹ ਦਿਲ ਨਾਲ ਜੁੜੀਆਂ ਬਿਮਾਰੀਆਂ ਬਾਰੇ ਜਾਣਕਾਰੀ ਦੇ ਸਕਦਾ ਹੈ। ਇਸ ਐਪ ‘ਚ ਲਗਾਏ ਗਏ ਸੈਂਸਰ ਦਿਲ ਦੀ ਡੂੰਘਾਈ ਨਾਲ ਜਾਂਚ ਕਰਦੇ ਹਨ ਤੇ ਫਿਰ ਯੂਜ਼ਰਜ਼ ਨੂੰ ਡੇਟਾ ਦਿੰਦੇ ਹਨ। ਇਸ ਨੂੰ ਵਰਤਣ ਦਾ ਤਰੀਕਾ ਵੀ ਆਸਾਨ ਹੈ, ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਆਪਣੀ ਛਾਤੀ ‘ਤੇ ਰੱਖਣਾ ਹੁੰਦਾ ਹੈ।
ਇਸ ‘ਚ ਦੱਸਿਆ ਗਿਆ ਹੈ ਕਿ ਇਹ ਐਪ ਸਮਾਰਟਵਾਚ ‘ਚ ਪਾਏ ਜਾਣ ਵਾਲੇ ਹਾਰਟ ਰੇਟ ਮੌਨਿਟਰਿੰਗ ਫੀਚਰ ਤੋਂ ਕਈ ਮਾਮਲਿਆਂ ‘ਚ ਵੱਖਰਾ ਹੈ। ਇੱਥੇ ਡੇਟਾ ਨੂੰ ਪਹਿਲਾਂ ਵਿਸ਼ਲੇਸ਼ਣ ਕਰਨ ਲਈ ਕਲਾਉਡ ਸਰਵਰ ਨੂੰ ਭੇਜਿਆ ਜਾਂਦਾ ਹੈ। ਕੁਝ ਸਮੇਂ ਬਾਅਦ ਯੂਜ਼ਰਜ਼ ਨੂੰ ਦਿਲ ਬਾਰੇ ਜਾਣਕਾਰੀ ਮਿਲਦੀ ਹੈ। ਭਾਵੇਂ ਇਨ੍ਹੀਂ ਦਿਨੀਂ ਜਿਹੜੀਆਂ ਸਮਾਰਟਵਾਚ ਆ ਰਹੀਆਂ ਹਨ, ਉਨ੍ਹਾਂ ਵਿਚ ਕਈ ਖਾਸ ਫੀਚਰ ਦਿੱਤੇ ਜਾਂਦੇ ਹਨ ਜਿਹੜੇ ਸਿਹਤ ਦੇ ਨਜ਼ਰੀਏ ਤੋਂ ਇਹ ਬਹੁਤ ਮਹੱਤਵਪੂਰਨ ਹਨ ਪਰ ਇਨ੍ਹਾਂ ਤੋਂ ਮਿਲਣ ਵਾਲੇ ਅੰਕੜਿਆਂ ਨੂੰ ਬਹੁਤੀ ਤਰਜੀਹ ਨਹੀਂ ਦਿੱਤੀ ਜਾਂਦੀ। ਕਿਉਂਕਿ ਇਸ ਵਿਚ ਸਿਹਤ ਦੇ ਬਹੁਤ ਸਾਰੇ ਖ਼ਤਰੇ ਹਨ। ਹਾਲਾਂਕਿ, ਜਦੋਂ ਅਸੀਂ ਕਾਰਡੀਓਸਿਗਨਲ ਬਾਰੇ ਗੱਲ ਕਰਦੇ ਹਾਂ ਤਾਂ ਚੀਜ਼ਾਂ ਬਦਲ ਜਾਂਦੀਆਂ ਹਨ। ਇਸ ਐਪ ਤੋਂ ਪ੍ਰਾਪਤ ਡੇਟਾ ਨੂੰ ਕਲੀਨਿਕਲ ਤੌਰ ‘ਤੇ ਵਰਤਿਆ ਜਾ ਸਕਦਾ ਹੈ। ਇਸ ਐਪ ਨੂੰ ਅਜਿਹਾ ਕਰਨ ਲਈ ਕਾਨੂੰਨੀ ਪ੍ਰਵਾਨਗੀ ਵੀ ਮਿਲ ਚੁੱਕੀ ਹੈ। ਇਹ ਵਿਸ਼ੇਸ਼ ਕਿਸਮ ਦਾ ਐਪ ਕੁਝ ਦੇਸ਼ਾਂ ‘ਚ ਐਂਡਰਾਇਡ ਤੇ ਆਈਓਐਸ ਯੂਜ਼ਰਜ਼ ਲਈ ਉਪਲਬਧ ਹੈ। ਇਨ੍ਹਾਂ ਦੇਸ਼ਾਂ ‘ਚ ਆਸਟਰੇਲੀਆ, ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਇਟਲੀ, ਸਪੇਨ, ਸਵੀਡਨ, ਸਵਿਟਜ਼ਰਲੈਂਡ, ਯੂਕੇ, ਨੀਦਰਲੈਂਡ, ਬੈਲਜੀਅਮ, ਨਾਰਵੇ ਅਤੇ ਭਾਰਤ ਸ਼ਾਮਲ ਹਨ। ਕਿਉਂਕਿ, ਹਾਰਟ ਰੇਟ ਮੌਨਿਟਰ (HRM) ਹੁਣ ਸਮਾਰਟਵਾਚ ਦਾ ਜ਼ਰੂਰੀ ਫੀਚਰ ਬਣ ਗਿਆ ਹੈ, ਇਸ ਲਈ ਅਸੀਂ ਜਾਣ ਰਹੇ ਹਾਂ ਕਿ ਇਹ ਕੀ ਹੈ ਤੇ ਇਸਨੂੰ ਸਮਾਰਟਵਾਚ ‘ਚ ਦੇਣ ਦਾ ਮੁੱਖ ਉਦੇਸ਼ ਕੀ ਹੈ। ਹਾਰਟ ਰੇਟ ਮੌਨਿਟਰ ਮੁੱਖ ਤੌਰ ‘ਤੇ ਦੋ ਤਰੀਕਿਆਂ ‘ਤੇ ਕੰਮ ਕਰਦਾ ਹੈ ਜਿਸ ਵਿਚ ਸਭ ਤੋਂ ਪਹਿਲਾਂ ਇਹ ਦਿਲ ਦੀ ਗਤੀ ਦੇ ਸੰਕੇਤ (ਇਲੈਕਟਰੀਕਲ ਤੇ ਆਪਟੀਕਲ) ਨੂੰ ਰਿਕਾਰਡ ਕਰਦਾ ਹੈ। ਇਹ ਦੋਵੇਂ ਆਟੋਮੇਟਿਡ ਐਲਗੋਰਿਦਮ ਦੇ ਆਧਾਰ ‘ਤੇ ਦਿਲ ਨੂੰ ਮਾਪਦੇ ਹਨ। ਜਿਸ ਤੋਂ ਬਾਅਦ ਕੁਝ ਬੇਸਿਕ ਡੇਟਾ ਪ੍ਰਦਾਨ ਕਰਦੇ ਹਨ ਜਦੋਂਕਿ ਕਈ ਵਾਰ ਹਾਰਟ ਰੇਟ ਮੌਨਿਟਰ ਤੋਂ ਪ੍ਰਾਪਤ ਡੇਟਾ ਸਹੀ ਹੁੰਦਾ ਹੈ, ਕੁਝ ਅਜਿਹੇ ਕੇਸ ਹੁੰਦੇ ਹਨ ਜਿਨ੍ਹਾਂ ਵਿਚ ਇਹ ਮਾਤ ਖਾ ਜਾਂਦਾ ਹੈ। ਉਦਾਹਰਨ ਲਈ, ਇਸ ਫੀਚਰ ਤੋਂ ਪ੍ਰਾਪਤ ਡੇਟਾ ਨੂੰ ਕਲੀਨਿਕਲ ਸਬੂਤ ਵਜੋਂ ਵਿਚਾਰਨਾ ਜੋਖ਼ਮ ਭਰਿਆ ਕੰਮ ਹੈ।