ਹੋਮਿਓਪੈਥੀ ਦਿਵਸ ਹਰ ਸਾਲ 10 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਦਾ ਮਕਸਦ ਹੋਮਿਓਪੈਥਿਕ ਇਲਾਜ ਬਾਰੇ ਜਾਗਰੂਕਤਾ ਫੈਲਾਉਣਾ ਹੈ। ਜਰਮਨ ਫਿਜ਼ੀਸ਼ੀਅਨ ਤੇ ਸਕਾਲਰ ਸੈਮੂਅਲ ਹੈਨੀਮੈਨ ਨੂੰ ਹੋਮਿਓਪੈਥੀ ਦਾ ਪਿਤਾਮਾ ਮੰਨਿਆ ਜਾਂਦਾ ਹੈ।ਹੋਮਿਓਪੈਥੀ ਇਲਾਜ ਦਾ ਅਜਿਹਾ ਤਰੀਕਾ ਹੈ, ਜਿਸ ਵਿਚ ਸਮੱਸਿਆਵਾਂ ਬਿਨਾਂ ਕਿਸੇ ਦਰਦ ਦੇ ਠੀਕ ਹੋ ਜਾਂਦੀਆਂ ਹਨ। ਨਾਲ ਹੀ ਹੋਮਿਓਪੈਥੀ ਬਾਰੇ ਇਕ ਗੱਲ ਅਕਸਰ ਕਹੀ ਜਾਂਦੀ ਹੈ ਕਿ ਜੇ ਤੁਸੀਂ ਇਸ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਹੋਮਿਓਪੈਥੀ ਨੂੰ ਅਪਣਾਉਣਾ ਚਾਹੀਦਾ ਹੈ। ਜਾਣਦੇ ਹਾਂ ਕਿਹੜੀਆਂ ਬਿਮਾਰੀਆਂ ‘ਚ ਇਹ ਇਲਾਜ ਕਾਰਗਰ ਹੈ। ਅੱਜ-ਕੱਲ੍ਹ ਹੀ ਨਹੀਂ ਸਗੋਂ ਲੰਬੇ ਸਮੇਂ ਤੋਂ ਚਮੜੀ ਨਾਲ ਸਬੰਧਿਤ ਬਿਮਾਰੀਆਂ ਲਈ ਲੋਕ ਹੋਮਿਓਪੈਥੀ ਦਵਾਈਆਂ ‘ਤੇ ਭਰੋਸਾ ਕਰਦੇ ਆ ਰਹੇ ਹਨ। ਦਾਦ, ਖੁਜਲੀ, ਚੰਬਲ, ਫੰਗਲ ਇਨਫੈਕਸ਼ਨ ਆਦਿ ਲਈ ਹੋਮਿਓਪੈਥਿਕ ਦਵਾਈਆਂ ਮੁਹੱਈਆ ਹਨ। ਇਸ ਤੋਂ ਇਲਾਵਾ ਇਹ ਇਲਾਜ ਕਿਲ-ਮੁਹਾਂਸਿਆਂ ਨਾਲ ਨਜਿੱਠਣ ‘ਚ ਵੀ ਕਾਰਗਰ ਹੈ।
ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਧ ਅਸਰ ਸਾਡੇ ਫੇਫੜਿਆਂ ‘ਤੇ ਪੈਂਦਾ ਹੈ, ਜਿਸ ਕਾਰਨ ਸਾਹ ਲੈਣ ‘ਚ ਮੁਸ਼ਕਲ ਹੋ ਸਕਦੀ ਹੈ। ਇਸ ‘ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਸਮੱਸਿਆ ਨੂੰ ਹੋਰ ਗੰਭੀਰ ਬਣਾ ਸਕਦੀ ਹੈ। ਇਸ ਸਮੱਸਿਆ ਦਾ ਇਲਾਜ ਹੋਮਿਓਪੈਥੀ ਦੀ ਮਦਦ ਨਾਲ ਸੰਭਵ ਹੈ। ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਖਾਸ ਕਰਕੇ ਐਸੀਡਿਟੀ, ਕਬਜ਼, ਬਵਾਸੀਰ ਲਈ ਵੀ ਹੋਮਿਓਪੈਥੀ ਦਵਾਈਆਂ ਕਾਰਗਰ ਹਨ। ਇਹ ਸਮੱਸਿਆਵਾਂ ਲੰਬੇ ਸਮੇਂ ਤੱਕ ਰਹਿੰਦੀਆਂ ਹਨ ਅਤੇ ਜੇ ਇਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਇਹ ਵਧ ਜਾਂਦੀਆਂ ਹਨ ਅਤੇ ਗੰਭੀਰ ਹੋ ਸਕਦੀਆਂ ਹਨ। ਗੈਰ-ਸਿਹਤਮੰਦ ਖੁਰਾਕ ਤੇ ਜੀਵਨਸ਼ੈਲੀ ਕਾਰਨ ਗੁਰਦਿਆਂ ਦੀਆਂ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਸ਼ੂਗਰ ਤੇ ਬੀਪੀ ਦੇ ਮਰੀਜ਼ਾਂ ਵਿਚ ਗੁਰਦੇ ਨਾਲ ਸਬੰਧਿਤ ਸਮੱਸਿਆਵਾਂ ਵਧੇਰੇ ਹੁੰਦੀਆਂ ਹਨ। ਕਿਡਨੀ ਇਨਫੈਕਸ਼ਨ, ਪੋਲੀਸਿਸਟਿਕ ਕਿਡਨੀ, ਯੂਰਿਨ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਦਾ ਇਲਾਜ ਹੋਮਿਓਪੈਥੀ ਦਵਾਈਆਂ ਦੀ ਮਦਦ ਨਾਲ ਕੀਤਾ ਜਾ ਸਕਦਾ ਹੈ। ਹੋਮਿਓਪੈਥੀ ਵਿਚ ਜੋੜਾਂ ਦੇ ਦਰਦ ਲਈ ਵੀ ਦਵਾਈਆਂ ਹਨ। ਦਰਦ ਭਾਵੇਂ ਹਲਕਾ ਹੋਵੇ ਜਾਂ ਗੰਭੀਰ, ਹੋਮਿਓਪੈਥਿਕ ਦਵਾਈਆਂ ਕਾਫੀ ਹੱਦ ਤੱਕ ਰਾਹਤ ਪ੍ਰਦਾਨ ਕਰ ਸਕਦੀਆਂ ਹਨ। ਜੇ ਤੁਸੀਂ ਇਨ੍ਹਾਂ ਬਿਮਾਰੀਆਂ ਦੇ ਇਲਾਜ ਲਈ ਹੋਮਿਓਪੈਥੀ ਇਲਾਜ ਬਾਰੇ ਸੋਚ ਰਹੇ ਹੋ, ਤਾਂ ਡਾਕਟਰ ਨੂੰ ਆਪਣੀ ਬਿਮਾਰੀ ਨਾਲ ਸਬੰਧਿਤ ਪੂਰੀ ਜਾਣਕਾਰੀ ਦੱਸੋ। ਡਾਕਟਰ ਨੂੰ ਦੱਸਣਾ ਜ਼ਰੂਰੀ ਹੈ ਕਿ ਤੁਸੀਂ ਕਿਹੜੀਆਂ ਦਵਾਈਆਂ ਲੈ ਰਹੇ ਸੀ, ਤੁਸੀਂ ਕਿਹੜੇ ਟੈਸਟ ਕਰਵਾਏ ਸਨ ਅਤੇ ਨਤੀਜੇ ਕੀ ਆਏ ਸਨ।
ਸਾਵਧਾਨੀਆਂ: ਭੋਜਨ ਅਤੇ ਦਵਾਈ ਲੈਣ ਵਿਚਕਾਰ ਘੱਟੋ-ਘੱਟ 15-20 ਮਿੰਟ ਦਾ ਫ਼ਰਕ ਰੱਖੋ। ਦਵਾਈ ਲੈਣ ਤੋਂ 1-2 ਘੰਟੇ ਪਹਿਲਾਂ ਲਸਣ ਅਤੇ ਪਿਆਜ਼ ਵਰਗੀਆਂ ਚੀਜ਼ਾਂ ਨਾ ਖਾਓ।