Samsung Galaxy ਦਾ M15 50MP ਫਰੰਟ ਕੈਮਰਾ ਤੇ 6000mAh ਦੀ ਜ਼ਬਰਦਸਤ ਬੈਟਰੀ ਨਾਲ ਲਾਂਚ ਹੋਇਆ 5G ਫੋਨ

ਸੈਮਸੰਗ ਨੇ ਆਪਣੇ ਗਾਹਕਾਂ ਲਈ Samsung Galaxy M15 5G ਲਾਂਚ ਕੀਤਾ ਹੈ। ਜਾਣਕਾਰੀ ਮੁਤਾਬਕ ਸੈਮਸੰਗ ਦੇ ਇਸ ਫੋਨ ਨੂੰ ਪ੍ਰੀ-ਬੁਕਿੰਗ ਲਈ ਪਹਿਲਾਂ ਹੀ ਪੇਸ਼ ਕੀਤਾ ਜਾ ਚੁੱਕਾ ਹੈ। ਗਾਹਕ ਸਿਰਫ 999 ਰੁਪਏ ਦਾ ਭੁਗਤਾਨ ਕਰ ਕੇ ਇਸ ਫੋਨ ਨੂੰ ਬੁੱਕ ਕਰ ਸਕਦੇ ਹਨ। ਫੋਨ ਪ੍ਰੀ-ਬੁੱਕ ਕਰਨ ਵਾਲੇ ਗਾਹਕਾਂ ਨੂੰ ਸੈਮਸੰਗ ਦਾ ਓਰਿਜਨਲ ਚਾਰਜਰ ਘੱਟ ਕੀਮਤ ‘ਤੇ ਆਫਰ ਕੀਤਾ ਜਾ ਰਿਹਾ ਹੈ। ਆਓ ਜਲਦੀ ਨਾਲ ਸੈਮਸੰਗ ਫੋਨ ਦੇ ਸਪੈਕਸ, ਕੀਮਤ ਤੇ ਵਿਕਰੀ ਵੇਰਵਿਆਂ ‘ਤੇ ਝਾਤ ਮਾਰੀਏ-ਕੰਪਨੀ ਨੇ ਇਸ ਫੋਨ ਨੂੰ 6.5 ਇੰਚ ਦੀ ਸੁਪਰ AMOLED ਡਿਸਪਲੇਅ, ਫੁੱਲ HD ਪਲੱਸ ਰੈਜ਼ੋਲਿਊਸ਼ਨ 1080 x 2340 ਪਿਕਸਲ ਅਤੇ 90Hz ਰਿਫਰੈਸ਼ ਰੇਟ ਨਾਲ ਪੇਸ਼ ਕੀਤਾ ਹੈ। ਸੈਮਸੰਗ M15 5G ਫੋਨ 4GB/6GB ਰੈਮ ਤੇ 128GB ਸਟੋਰੇਜ ਨਾਲ ਲਿਆਂਦਾ ਗਿਆ ਹੈ। ਸੈਮਸੰਗ M15 5G ਫੋਨ 6000mAh ਲਿਥੀਅਮ-ਆਇਨ ਤੇ 25W ਚਾਰਜਿੰਗ ਸਪੋਰਟ ਬੈਟਰੀ ਨਾਲ ਆਉਂਦੀ ਹੈ। ਫੋਨ ਨੂੰ 50MP ਮੇਨ ਵਾਈਡ ਐਂਗਲ ਕੈਮਰਾ, 5MP ਅਲਟਰਾ ਵਾਈਡ ਐਂਗਲ ਕੈਮਰਾ ਤੇ 2MP ਮੈਕਰੋ ਕੈਮਰਾ ਦਿੱਤਾ ਗਿਆ ਹੈ। ਫੋਨ 13MP ਫਰੰਟ ਕੈਮਰਾ ਨਾਲ ਆਉਂਦਾ ਹੈ।

ਸੈਮਸੰਗ ਫੋਨ ਨੂੰ ਲੇਟੈਸਟ ਐਂਡ੍ਰਾਇਡ 14 ਆਪਰੇਟਿੰਗ ਸਿਸਟਮ ਨਾਲ ਲਿਆਂਦਾ ਗਿਆ ਹੈ। ਗਾਹਕ ਸੈਮਸੰਗ ਦੇ ਇਸ ਫੋਨ ਨੂੰ ਤਿੰਨ ਰੰਗਾਂ ਦੇ ਵਿਕਲਪ Blue Topaz, Celestial Blue ਤੇ Stone Grey ਵਿੱਚ ਖਰੀਦ ਸਕਦੇ ਹਨ। ਕੰਪਨੀ ਨੇ 4GB ਰੈਮ ਤੇ 128GB ਸਟੋਰੇਜ ਵਾਲਾ Samsung M15 5G ਫੋਨ 13,299 ਰੁਪਏ ‘ਚ ਲਾਂਚ ਕੀਤਾ ਹੈ। 6GB ਰੈਮ ਅਤੇ 128GB ਸਟੋਰੇਜ ਵਾਲਾ Samsung M15 5G ਫੋਨ 14,799 ਰੁਪਏ ‘ਚ ਲਾਂਚ ਕੀਤਾ ਗਿਆ ਹੈ। ਬੈਂਕ ਆਫਰਜ਼ ਦੇ ਨਾਲ ਇਸ ਫੋਨ ਦੀ ਸ਼ੁਰੂਆਤੀ ਕੀਮਤ 12,299 ਰੁਪਏ ਹੋਵੇਗੀ। ਗਾਹਕ HDFC ਬੈਂਕ ਕ੍ਰੈਡਿਟ ਕਾਰਡ ਨਾਲ 1000 ਰੁਪਏ ਦੀ ਤੁਰੰਤ ਛੂਟ ਪ੍ਰਾਪਤ ਕਰ ਸਕਦੇ ਹਨ।

ਸਾਂਝਾ ਕਰੋ

ਪੜ੍ਹੋ