ਹਰ ਕੋਈ ਧਨੀਏ ਦੀ ਚਟਨੀ ਨੂੰ ਸੁਆਦ ਨਾਲ ਖਾਂਦਾ ਹੈ। ਇਸ ਤੋਂ ਬਣੀ ਚਟਨੀ ਮੂੰਹ ਨੂੰ ਵੱਖਰਾ ਹੀ ਸੁਆਦ ਦਿੰਦੀ ਹੈ। ਧਨੀਏ ਤੋਂ ਬਣੀ ਚਟਨੀ ਤਾਂ ਤੁਸੀਂ ਕਈ ਵਾਰ ਖਾਧੀ ਹੋਵੇਗੀ, ਪਰ ਇਸ ਵਾਰ ਖਾਣੇ ’ਚ ਇਸ ਤੋਂ ਬਣੀ ਚਟਨੀ ਦਾ ਭਰਤਾ ਬਣਾ ਸਕਦੇ ਹੋ। ਧਨੀਆ ਭਰਤਾ ਨੂੰ ਬੰਗਾਲੀ ਵਿਚ ਧੋਨੇ ਪਾਟਾ ਬਾਟਾ ਕਿਹਾ ਜਾਂਦਾ ਹੈ। ਇਹ ਬੰਗਾਲੀ ਲੋਕਾਂ ਦਾ ਮਸ਼ਹੂਰ ਪਕਵਾਨ ਹੈ। ਤੁਸੀਂ ਇਸ ਨੂੰ ਰੋਟੀ ਦੇ ਨਾਲ ਸਵਾਦ ਲੈ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ ਬਾਰੇ।