ਨਰਿੰਦਰ ਮੋਦੀ ਦੇ ਮੁਕਾਬਲੇ ਕੌਣ

ਲੋਕ ਸਭਾ ਚੋਣਾਂ ਲਈ ਪ੍ਰਚਾਰ ਅਤੇ ਉਮੀਦਵਾਰਾਂ ਦੀ ਨਾਮਜ਼ਦਗੀ ਦਾ ਸਿਲਸਿਲਾ ਤੇਜ਼ ਹੋਣ ਦੌਰਾਨ ਇਹ ਸਪਸ਼ਟ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਅਕਸ ਅਤੇ ਲੋਕਪਿ੍ਰਅਤਾ ਕਾਰਨ ਭਾਜਪਾ ਦਾ ਹੱਥ ਉੱਪਰ ਦਿਸ ਰਿਹਾ ਹੈ। ਮਕਬੂਲੀਅਤ ਦੇ ਮਾਮਲੇ ਵਿਚ ਕੋਈ ਹੋਰ ਨੇਤਾ ਉਨ੍ਹਾਂ ਦਾ ਮੁਕਾਬਲਾ ਕਰਨ ਦੀ ਹਾਲਤ ਵਿਚ ਨਹੀਂ। ਇਸੇ ਕਾਰਨ ਵਿਰੋਧੀ ਧਿਰ ਦੇ ਹੌਸਲੇ ਪਸਤ ਹੋਏ ਦਿਖਾਈ ਦੇ ਰਹੇ ਹਨ। ਉਹ ਚੋਣਾਂ ਤਾਂ ਲੜ ਰਹੀ ਦਿਸ ਰਹੀ ਹੈ ਪਰ ਉਸ ਵਿਚ ਬਹੁਤਾ ਦਮਖਮ ਤੇ ਉਤਸ਼ਾਹ ਦਿਖਾਈ ਨਹੀਂ ਦੇ ਰਿਹਾ ਹੈ। ਇਸੇ ਕਾਰਨ ਭਾਜਪਾ ਉਮੀਦਵਾਰ ਇਹ ਮੰਨ ਕੇ ਚੱਲ ਰਹੇ ਹਨ ਕਿ ਮੋਦੀ ਦੀ ਸਾਖ਼ ਅਤੇ ਅਕਸ ਹੀ ਉਨ੍ਹਾਂ ਦੀ ਚੁਣਾਵੀ ਬੇੜੀ ਨੂੰ ਪਾਰ ਲਗਾਉਣ ਵਿਚ ਸਭ ਤੋਂ ਅਹਿਮ ਭੂਮਿਕਾ ਨਿਭਾਵੇਗਾ। ਇਹ ਸਥਿਤੀ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀ ਦੇਖਣ ਨੂੰ ਮਿਲੀ ਸੀ। ਕਈ ਭਾਜਪਾ ਉਮੀਦਵਾਰ ਇਸ ਲਈ ਆਸਾਨੀ ਨਾਲ ਜਿੱਤ ਗਏ ਕਿਉਂਕਿ ਵੋਟਰ ਮੋਦੀ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਦੇਖਣਾ ਚਾਹੁੰਦੇ ਸਨ।

ਇਸ ਕਾਰਨ ਕਈ ਅਜਿਹੇ ਭਾਜਪਾ ਉਮੀਦਵਾਰ ਵੀ ਜਿੱਤ ਗਏ ਜਿਨ੍ਹਾਂ ਦੇ ਕੰਮਾਂ ਤੋਂ ਉਨ੍ਹਾਂ ਦੇ ਹਲਕੇ ਦੀ ਜਨਤਾ ਖ਼ੁਸ਼ ਨਹੀਂ ਸੀ। ਭਾਜਪਾ ਨੇਤਾ ਇਸ ਲਈ ਤੀਜੀ ਵਾਰ ਸੱਤਾ ਵਿਚ ਆਉਣ ਦਾ ਯਕੀਨ ਰੱਖ ਰਹੇ ਹਨ ਕਿਉਂਕਿ ਪਿਛਲੇ ਦਸ ਸਾਲਾਂ ਵਿਚ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਸਰਕਾਰ ਨੇ ਕਈ ਅਜਿਹੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਜੋ ਆਪਣੇ-ਆਪ ਵਿਚ ਮਿਸਾਲ ਹਨ। ਇਸ ਕਾਰਨ ਮੋਦੀ ਭਾਰਤੀ ਰਾਜਨੀਤੀ ਦੇ ਅਜਿਹੇ ਭਰੋਸੇਮੰਦ ਬ੍ਰਾਂਡ ਵੀ ਬਣ ਗਏ ਹਨ ਜਿਨ੍ਹਾਂ ਦੇ ਸਾਹਮਣੇ ਹੋਰ ਕੋਈ ਨਹੀਂ ਟਿਕਦਾ। ਕੋਵਿਡ ਮਹਾਮਾਰੀ ਤੋਂ ਬਾਅਦ ਜਿੱਥੇ ਹੋਰ ਅਨੇਕ ਦੇਸ਼ਾਂ ਦੇ ਅਰਥਚਾਰੇ ਸੁਸਤੀ ਦਾ ਸ਼ਿਕਾਰ ਹਨ, ਓਥੇ ਭਾਰਤੀ ਅਰਥਚਾਰਾ ਸਭ ਤੋਂ ਤੇਜ਼ੀ ਨਾਲ ਵਧ-ਫੁੱਲ ਰਿਹਾ ਹੈ। ਇਸੇ ਕਾਰਨ ਵਿਸ਼ਵ ਭਾਰਤ ਵੱਲ ਦੇਖ ਵੀ ਰਿਹਾ ਹੈ ਅਤੇ ਉਸ ਦੀ ਸ਼ਲਾਘਾ ਵੀ ਕਰ ਰਿਹਾ ਹੈ। ਅੱਜ ਪ੍ਰਧਾਨ ਮੰਤਰੀ ਮੋਦੀ ਦੀ ਗਿਣਤੀ ਵਿਸ਼ਵ ਦੇ ਪ੍ਰਭਾਵਸ਼ਾਲੀ ਨੇਤਾਵਾਂ ਵਿਚ ਹੁੰਦੀ ਹੈ। ਭਾਰਤੀ ਪ੍ਰਧਾਨ ਮੰਤਰੀ ਦਾ ਇਕ ਸਮਰੱਥ ਅਤੇ ਭਰੋਸੇਯੋਗ ਨੇਤਾ ਵਾਲਾ ਜਿਹੋ ਜਿਹਾ ਅਕਸ ਦੇਸ਼ ਵਿਚ ਹੈ, ਉਹੋ ਜਿਹਾ ਹੀ ਵਿਦੇਸ਼ ਵਿਚ ਵੀ ਹੈ।

ਇਕ ਅਜਿਹੇ ਸਮੇਂ ਜਦ ਆਮ ਤੌਰ ’ਤੇ ਸਰਕਾਰਾਂ ਨੂੰ ਆਪਣੇ ਇਕ ਕਾਰਜਕਾਲ ਤੋਂ ਬਾਅਦ ਹੀ ਸੱਤਾ ਵਿਰੋਧੀ ਰੁਝਾਨ ਦਾ ਸਾਹਮਣਾ ਕਰਨਾ ਪੈਂਦਾ ਹੈ, ਉਦੋਂ ਦਸ ਸਾਲਾਂ ਦੇ ਸ਼ਾਸਨ ਤੋਂ ਬਾਅਦ ਵੀ ਮੋਦੀ ਸਰਕਾਰ ਪ੍ਰਤੀ ਕੋਈ ਵਿਸ਼ੇਸ਼ ਸੱਤਾ ਵਿਰੋਧੀ ਰੁਝਾਨ ਨਹੀਂ ਦਿਸ ਰਿਹਾ ਹੈ। ਜਿਨ੍ਹਾਂ ਲੋਕਾਂ ਨੂੰ ਇਹ ਲੱਗਦਾ ਹੈ ਕਿ ਹਾਲੇ ਕੁਝ ਸਮੱਸਿਆਵਾਂ ਬਾਕੀ ਹਨ, ਉਹ ਵੀ ਇਹ ਮੰਨਦੇ ਹਨ ਕਿ ਉਨ੍ਹਾਂ ਦਾ ਹੱਲ ਕਰਨ ਦੀ ਸਮਰੱਥਾ ਮੋਦੀ ਸਰਕਾਰ ਵਿਚ ਹੀ ਹੈ। ਇਸੇ ਭਰੋਸੇ ਕਾਰਨ ਉਹ ਮੋਦੀ ਸਰਕਾਰ ਨੂੰ ਇਕ ਹੋਰ ਮੌਕਾ ਦੇਣ ਨੂੰ ਤਿਆਰ ਦਿਸ ਰਹੇ ਹਨ। ਇਸ ਭਰੋਸੇ ਦਾ ਇਕ ਵੱਡਾ ਕਾਰਨ ਇਹ ਹੈ ਕਿ ਮੋਦੀ ਸਰਕਾਰ ਨੇ ਵਿਕਾਸ ਅਤੇ ਲੋਕ ਭਲਾਈ ਦੀਆਂ ਆਪਣੀਆਂ ਯੋਜਨਾਵਾਂ ’ਤੇ ਅਸਰਦਾਰ ਤਰੀਕੇ ਨਾਲ ਅਮਲ ਕਰ ਕੇ ਦਿਖਾਇਆ ਹੈ। ਦੇਸ਼ ਵਿਚ ਬੁਨਿਆਦੀ ਢਾਂਚੇ ਦਾ ਤੇਜ਼ ਰਫ਼ਤਾਰ ਨਾਲ ਜੋ ਨਿਰਮਾਣ ਹੋ ਰਿਹਾ ਹੈ, ਉਹ ਜਨਤਾ ਨੂੰ ਨਾ ਸਿਰਫ਼ ਦਿਸ ਰਿਹਾ ਹੈ ਬਲਕਿ ਉਹ ਉਸ ਤੋਂ ਲਾਹਾ ਵੀ ਚੁੱਕ ਰਹੀ ਹੈ। ਮੋਦੀ ਸਰਕਾਰ ਦੇ ਕੁਝ ਹੌਸਲੇ ਵਾਲੇ ਫ਼ੈਸਲੇ ਵੀ ਭਾਜਪਾ ਦੀ ਇਕ ਵੱਡੀ ਤਾਕਤ ਹਨ ਜਿਵੇਂ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਦੀ ਸਮਾਪਤੀ, ਪਾਕਿਸਤਾਨ ’ਤੇ ਸਰਜੀਕਲ ਅਤੇ ਏਅਰ ਸਟ੍ਰਾਈਕ ਅਤੇ ਅਯੁੱਧਿਆ ਵਿਚ ਰਾਮ ਮੰਦਰ ਦਾ ਸ਼ਾਨਦਾਰ ਨਿਰਮਾਣ। ਮੋਦੀ ਨੇ ਇਹ ਸਾਬਿਤ ਕੀਤਾ ਹੈ ਕਿ ਉਹ ਜੋ ਕੁਝ ਕਹਿੰਦੇ ਹਨ, ਉਸ ਨੂੰ ਕਰ ਕੇ ਦਿਖਾਉਂਦੇ ਹਨ। ਇਸ ਨੂੰ ਉਹ ‘ਮੋਦੀ ਦੀ ਗਾਰੰਟੀ’ ਦਾ ਨਾਂ ਦਿੰਦੇ ਹਨ। ਹਾਲਾਂਕਿ ਅਜਿਹੀ ਗਾਰੰਟੀ ਹੋਰ ਪਾਰਟੀਆਂ ਦੇ ਨੇਤਾ ਵੀ ਦੇ ਰਹੇ ਹਨ ਪਰ ਜਨਤਾ ਉਨ੍ਹਾਂ ’ਤੇ ਓਨਾ ਭਰੋਸਾ ਨਹੀਂ ਕਰ ਪਾ ਰਹੀ ਹੈ ਜਿੰਨਾ ਮੋਦੀ ’ਤੇ ਕਰ ਰਹੀ ਹੈ। ਭਾਜਪਾ ਦੀ ਇਕ ਹੋਰ ਸਮਰੱਥਾ ਉਸ ਦਾ ਮਜ਼ਬੂਤ ਵਿਚਾਰਧਾਰਕ ਆਧਾਰ ਹੈ। ਉਹ ਕਾਡਰ ਆਧਾਰਤ ਪਾਰਟੀ ਹੈ ਅਤੇ ਉਸ ਦੇ ਕਾਰਕੁਨ ਪਾਰਟੀ ਦੀ ਵਿਚਾਰਧਾਰਾ ਪ੍ਰਤੀ ਸਮਰਪਿਤ ਹਨ। ਵੈਸੇ ਤਾਂ ਖੱਬੇ-ਪੱਖੀ ਪਾਰਟੀਆਂ ਵੀ ਕਾਡਰ ਆਧਾਰਤ ਹਨ ਪਰ ਉਨ੍ਹਾਂ ਦੀ ਵਿਚਾਰਧਾਰਾ ਹੁਣ ਗ਼ੈਰ-ਪ੍ਰਸੰਗਿਕ ਹੋ ਚੁੱਕੀ ਹੈ।

ਤ੍ਰਾਸਦੀ ਇਹ ਹੈ ਕਿ ਕਾਂਗਰਸ ਖੱਬੇ-ਪੱਖੀ ਪਾਰਟੀਆਂ ਦੀ ਇਸੇ ਗ਼ੈਰ-ਪ੍ਰਸੰਗਿਕ ਵਿਚਾਰਧਾਰਾ ਨੂੰ ਗ੍ਰਹਿਣ ਕਰਦੀ ਦਿਸ ਰਹੀ ਹੈ। ਹਾਲਾਂਕਿ ਆਈਐੱਨਡੀਆਈਏ ਦੇ ਰੂਪ ਵਿਚ ਵਿਰੋਧੀ ਪਾਰਟੀਆਂ ਨੇ ਇਕ ਹੱਦ ਤੱਕ ਆਪਣੇ-ਆਪ ਨੂੰ ਇਕਜੁੱਟ ਕਰ ਲਿਆ ਹੈ ਪਰ ਉਨ੍ਹਾਂ ਦੇ ਮਤਭੇਦ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਇਨ੍ਹਾਂ ਮਤਭੇਦਾਂ ਕਾਰਨ ਕਾਂਗਰਸ ਤੇ ਹੋਰ ਸਹਿਯੋਗੀ ਪਾਰਟੀਆਂ ਵਿਚਾਲੇ ਉਮੀਦ ਮੁਤਾਬਕ ਤਾਲਮੇਲ ਕਾਇਮ ਨਹੀਂ ਹੋ ਸਕਿਆ ਹੈ। ਖੱਬੇ-ਪੱਖੀ ਪਾਰਟੀਆਂ ਅਤੇ ਤ੍ਰਿਣਮੂਲ ਕਾਂਗਰਸ ਕਹਿਣ ਨੂੰ ਤਾਂ ਆਈਐੱਨਡੀਆਈਏ ਵਿਚ ਸ਼ਾਮਲ ਹਨ ਪਰ ਜਿੱਥੇ ਕੇਰਲ ਵਿਚ ਖੱਬੇ-ਪੱਖੀ ਪਾਰਟੀਆਂ ਕਾਂਗਰਸ ਦਾ ਸਾਥ ਦੇਣ ਨੂੰ ਤਿਆਰ ਨਹੀਂ, ਓਥੇ ਹੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਆਪਣੇ ਦਮ ’ਤੇ ਚੋਣਾਂ ਲੜ ਰਹੀ ਹੈ। ਵਿਰੋਧੀ ਧਿਰ ਕੋਲ ਮੋਦੀ ਵਰਗਾ ਰਾਜਨੀਤਕ ਅਤੇ ਪ੍ਰਸ਼ਾਸਕੀ ਤਜਰਬਾ ਰੱਖਣ ਵਾਲਾ ਵੀ ਕੋਈ ਨੇਤਾ ਨਹੀਂ। ਮੋਦੀ ਨੇ ਪਹਿਲਾਂ ਸੰਘ ਦੇ ਪ੍ਰਚਾਰਕ ਦੇ ਰੂਪ ਵਿਚ ਦੇਸ਼ ਨੂੰ ਜਾਣਿਆ-ਸਮਝਿਆ, ਫਿਰ ਭਾਜਪਾ ਨੇਤਾ ਦੇ ਤੌਰ ’ਤੇ ਕਈ ਸੂਬਿਆਂ ਵਿਚ ਸੰਗਠਨ ਦਾ ਕੰਮ ਦੇਖਿਆ-ਪਰਖਿਆ। ਇਸ ਤੋਂ ਬਾਅਦ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿਚ ਉਨ੍ਹਾਂ ਨੇ ਪ੍ਰਸ਼ਾਸਨ ਚਲਾਉਣ ਦਾ ਲੰਬਾ ਤਜਰਬਾ ਹਾਸਲ ਕੀਤਾ।

ਇਸੇ ਤਜਰਬੇ ਅਤੇ ਖ਼ਾਸ ਤੌਰ ’ਤੇ ਵਿਕਾਸ ਦੇ ਗੁਜਰਾਤ ਮਾਡਲ ਨੇ ਉਨ੍ਹਾਂ ਨੂੰ 2014 ਵਿਚ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਬਣਾਇਆ। ਦੇਸ਼ ਦੀ ਜਨਤਾ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾ ਕੇ ਉਨ੍ਹਾਂ ’ਤੇ ਜੋ ਭਰੋਸਾ ਪ੍ਰਗਟਾਇਆ, ਉਹ ਉਸ ’ਤੇ ਖ਼ਰੇ ਉਤਰੇ ਅਤੇ ਇਸੇ ਕਾਰਨ 2019 ਵਿਚ ਭਾਜਪਾ ਨੂੰ 2014 ਨਾਲੋਂ ਵੀ ਜ਼ਿਆਦਾ ਸੀਟਾਂ ਮਿਲੀਆਂ। ਬੇਸ਼ੱਕ ਭਾਰਤ ਵਿਚ ਜਨਤਾ ਸੰਸਦ ਮੈਂਬਰਾਂ ਨੂੰ ਚੁਣਦੀ ਹੈ, ਨਾ ਕਿ ਪ੍ਰਧਾਨ ਮੰਤਰੀ ਨੂੰ ਪਰ ਪਿਛਲੇ ਕੁਝ ਸਮੇਂ ਤੋਂ ਜਨਤਾ ਇਕ ਤਰ੍ਹਾਂ ਨਾਲ ਪੀਐੱਮ ਅਹੁਦੇ ਦੇ ਉਮੀਦਵਾਰ ਦੀ ਚੋਣ ਕਰਨ ਲੱਗੀ ਹੈ-ਠੀਕ ਉਸੇ ਹੀ ਤਰ੍ਹਾਂ ਜਿਵੇਂ ਕੁਝ ਦੇਸ਼ਾਂ ਵਿਚ ਸਿੱਧਾ ਰਾਸ਼ਟਰਪਤੀ ਚੁਣਿਆ ਜਾਂਦਾ ਹੈ। ਵਿਰੋਧੀ ਧਿਰ ਦੀ ਸਮੱਸਿਆ ਇਹ ਹੈ ਕਿ ਉਸ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਕਿ ਆਖ਼ਰ ਮੋਦੀ ਦੇ ਮੁਕਾਬਲੇ ਕੌਣ ਹੈ? ਵਿਰੋਧੀ ਪਾਰਟੀਆਂ ਮੋਦੀ ਸਰਕਾਰ ’ਤੇ ਭ੍ਰਿਸ਼ਟਾਚਾਰ ਦਾ ਤਾਂ ਦੋਸ਼ ਲਗਾਉਂਦੀਆਂ ਹਨ ਪਰ ਉਨ੍ਹਾਂ ਨੇਤਾਵਾਂ ਦਾ ਬਚਾਅ ਵੀ ਕਰਦੀਆਂ ਹਨ ਜਿਨ੍ਹਾਂ ’ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਰਵਾਈ ਹੋ ਰਹੀ ਹੈ। ਉਨ੍ਹਾਂ ਦੇ ਇਹ ਦੋਹਰੇ ਮਾਪਦੰਡ ਜਨਤਾ ਵਿਚ ਉਨ੍ਹਾਂ ਦੀ ਭਰੋਸਯੋਗਤਾ ਨੂੰ ਵੱਡਾ ਖੋਰਾ ਲਾ ਰਹੇ ਹਨ। ਇਹੀ ਵਜ੍ਹਾ ਹੈ ਕਿ ਜਨਤਾ ਖਿੰਡੀ-ਪੁੰਡੀ ਵਿਰੋਧੀ ਧਿਰ ਪ੍ਰਤੀ ਉਦਾਸੀਨ ਨਜ਼ਰ ਆ ਰਹੀ ਹੈ।

ਚੋਣ ਬਾਂਡ ਦਾ ਮਸਲਾ ਉੱਠਣ ਅਤੇ ਈਡੀ-ਸੀਬੀਆਈ ਆਦਿ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੇ ਵਿਰੋਧੀ ਧਿਰ ਦੇ ਦੋਸ਼ਾਂ ਤੋਂ ਬਾਅਦ ਵੀ ਭਾਜਪਾ ਇਹ ਸੰਦੇਸ਼ ਦੇਣ ਵਿਚ ਸਫਲ ਹੋਈ ਹੈ ਕਿ ਜਿੱਥੇ ਮੋਦੀ ਸਰਕਾਰ ਭ੍ਰਿਸ਼ਟਾਚਾਰ ਹਟਾਉਣ ’ਤੇ ਜ਼ੋਰ ਦੇ ਰਹੀ ਹੈ, ਓਥੇ ਹੀ ਵਿਰੋਧੀ ਧਿਰ ਭ੍ਰਿਸ਼ਟਾਚਾਰ ਬਚਾਓ ਦੀ ਕੋਸ਼ਿਸ਼ ਵਿਚ ਹੈ। ਆਈਐੱਨਡੀਆਈਏ ਦੀ ਹਾਲ ਹੀ ਵਿਚ ਦਿੱਲੀ ਦੀ ਰੈਲੀ ਵਿਚ ਵਿਰੋਧੀ ਪਾਰਟੀਆਂ ਨੇ ਜਿਸ ਤਰ੍ਹਾਂ ਹੇਮੰਤ ਸੋਰੇਨ ਅਤੇ ਅਰਵਿੰਦ ਕੇਜਰੀਵਾਲ ਦੀ ਗਿ੍ਰਫ਼ਤਾਰੀ ਨੂੰ ਮੁੱਦਾ ਬਣਾਇਆ, ਉਸ ਨੂੰ ਭਾਜਪਾ ਨੇ ਭ੍ਰਿਸ਼ਟਾਚਾਰ ਬਚਾਓ ਕਰਾਰ ਦਿੱਤਾ। ਉਹ ਅਜਿਹਾ ਕਰਨ ਵਿਚ ਇਸ ਲਈ ਕਾਮਯਾਬ ਰਹੀ ਕਿਉਂਕਿ ਜੋ ਵੀ ਨੇਤਾ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਗਿ੍ਰਫ਼ਤਾਰ ਹੋਏ ਹਨ, ਉਨ੍ਹਾਂ ਨੂੰ ਅਦਾਲਤਾਂ ਤੋਂ ਰਾਹਤ ਨਹੀਂ ਮਿਲ ਸਕੀ ਹੈ ਅਤੇ ਇਹ ਇਕ ਤੱਥ ਹੈ ਕਿ ਹਾਲੇ ਕੁਝ ਸਮਾਂ ਪਹਿਲਾਂ ਤੱਕ ਕਾਂਗਰਸ ਦੇ ਨੇਤਾ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਵਿਚ ਸ਼ਾਮਲ ਦੱਸ ਰਹੇ ਸਨ। ਹੁਣ ਉਹ ਸਿਆਸੀ ਕਾਰਨਾਂ ਕਰ ਕੇ ਅਰਵਿੰਦ ਕੇਜਰੀਵਾਲ ਦੇ ਸਮਰਥਨ ਵਿਚ ਖੜ੍ਹੇ ਨਜ਼ਰ ਆ ਰਹੇ ਹਨ। ਅਜਿਹੇ ਵਿਚ ਜਨਤਾ ਇਹ ਸੋਚਣ ਲਈ ਮਜਬੂਰ ਹੋ ਗਈ ਹੈ ਕਿ ਉਹ ਸੱਤਾ ਦੇ ਲਾਲਚੀ ਨੇਤਾਵਾਂ ਵੱਲ ਜਾਵੇ ਜਾਂ ਉਸ ਦੀਆਂ ਆਸਾਂ-ਉਮੀਦਾਂ ’ਤੇ ਖ਼ਰੇ ਉਤਰ ਰਹੇ ਮੋਦੀ ਵੱਲ। ਵਿਰੋਧੀ ਨੇਤਾ ਭਾਜਪਾ ’ਤੇ ਭ੍ਰਿਸ਼ਟਾਚਾਰ ਦੇ ਜੋ ਦੋਸ਼ ਲਗਾਉਂਦੇ ਹਨ, ਉਹ ਇਸ ਲਈ ਕੋਈ ਅਸਰ ਨਹੀਂ ਕਰਦੇ ਕਿਉਂਕਿ ਮੋਦੀ ਦਾ ਅਕਸ ਪਾਕ-ਸਾਫ਼ ਹੈ। ਉਨ੍ਹਾਂ ਦੀ ਸਾਖ਼ ਭ੍ਰਿਸ਼ਟਾਚਾਰ ਨਾਲ ਲੜਨ ਵਾਲੇ ਨੇਤਾ ਦੀ ਇਸ ਲਈ ਵੀ ਬਣੀ ਹੈ ਕਿਉਂਕਿ ਬੀਤੇ ਦਸ ਵਰਿ੍ਹਆਂ ’ਚ ਉਨ੍ਹਾਂ ਦੀ ਸਰਕਾਰ ’ਤੇ ਭ੍ਰਿਸ਼ਟਾਚਾਰ ਦਾ ਵਿਰੋਧੀ ਧਿਰ ਦਾ ਕੋਈ ਵੀ ਇਲਜ਼ਾਮ ਠਹਿਰ ਨਹੀਂ ਸਕਿਆ ਹੈ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...