ਏਥਰ ਨੇ ਲਾਂਚ ਕੀਤਾ ਦਮਦਾਰ ਫੈਮਿਲੀ ਸਕੂਟਰ, ਇਕ ਵਾਰ ਚਾਰਜ ਕਰਨ ‘ਤੇ ਮਿਲੇਗੀ ਇੰਨੀ ਰੇਂਜ

Ather Energy ਨੇ ਭਾਰਤੀ ਬਾਜ਼ਾਰ ‘ਚ Ather Rizta ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਹੈ। ਇਹ 450 ਸੀਰੀਜ਼ ਤੋਂ ਬਾਅਦ ਬ੍ਰਾਂਡ ਦੀ ਦੂਜੀ ਬਿਲਕੁਲ ਨਵੀਂ ਪੇਸ਼ਕਸ਼ ਹੈ। ਇਸ ਸਕੂਟਰ ਨੂੰ ਫੈਮਿਲੀ ਸਕੂਟਰ ਦੇ ਤੌਰ ‘ਤੇ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ 1.10 ਲੱਖ ਰੁਪਏ ਐਕਸ-ਸ਼ੋਅਰੂਮ ਬੈਂਗਲੁਰੂ ਤੋਂ ਸ਼ੁਰੂ ਹੁੰਦੀ ਹੈ। ਰਿਜ਼ਰਵੇਸ਼ਨ ਬੁਕਿੰਗ 999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸਦੀ ਡਿਲੀਵਰੀ ਜੁਲਾਈ ਵਿੱਚ ਸ਼ੁਰੂ ਹੋਵੇਗੀ।ਨਵਾਂ Ather Rizta 450 E-Scooter ਇਕ ਨਵੇਂ ਪਲੇਟਫਾਰਮ ‘ਤੇ ਆਧਾਰਿਤ ਹੈ। ਇਸ ਨੂੰ ਦੋ ਬੈਟਰੀ ਪੈਕ ਨਾਲ ਲਾਂਚ ਕੀਤਾ ਗਿਆ ਹੈ। ਇਸ ਦਾ 2.9 kWh ਦਾ ਬੈਟਰੀ ਪੈਕ ਇਕ ਵਾਰ ਚਾਰਜ ਕਰਨ ‘ਤੇ 105 ਕਿਲੋਮੀਟਰ ਦੀ ਰੇਂਜ ਦੇਣ ਦਾ ਦਾਅਵਾ ਕਰਦਾ ਹੈ ਤੇ ਦੂਜਾ 3.7 kWh ਬੈਟਰੀ ਪੈਕ 125 ਕਿਲੋਮੀਟਰ ਦੀ ਰੇਂਜ ਦੇਣ ਦਾ ਦਾਅਵਾ ਕਰਦਾ ਹੈ। ਸਕੂਟਰ 3.7 ਸੈਕਿੰਡ ‘ਚ 0-40 kmph ਦੀ ਰਫਤਾਰ ਹਾਸਲ ਕਰ ਸਕਦਾ ਹੈ। ਇਸ ਦੀ ਟਾਪ ਸਪੀਡ 80 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਸਕੂਟਰ ਨੂੰ IP67 ਦੀ ਸਟੈਂਡਰਡ ਰੇਟਿੰਗ ਵੀ ਮਿਲੀ ਹੋਈ ਹੈ। Rizta S ਸਕੂਟਰ 3 ਮੋਨੋਟੋਨ ਕਲਰਸ ‘ਚ ਆਉਂਦਾ ਹੈ ਜਦੋਂਕਿ Rizta Z 7 ਰੰਗਾਂ ‘ਚ ਉਪਲਬਧ ਹੈ ਜਿਸ ਵਿਚ 3 ਮੋਨੋਟੋਨ ਤੇ 4 ਡਿਊਲ ਟੋਨ ਕਲਰ ਸ਼ਾਮਲ ਹਨ। ਇਸ ਸਕੂਟਰ ‘ਚ ਕਈ ਖਾਸ ਫੀਚਰ ਦਿੱਤੇ ਗਏ ਹਨ। ਰਿਜ਼ਟਾ 450X ‘ਚ ਮਿਲਣ ਵਾਲੀਆਂ ਕਈ ਖੂਬੀਆਂ ਬਰਕਰਾਰ ਹਨ। ਇਸ ਵਿਚ ਕਈ ਖਾਸ ਫੀਚਰ ਹਨ ਜੋ ਇਸਨੂੰ ਦੂਜੇ ਸਕੂਟਰਾਂ ਤੋਂ ਵੱਖ ਬਣਾਉਂਦੇ ਹਨ। ਇਸ ਵਿਚ ਟਰਨ-ਬਾਇ-ਟਰਨ ਨੈਵੀਗੇਸ਼ਨ, ਸਮਾਰਟਫੋਨ ਕੁਨੈਕਟੀਵਿਟੀ ਦੇ ਨਾਲ TFT ਡਿਜੀਟਲ ਇੰਸਟਰੂਮੈਂਟ ਕੰਸੋਲ ਹੈ। ਏਥਰ ਨੇ 450X ਤੋਂ ਰਿਜ਼ਟਾ ਤਕ ਪਾਰਕ ਅਸਿਸਟ, ਆਟੋ ਹਿੱਲ ਹੋਲਡ ਵਰਗੇ ਫੀਚਰਜ਼ ਨੂੰ ਬਰਕਰਾਰ ਰੱਖਿਆ ਹੈ। ਇਸ ‘ਚ ਸਮਾਰਟ ਈਕੋ ਤੇ ਜ਼ਿਪ ਮੋਡ ਮੌਜੂਦ ਹਨ। ਏਥਰ ਰਿਜ਼ਟਾ ਫੈਮਿਲੀ ਸਕੂਟਰ ਦਾ ਮੁਕਾਬਲਾ ਪਹਿਲਾਂ ਤੋਂ ਹੀ ਬਾਜ਼ਾਰ ‘ਚ ਮੌਜੂਦ TVS iQube, Ola S1 Pro, Bajaj Chetak ਵਰਗੇ ਸਕੂਟਰਾਂ ਨਾਲ ਹੈ।

ਸਾਂਝਾ ਕਰੋ

ਪੜ੍ਹੋ