ਦੇਸ਼ ਦੀ ਪ੍ਰਮੁੱਖ ਆਟੋਮੋਬਾਈਲ ਨਿਰਮਾਤਾ ਕੰਪਨੀ ਮਹਿੰਦਰਾ ਜਲਦ ਹੀ ਭਾਰਤੀ ਬਾਜ਼ਾਰ ‘ਚ ਨਵੀਂ SUV ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ 30 ਸੈਕਿੰਡ ਦਾ ਵੀਡੀਓ ਜਾਰੀ ਕੀਤਾ ਹੈ। ਜਿਸ ‘ਚ ਨਵੀਂ SUV XUV 3XO ਦੀ ਪਹਿਲੀ ਝਲਕ ਦਿਖਾਈ ਗਈ ਹੈ। ਕੰਪਨੀ ਨਵੀਂ SUV ‘ਚ ਕਿਸ ਤਰ੍ਹਾਂ ਦੇ ਫੀਚਰਜ਼ ਨੂੰ ਦੇ ਸਕਦੀ ਹੈ। ਇਹ ਜਾਣਕਾਰੀ ਅਸੀਂ ਤੁਹਾਨੂੰ ਇਸ ਖਬਰ ‘ਚ ਦੇ ਰਹੇ ਹਾਂ। ਮਹਿੰਦਰਾ ਜਲਦ ਹੀ ਭਾਰਤੀ ਬਾਜ਼ਾਰ ‘ਚ ਨਵੀਂ ਗੱਡੀ ਲਾਂਚ ਕਰ ਸਕਦੀ ਹੈ। ਕੰਪਨੀ ਨੇ ਸੋਸ਼ਲ ਮੀਡੀਆ ‘ਤੇ ਨਵੀਂ SUV ਦੀ ਪਹਿਲੀ ਝਲਕ ਦਿਖਾਈ ਹੈ। ਕੰਪਨੀ ਨੇ ਸੋਸ਼ਲ ਮੀਡੀਆ ‘ਤੇ 30 ਸੈਕਿੰਡ ਦੀ ਵੀਡੀਓ ਜਾਰੀ ਕੀਤੀ ਹੈ। ਜਿਸ ‘ਚ ਕਈ ਫੀਚਰਜ਼ ਦੀ ਜਾਣਕਾਰੀ ਵੀ ਮਿਲਦੀ ਹੈ। ਮਹਿੰਦਰਾ ਵੱਲੋਂ XUV 3XO ਦਾ 30 ਸੈਕਿੰਡ ਦਾ ਵੀਡੀਓ ਜਾਰੀ ਕੀਤਾ ਗਿਆ ਹੈ। ਜਿਸ ‘ਚ ਕਨੈਕਟਿਡ C ਸ਼ੇਪ ਟੇਲ ਲਾਈਟਸ, ਰੀਅਰ ਵਾਈਪਰ, ਫਰੰਟ ‘ਤੇ ਕਾਲੇ ਰੰਗ ਦੀ ਗਲੋਸੀ ਫਿਨਿਸ਼ ਗ੍ਰਿਲ, ਡਰਾਪ ਡਾਊਨ LED DRL, LED ਹੈੱਡਲਾਈਟਸ, ਵੈਂਟੀਲੇਟਿਡ ਸੀਟਾਂ, ਗਲੋਸੀ ਫਿਨਿਸ਼ ਅਲੌਏ ਵ੍ਹੀਲਸ ਵਰਗੀਆਂ ਫੀਚਰਜ਼ ਬਾਰੇ ਜਾਣਕਾਰੀ ਉਪਲਬਧ ਹੈ। ਇਸ ਦੇ ਨਾਲ ਹੀ ਇਸ ਦੇ ਰੀਅਰ ‘ਚ XUV 3XO ਨਾਂ ਨੂੰ ਸਾਫ ਦੇਖਿਆ ਜਾ ਸਕਦਾ ਹੈ। ਇਸ ਸਬੰਧੀ ਕੰਪਨੀ ਵੱਲੋਂ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ XUV 3XO ਨੂੰ ਮੌਜੂਦਾ ਕੰਪੈਕਟ SUV XUV300 ਨੂੰ ਬਦਲਣ ਲਈ ਲਿਆਂਦਾ ਜਾ ਸਕਦਾ ਹੈ। ਜਿਸ ਕਾਰਨ ਇਹ ਨਵੀਂ SUV ਮਾਰੂਤੀ, ਟਾਟਾ, ਟੋਇਟਾ, ਕਿਆ, ਹੁੰਡਈ ਦੀਆਂ ਕੰਪੈਕਟ SUV ਨੂੰ ਮਾਰਕੀਟ ‘ਚ ਜ਼ਬਰਦਸਤ ਚੁਣੌਤੀ ਦੇਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਮਹਿੰਦਰਾ ਦੀ ਨਵੀਂ SUV ਭਾਰਤੀ ਬਾਜ਼ਾਰ ‘ਚ 29 ਅਪ੍ਰੈਲ ਤੱਕ ਲਾਂਚ ਹੋ ਸਕਦੀ ਹੈ। ਲਾਂਚ ਤੋਂ ਪਹਿਲਾਂ ਕੰਪਨੀ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਸਕਦੀ ਹੈ।