HP ਨੇ ਲਾਂਚ ਕੀਤਾ ਆਪਣਾ ਨਵਾਂ ਗੇਮਿੰਗ ਲੈਪਟਾਪ, ਕੀਮਤ 1.5 ਲੱਖ ਤੋਂ ਵੀ ਜ਼ਿਆਦਾ

ਲੈਪਟਾਪ ਲਈ ਜਾਣੀ ਜਾਂਦੀ ਕੰਪਨੀ HP ਨੇ ਅੱਜ ਯਾਨੀ 3 ਅਪ੍ਰੈਲ ਨੂੰ ਭਾਰਤ ‘ਚ OMEN Transcend 14 ਲੈਪਟਾਪ ਸੀਰੀਜ਼ ਲਾਂਚ ਕੀਤੀ ਹੈ। ਕੰਪਨੀ ਨੇ ਕਿਹਾ ਕਿ ਇਸ ਲੈਪਟਾਪ ਨੂੰ ਖਾਸ ਤੌਰ ‘ਤੇ ਗੇਮਰਜ਼ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ‘ਚ ਤੁਹਾਨੂੰ NVIDIA GeForce RTX 4060 ਗ੍ਰਾਫਿਕਸ ਦੇ ਨਾਲ ਪੇਸ਼ ਕੀਤਾ ਗਿਆ ਹੈ। Omen Transcend 14 ਲੈਪਟਾਪ ਇਕ Intel Core Ultra ਪ੍ਰੋਸੈਸਰ ਨਾਲ ਆਉਂਦਾ ਹੈ, ਜਿਸ ਵਿਚ ਆਨ-ਡਿਵਾਈਸ AI ਸਮਰੱਥਾ ਹੋਣ ਦੀ ਗੱਲ ਕਹੀ ਗਈ ਹੈ। ਇਸ ਤੋਂ ਇਲਾਵਾ ਇਸ ‘ਚ ਲਾਈਵ ਟ੍ਰਾਂਸਕ੍ਰਿਪਟ, ਵੀਡੀਓ ਕਾਲ ਦੌਰਾਨ ਰੀਅਲ-ਟਾਈਮ ਕੈਪਸ਼ਨ ਆਦਿ ਵਰਗੇ ਕਈ ਫੀਚਰਜ਼ ਮੌਜੂਦ ਹਨ।

ਕੀਮਤ ਦੀ ਗੱਲ ਕਰੀਏ ਤਾਂ ਇਸ ਡਿਵਾਈਸ ਨੂੰ 174,999 ਰੁਪਏ ਦੀ ਕੀਮਤ ‘ਚ ਪੇਸ਼ ਕੀਤਾ ਗਿਆ ਹੈ। HP ਓਮਨ ਟ੍ਰਾਂਸੈਂਡ 14 ਐੱਚਪੀ ਨੂੰ ਤੁਸੀਂ ਵਰਲਡ ਸਟੋਰਜ਼ ਤੇ HP ਆਨਲਾਈਨ ਸਟੋਰਜ਼ ‘ਤੇ ਖਰੀਦ ਸਕਦੇ ਹੋ।

ਇਸ ਦੇ ਨਾਲ ਹੀ ਤੁਹਾਨੂੰ ਹਾਈਪਰਐਕਸ ਬੈਗ ਵੀ ਦਿੱਤਾ ਜਾਵੇਗਾ, ਜਿਸ ਲਈ ਤੁਹਾਨੂੰ ਕੋਈ ਵਾਧੂ ਚਾਰਜ ਨਹੀਂ ਦੇਣਾ ਪਵੇਗਾ।

HP Omen Transcend 14 ਲੈਪਟਾਪ ਖਰੀਦਣ ਵਾਲੇ ਗਾਹਕਾਂ ਨੂੰ ਬਿਨਾਂ ਕਿਸੇ ਵਾਧੂ ਕੀਮਤ ਦੇ HyperX ਮਾਊਸ ਅਤੇ ਹੈੱਡਸੈੱਟ ਲੈਣ ਦਾ ਮੌਕਾ ਮਿਲੇਗਾ।

ਡਿਸਪਲੇਅ – HP Omen Transcend 14 ਲੈਪਟਾਪ 14-ਇੰਚ OLED ਡਿਸਪਲੇਅ ਹੈ, ਜਿਸ ਨੂੰ 120Hz ਰਿਫਰੈਸ਼ ਰੇਟ ਨਾਲ 2.8K ਰੈਜ਼ੋਲਿਊਸ਼ਨ ਨਾਲ ਪੇਅਰ ਕੀਤਾ ਗਿਆ ਹੈ। ਇਸ ਦਾ ਡਿਸਪਲੇਅ IMAX ਐਨਹਾਂਸਡ ਸਰਟੀਫਾਈਡ ਹੈ।

ਪ੍ਰੋਸੈਸਰ – ਇਹ ਇਕ Intel ਕੋਰ ਅਲਟਰਾ ਪ੍ਰੋਸੈਸਰ ਤੇ NVIDIA GeForce RTX 4060 ਗ੍ਰਾਫਿਕਸ ਦੇ ਨਾਲ-ਨਾਲ ਆਉਂਦਾ ਹੈ, ਜਿਸ ਵਿਚ ਰੀ ਡਿਜ਼ਾਈਨ ਚੈਸਿਸ ਮਿਲਦਾ ਹੈ, ਜੋ ਥਰਮਲ ਨੂੰ ਵਧੇਰੇ ਕੁਸ਼ਲਤਾ ਨਾਲ ਮੈਨੇਜ ਕਰ ਸਕਦਾ ਹੈ।

ਬੈਟਰੀ ਤੇ ਚਾਰਜਰ- ਇਹ ਲੈਪਟਾਪ 140W USB-C ਅਡਾਪਟਰ ਨਾਲ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਲੈਪਟਾਪ ਨੂੰ ਇਕ ਵਾਰ ਚਾਰਜ ਕਰਨ ‘ਤੇ 11.5 ਘੰਟੇ ਤਕ ਦੀ ਬੈਟਰੀ ਲਾਈਫ ਮਿਲਦੀ ਹੈ।

ਕੁਨੈਕਟੀਵਿਟੀ – ਇਸ ਲੈਪਟਾਪ ‘ਚ HDMI 2.1 ਆਉਟਪੁੱਟ ਨਾਲ ਪਿਛਲੇ ਪਾਸੇ ਇਕ USB-C ਪੋਰਟ ਹੈ। ਇਸ ਵਿਚ ਇਕ ਥੰਡਰਬੋਲਟ 4 USB-C ਪੋਰਟ ਅਤੇ ਦੋ USB-A ਪੋਰਟ ਵੀ ਹਨ।

ਸਾਂਝਾ ਕਰੋ

ਪੜ੍ਹੋ