ਜੇਕਰ ਤੁਹਾਡਾ ਬਜਟ 10,000 ਰੁਪਏ ਤੋਂ ਘੱਟ ਹੈ ਅਤੇ ਤੁਸੀਂ ਨਵਾਂ ਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦੀ ਹੈ। ਘੱਟ ਬਜਟ ਵਿੱਚ ਵੀ ਕੋਈ ਬ੍ਰਾਂਡ ਵਿਕਲਪ ਲਈ ਜਾ ਸਕਦਾ ਹੈ। ਜੀ ਹਾਂ, ਜੇਕਰ ਸੈਮਸੰਗ ਦੀ ਗੱਲ ਕਰੀਏ ਤਾਂ ਕੰਪਨੀ ਆਪਣੇ ਗਾਹਕਾਂ ਨੂੰ ਘੱਟ ਕੀਮਤ ‘ਤੇ ਵੀ ਮਿਡ-ਬਜਟ ਫੋਨਾਂ ਵਰਗੇ ਫੀਚਰ ਲੋਡ ਡਿਵਾਈਸ ਆਫਰ ਕਰਦੀ ਹੈ। ਫੋਨ ਵਿੱਚ ਇੱਕ ਵੱਡੀ 5000mAh ਬੈਟਰੀ ਅਤੇ 50MP ਪ੍ਰਾਇਮਰੀ ਕੈਮਰਾ ਹੈ। ਦਰਅਸਲ, ਇੱਥੇ ਅਸੀਂ ਗੱਲ ਕਰ ਰਹੇ ਹਾਂ Samsung Galaxy M14 4G ਦੀ। ਤੁਹਾਨੂੰ ਦੱਸ ਦੇਈਏ ਕਿ ਇਹ 5ਜੀ ਸਮਾਰਟਫੋਨ ਨਹੀਂ ਹੈ। ਜੇਕਰ ਤੁਸੀਂ ਆਪਣੇ ਮਾਤਾ-ਪਿਤਾ ਜਾਂ ਘਰ ਦੇ ਕਿਸੇ ਬਜ਼ੁਰਗ ਵਿਅਕਤੀ ਲਈ ਫੋਨ ਲੱਭ ਰਹੇ ਹੋ, ਤਾਂ ਇਸ ਡਿਵਾਈਸ ਨੂੰ ਖਰੀਦਿਆ ਜਾ ਸਕਦਾ ਹੈ। ਦਰਅਸਲ, ਕੰਪਨੀ ਨੇ ਇਸ ਫੋਨ ਨੂੰ ਭਾਰਤ ‘ਚ ਪਿਛਲੇ ਮਹੀਨੇ ਹੀ ਲਾਂਚ ਕੀਤਾ ਹੈ।
ਪ੍ਰੋਸੈਸਰ- ਸੈਮਸੰਗ ਫੋਨ ਸਨੈਪਡ੍ਰੈਗਨ 480 ਪ੍ਰੋਸੈਸਰ ਦੇ ਨਾਲ ਆਉਂਦਾ ਹੈ।
ਡਿਸਪਲੇ- ਇਹ ਸੈਮਸੰਗ ਫੋਨ 6.7 ਇੰਚ ਦੀ LCD ਸਕਰੀਨ, ਇਨਫਿਨਿਟੀ-ਯੂ-ਸ਼ੇਪਡ ਨੌਚ ਅਤੇ ਪਤਲੀ ਚਿਨ, FHD ਰੈਜ਼ੋਲਿਊਸ਼ਨ ਅਤੇ 90Hz ਰਿਫਰੈਸ਼ ਰੇਟ ਦੇ ਨਾਲ ਆਉਂਦਾ ਹੈ।
ਕੈਮਰਾ- ਫ਼ੋਨ 50MP ਮੇਨ ਕੈਮਰਾ, 2MP ਡੇਪਥ ਲੈਂਸ ਅਤੇ 2MP ਮੈਕਰੋ ਯੂਨਿਟ ਦੇ ਨਾਲ ਆਉਂਦਾ ਹੈ। ਡਿਵਾਈਸ ਸੈਲਫੀ ਲਈ 13MP ਕੈਮਰਾ ਦੇ ਨਾਲ ਆਉਂਦਾ ਹੈ।
ਰੈਮ ਤੇ ਸਟੋਰੇਜ- ਇਹ ਸੈਮਸੰਗ ਫੋਨ 4GB/6GB ਰੈਮ ਅਤੇ 64GB/128GB ਸਟੋਰੇਜ ਨਾਲ ਆਉਂਦਾ ਹੈ।
ਬੈਟਰੀ- ਇਹ ਸੈਮਸੰਗ ਫੋਨ 5,000mAh ਦੀ ਬੈਟਰੀ ਅਤੇ 25W ਫਾਸਟ ਚਾਰਜਿੰਗ ਫੀਚਰ ਨਾਲ ਆਉਂਦਾ ਹੈ।
OS- ਸਾਫਟਵੇਅਰ ਦੀ ਗੱਲ ਕਰੀਏ ਤਾਂ ਇਹ ਫੋਨ ਐਂਡ੍ਰਾਇਡ 13 ਆਧਾਰਿਤ OneUI 5.1 ‘ਤੇ ਚੱਲਦਾ ਹੈ।
ਕਿੱਥੇ ਖਰੀਦਣੈ ਫੋਨ
ਤੁਸੀਂ ਇਸ ਫੋਨ ਨੂੰ ਐਮਾਜ਼ਾਨ ਤੋਂ ਦੋ ਰੰਗਾਂ ਦੇ ਵਿਕਲਪਾਂ – ਸੇਫਾਇਰ ਬਲੂ, ਆਰਕਟਿਕ ਬਲੂ ਵਿੱਚ ਖਰੀਦ ਸਕਦੇ ਹੋ। ਫੋਨ ਦੇ 4GB 64GB ਵੇਰੀਐਂਟ ਨੂੰ ਵੈੱਬਸਾਈਟ ਤੋਂ 8999 ਰੁਪਏ ‘ਚ ਖਰੀਦਿਆ ਜਾ ਸਕਦਾ ਹੈ।