ਤਰਬੂਜ ਹੀ ਨਹੀਂ ਇਸ ਦੇ ਬੀਜ ਵੀ ਹੈ ਗੁਣਾਂ ਦਾ ਭੰਡਾਰ, ਇਸ ਦੇ ਫ਼ਾਇਦੇ ਜਾਣਦੇ ਹੋ ਤਾਂ ਨਹੀਂ ਕਰੋਗੇ ਇਨ੍ਹਾਂ ਨੂੰ ਸੁੱਟਣ ਦੀ ਗ਼ਲਤੀ

ਕੜਕਦੀ ਧੁੱਪ ਅਤੇ ਤੇਜ਼ ਗਰਮੀ ਦਾ ਦੌਰ ਲਗਭਗ ਸ਼ੁਰੂ ਹੋ ਗਿਆ ਹੈ। ਮੌਸਮ ਵਿੱਚ ਤਬਦੀਲੀ ਦੇ ਨਾਲ ਸਾਡੀ ਜੀਵਨ ਸ਼ੈਲੀ ਵਿੱਚ ਵੀ ਤੇਜ਼ੀ ਨਾਲ ਤਬਦੀਲੀ ਆਉਣ ਲੱਗੀ ਹੈ। ਗਰਮੀਆਂ ਵਿੱਚ ਧੁੱਪ ਤੋਂ ਬਚਣ ਲਈ ਲੋਕ ਆਪਣੇ ਖਾਣ-ਪੀਣ ਦੀਆਂ ਆਦਤਾਂ ਅਤੇ ਕੱਪੜਿਆਂ ਵਿੱਚ ਬਦਲਾਅ ਕਰਦੇ ਹਨ। ਇਸ ਮੌਸਮ ‘ਚ ਅਜਿਹੇ ਫਲ ਤੇ ਸਬਜ਼ੀਆਂ ਨੂੰ ਅਕਸਰ ਡਾਈਟ ‘ਚ ਸ਼ਾਮਲ ਕੀਤਾ ਜਾਂਦਾ ਹੈ ਜੋ ਤੁਹਾਡੇ ਸਰੀਰ ਨੂੰ ਠੰਢਕ ਦਿੰਦੇ ਹਨ ਅਤੇ ਡੀਹਾਈਡ੍ਰੇਸ਼ਨ ਨੂੰ ਰੋਕਦੇ ਹਨ। ਤਰਬੂਜ ਇਨ੍ਹਾਂ ਭੋਜਨਾਂ ‘ਚੋਂ ਇਕ ਹੈ, ਜਿਸ ਨੂੰ ਗਰਮੀਆਂ ‘ਚ ਖਾਣ ਨਾਲ ਕਈ ਫਾਇਦੇ ਹੁੰਦੇ ਹਨ। ਇਹ ਸਰੀਰ ਵਿੱਚ ਡੀਹਾਈਡ੍ਰੇਸ਼ਨ ਨੂੰ ਰੋਕਦਾ ਹੈ ਅਤੇ ਠੰਢਕ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਆਮਤੌਰ ‘ਤੇ ਲੋਕ ਤਰਬੂਜ ਖਾਂਦੇ ਸਮੇਂ ਇਸ ਦੇ ਬੀਜ ਸੁੱਟ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਰਫ ਤਰਬੂਜ ਹੀ ਨਹੀਂ ਸਗੋਂ ਇਸ ਦੇ ਬੀਜ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ਦੇ ਬੀਜਾਂ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਤੁਹਾਨੂੰ ਸ਼ਾਇਦ ਹੀ ਪਤਾ ਹੋਵੇ ਪਰ ਇਨ੍ਹਾਂ ਬੀਜਾਂ ਵਿਚ ਜ਼ਿੰਕ, ਮੈਗਨੀਸ਼ੀਅਮ, ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ ਅਤੇ ਇਨ੍ਹਾਂ ਵਿਚ ਕੈਲੋਰੀ ਵੀ ਘੱਟ ਹੁੰਦੀ ਹੈ।

ਆਓ ਜਾਣਦੇ ਹਾਂ ਤਰਬੂਜ ਦੇ ਬੀਜਾਂ ਦੇ ਫ਼ਾਇਦੇ- ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤਰਬੂਜ ਦੇ ਬੀਜ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਸਾਬਤ ਹੋਣਗੇ। ਤਰਬੂਜ ਦੇ ਬੀਜ ਸ਼ੂਗਰ ਨੂੰ ਦੂਰ ਰੱਖਣ ਵਿੱਚ ਮਦਦ ਕਰਦੇ ਹਨ। ਜੇ ਤੁਸੀਂ ਆਪਣੀ ਉਮਰ ਦੇ ਨਾਲ-ਨਾਲ ਜਵਾਨ ਰਹਿਣਾ ਚਾਹੁੰਦੇ ਹੋ, ਤਾਂ ਤਰਬੂਜ ਦੇ ਬੀਜ ਇੱਕ ਵਧੀਆ ਵਿਕਲਪ ਹਨ। ਤਰਬੂਜ ਦੇ ਬੀਜ ਅਸੰਤ੍ਰਿਪਤ ਫੈਟੀ ਐਸਿਡ (ਲਿਨੋਲੀਕ ਐਸਿਡ ਅਤੇ ਓਲੀਕ ਐਸਿਡ) ਦਾ ਇੱਕ ਭਰਪੂਰ ਸਰੋਤ ਹਨ, ਜੋ ਸਕਿਨ ਨੂੰ ਜਵਾਨ ਬਣਾਉਣ ਵਿੱਚ ਮਦਦ ਕਰਦੇ ਹਨ। ਜੇ ਤੁਸੀਂ ਆਪਣੀ ਕਮਜ਼ੋਰ ਯਾਦਦਾਸ਼ਤ ਜਾਂ ਯਾਦਦਾਸ਼ਤ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਲੱਭ ਰਹੇ ਹੋ ਤਾਂ ਤਰਬੂਜ ਦੇ ਬੀਜ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੋਣਗੇ। ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕਾਂ ਲਈ ਵੀ ਤਰਬੂਜ ਦੇ ਬੀਜ ਬਹੁਤ ਫ਼ਾਇਦੇਮੰਦ ਮੰਨੇ ਜਾਂਦੇ ਹਨ। ਤਰਬੂਜ ਦੇ ਬੀਜਾਂ ‘ਚ ਮੌਜੂਦ ਅਰਜਿਨਾਈਨ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਤਰਬੂਜ ਦੇ ਬੀਜ ਬੀ ਕੰਪਲੈਕਸ ਵਿਟਾਮਿਨ ਅਤੇ ਮੈਗਨੀਸ਼ੀਅਮ ਵਰਗੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ, ਜੋ ਇੱਕ ਸਿਹਤਮੰਦ ਮੈਟਾਬੋਲਿਜ਼ਮ ਵਿੱਚ ਯੋਗਦਾਨ ਪਾ ਸਕਦੇ ਹਨ।

ਸਾਂਝਾ ਕਰੋ

ਪੜ੍ਹੋ