50MP ਕੈਮਰਾ ਤੇ 5000mAh ਬੈਟਰੀ ਨਾਲ ਲਾਂਚ ਹੋਇਆ Realme 12X 5G, 11 ਹਜ਼ਾਰ ਰੁਪਏ ਤੋਂ ਘੱਟ ‘ਚ ਖਰੀਦੋ

Realme ਨੇ ਆਪਣੇ ਗਾਹਕਾਂ ਲਈ Realme 12X 5G ਲਾਂਚ ਕੀਤਾ ਹੈ। ਕੰਪਨੀ ਨੇ ਇਸ ਫੋਨ ਨੂੰ ਦੋ ਕਲਰ ਆਪਸ਼ਨਜ਼ ਵਾਈਲਾਈਟ ਪਰਪਲ ਅਤੇ ਵੁੱਡਲੈਂਡ ਗ੍ਰੀਨ ‘ਚ ਪੇਸ਼ ਕੀਤਾ ਹੈ। ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਸੀ ਇਸ ਫੋਨ ਨੂੰ ਕੰਪਨੀ ਨੇ 12 ਹਜ਼ਾਰ ਰੁਪਏ ਤੋਂ ਘੱਟ ਕੀਮਤ ‘ਚ ਲਾਂਚ ਕੀਤਾ ਹੈ। ਆਓ ਜਲਦ ਹੀ Realme ਦੇ ਨਵੇਂ ਫ਼ੋਨ ਦੇ ਸਪੈਕਸ, ਕੀਮਤ ਤੇ ਵਿਕਰੀ ਵੇਰਵਿਆਂ ‘ਤੇ ਨਜ਼ਰ ਮਾਰੀਏ-

ਪ੍ਰੋਸੈਸਰ- ਫੋਨ ਨੂੰ Mediatek Dimensity 6100 5G ਚਿਪਸੈੱਟ VC ਕੂਲਿੰਗ ਟੈਕਨਾਲੋਜੀ ਨਾਲ ਲਿਆਂਦਾ ਗਿਆ ਹੈ। ਫ਼ੋਨ 2.2GHz ਤਕ ਔਕਟਾ ਕੋਰ CPU ਤੇ ARM G57 MC2 GPU ਦੇ ਨਾਲ ਪੇਸ਼ ਕੀਤਾ ਹੈ।

ਡਿਸਪਲੇਅ – Realme ਫੋਨ ਨੂੰ 6.72 ਇੰਚ 120hz ਰਿਫਰੈਸ਼ ਰੇਟ ਤੇ 950nits ਬ੍ਰਾਈਟਨੈੱਸ ਨਾਲ ਲਿਆਂਦਾ ਗਿਆ ਹੈ।

ਡਿਜ਼ਾਈਨ- Realme 12X 5G ਨੂੰ ਕੰਪਨੀ ਨੇ 7.69mm ਦੇ ਨਾਲ ਸੈਗਮੈਂਟ ਦੇ ਸਭ ਤੋਂ ਪਤਲੇ ਡਿਜ਼ਾਈਨ ਨਾਲ ਪੇਸ਼ ਕੀਤਾ ਹੈ।

ਰੈਮ ਅਤੇ ਸਟੋਰੇਜ- Realme ਫੋਨ 4GB/6GB/8GB LPDDR4 ਰੈਮ ਤੇ 128GB ਸਟੋਰੇਜ ਨਾਲ ਆਉਂਦਾ ਹੈ। ਫੋਨ ‘ਚ 8GB 8GB ਡਾਇਨਾਮਿਕ ਰੈਮ ਦੀ ਸਹੂਲਤ ਵੀ ਹੈ।

ਬੈਟਰੀ- ਕੰਪਨੀ ਨੇ Realme ਫੋਨ ਨੂੰ 5000mAh ਬੈਟਰੀ ਅਤੇ 45W ਫਾਸਟ ਚਾਰਜਿੰਗ ਫੀਚਰ ਨਾਲ ਪੇਸ਼ ਕੀਤਾ ਹੈ।

ਕੈਮਰਾ- Realme ਦਾ ਨਵਾਂ ਲਾਂਚ ਹੋਇਆ ਫੋਨ 50MP AI ਕੈਮਰੇ ਨਾਲ ਲਿਆਂਦਾ ਗਿਆ ਹੈ। ਫੋਨ 2MP ਬਲੈਕ ਐਂਡ ਵ੍ਹਾਈਟ ਕੈਮਰਾ ਅਤੇ 8MP ਫਰੰਟ ਕੈਮਰਾ ਨਾਲ ਆਉਂਦਾ ਹੈ।

OS- Realme ਦਾ ਇਹ ਫੋਨ ਐਂਡ੍ਰਾਇਡ 14 OS ਦੇ ਨਾਲ ਆਉਂਦਾ ਹੈ।

ਹੋਰ ਫੀਚਰਜ਼- Realme ਦਾ ਨਵਾਂ ਫੋਨ ਡਿਊਲ ਸਟੀਰੀਓ ਸਪੀਕਰਾਂ ਨਾਲ ਲਿਆਂਦਾ ਗਿਆ ਹੈ। ਫੋਨ ਰੇਨ ਵਾਟਰ ਸਮਾਰਟ ਟੱਚ ਅਤੇ IP54 ਰੇਟਿੰਗ ਨਾਲ ਆਉਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਭਾਰਤ ਦਾ ਪਹਿਲਾ ਫੋਨ ਹੈ ਜਿਸ ਵਿਚ ਡਾਇਨਾਮਿਕ ਬਟਨ ਹਨ। ਕੰਪਨੀ ਨੇ ਇਸ ਫੋਨ ਨੂੰ ਏਅਰ ਜੈਸਚਰ ਤਕਨੀਕ ਨਾਲ ਪੇਸ਼ ਕੀਤਾ ਹੈ।

ਸਾਂਝਾ ਕਰੋ

ਪੜ੍ਹੋ