BSNL ਨੇ ਯੂਜ਼ਰਸ ਨੂੰ ਦਿੱਤਾ ਧਮਾਕੇਦਾਰ ਪਲਾਨ, ਦੋ ਪਲਾਨ ’ਚ ਮਿਲੇਗਾ 4000 ਜੀਬੀ ਡਾਟਾ

BSNL ਨੇ ਯੂਜ਼ਰਸ ਨੂੰ ਧਮਾਕੇਦਾਰ ਤੋਹਫਾ ਦਿੱਤਾ ਹੈ। ਜਨਤਕ ਖੇਤਰ ਦੀ ਟੈਲੀਕਾਮ ਕੰਪਨੀ ਨੇ ਆਪਣੇ ਦੋ ਬ੍ਰਾਡਬੈਂਡ ਪਲਾਨ ਦੀ ਸਪੀਡ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਇਨ੍ਹਾਂ ਬ੍ਰਾਡਬੈਂਡ ਇੰਟਰਨੈੱਟ ਪਲਾਨ ’ਚ ਯੂਜ਼ਰਸ ਨੂੰ ਜ਼ਿਆਦਾ ਡਾਟਾ ਲਿਮਿਟ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ। ਭਾਰਤ ਸੰਚਾਰ ਨਿਗਮ ਲਿਮਟਿਡ ਦੇ ਇਹ ਬਰਾਡਬੈਂਡ ਪਲਾਨ ਭਾਰਤਨੈੱਟ ਫਾਈਬਰ ਦੇ ਤਹਿਤ ਪੇਸ਼ ਕੀਤੇ ਜਾ ਰਹੇ ਹਨ। ਕੰਪਨੀ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਯੂਜ਼ਰਸ ਨੂੰ ਹੁਣ ਇਨ੍ਹਾਂ ਪਲਾਨ ’ਚ 125Mbps ਤੱਕ ਦੀ ਸਪੀਡ ਮਿਲੇਗੀ।ਭਾਰਤ ਸੰਚਾਰ ਨਿਗਮ ਲਿਮਟਿਡ ਪਹਿਲਾਂ ਇਸ ਬ੍ਰਾਡਬੈਂਡ ਪਲਾਨ ਵਿੱਚ 60Mbps ਦੀ ਸਪੀਡ ਨਾਲ ਪੂਰੇ ਮਹੀਨੇ ਲਈ (ਉਚਿਤ ਵਰਤੋਂ ਨੀਤੀ) ਸੀਮਾ ਦੇ ਤਹਿਤ 3300GB ਡੇਟਾ ਦੀ ਪੇਸ਼ਕਸ਼ ਕਰ ਰਿਹਾ ਸੀ। ਹੁਣ ਇਸ ਬ੍ਰਾਡਬੈਂਡ ਪਲਾਨ ’ਚ ਯੂਜ਼ਰਸ ਨੂੰ ਕੁਲ 4000 ਜੀਬੀ ਡਾਟਾ ਦਾ ਫਾਇਦਾ FUP ਲਿਮਿਟ ਦੇ ਨਾਲ ਮਿਲੇਗਾ। ਇਸ ਸੀਮਾ ਦੇ ਖਤਮ ਹੋਣ ਤੋਂ ਬਾਅਦ, ਇੰਟਰਨੈੱਟ ਦੀ ਸਪੀਡ 4Mbps ਹੋ ਜਾਵੇਗੀ। ਇੰਨਾ ਹੀ ਨਹੀਂ, ਇਸ ਪਲਾਨ ’ਚ ਯੂਜ਼ਰਸ ਨੂੰ ਹੁਣ 75Mbps ਦੀ ਸਪੀਡ ’ਤੇ ਇੰਟਰਨੈੱਟ ਦਾ ਫਾਇਦਾ ਮਿਲੇਗਾ।

BSNLਦੇ ਇਸ ਬ੍ਰਾਡਬੈਂਡ ਪਲਾਨ ’ਚ ਪਹਿਲਾਂ ਯੂਜ਼ਰਸ ਨੂੰ 60Mbps ਦੀ ਸਪੀਡ ਨਾਲ ਪੂਰੇ ਮਹੀਨੇ ਲਈ 3300ਜੀਬੀ ਡਾਟਾ FUP ਲਿਮਿਟ ਦੇ ਨਾਲ ਪੇਸ਼ਕਸ਼ ਕੀਤੀ ਜਾ ਰਹੀ ਸੀ। ਹੁਣ ਇਸ ਪਲਾਨ ’ਚ ਯੂਜ਼ਰਸ ਨੂੰ 4,000GB ਡਾਟਾ ਦਾ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਇਸ ਪਲਾਨ ਦੀ ਇੰਟਰਨੈੱਟ ਸਪੀਡ ਵੀ 60 Mbps ਤੋਂ ਵਧਾ ਕੇ 125 Mbps ਕੀਤੀ ਗਈ ਹੈ। BSNL ਦੇ ਇਸ ਬ੍ਰਾਡਬੈਂਡ ਪਲਾਨ ’ਚ ਯੂਜ਼ਰਸ ਨੂੰ OTT ਐਪ ਦੀ ਸਬਸਕ੍ਰਿਪਸ਼ਨ ਵੀ ਆਫਰ ਕੀਤੀ ਜਾ ਰਹੀ ਹੈ।ਇਸ ਪਲਾਨ ਦੇ ਨਾਲ ਉਪਭੋਗਤਾਵਾਂ ਨੂੰ Disney+ Hotstar ਸਬਸਕ੍ਰਿਪਸ਼ਨ ਮੁਫ਼ਤ ’ਚ ਆਫਰ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਵਾਂ ਬ੍ਰਾਡਬੈਂਡ ਪਲਾਨਸ ਦੇ ਨਾਲ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਦੀ ਵੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਨਵੇਂ ਬ੍ਰਾਡਬੈਂਡ ਪਲਾਨ ਲੈਣ ਵਾਲੇ ਯੂਜ਼ਰਸ ਨੂੰ ਇਨ੍ਹਾਂ ਪਲਾਨ ਨਾਲ ਇਹ ਆਫਰ ਮਿਲੇਗਾ। Airtel ਅਤੇ jio ਆਪਣੇ ਬ੍ਰਾਡਬੈਂਡ ਉਪਭੋਗਤਾਵਾਂ ਨੂੰ 30 Mbps ਤੋਂ 300 Mbps ਤੱਕ ਦੀ ਇੰਟਰਨੈਟ ਸਪੀਡ ਦੇ ਨਾਲ ਇੰਟਰਨੈਟ ਡੇਟਾ ਦੀ ਪੇਸ਼ਕਸ਼ ਕਰ ਰਹੇ ਹਨ।

ਸਾਂਝਾ ਕਰੋ