ਇਸ ਚੀਜ਼ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ‘ਚ ਮਿਲਾ ਕੇ ਪੀਣ ਨਾਲ ਹੱਡੀਆਂ ਹੋਣਗੀਆਂ ਮਜ਼ਬੂਤ, ਤੇ ਪਾਚਨ ਹੋਵੇਗਾ ਦਰੁਸਤ

ਤੁਸੀਂ ਖਸਖਸ ਦਾ ਨਾਂ ਤਾਂ ਸੁਣਿਆ ਹੀ ਹੋਵੇਗਾ ਜੋ ਕੈਲਸ਼ੀਅਮ, ਫਾਈਬਰ, ਓਮੇਗਾ-3, ਓਮੇਗਾ-6 ਤੇ ਪ੍ਰੋਟੀਨ ਵਰਗੇ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਰੋਜ਼ਾਨਾ ਦੁੱਧ ਨਾਲ ਇਸ ਦਾ ਸੇਵਨ ਕਰਨ ਨਾਲ ਸਿਹਤ ਨੂੰ ਜਾਦੂਈ ਲਾਭ ਮਿਲਦੇ ਹਨ। ਇਹ ਨਾ ਸਿਰਫ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਣ ‘ਚ ਕਾਰਗਰ ਹੈ, ਨਾਲ ਹੀ ਗਰਮੀਆਂ ਦੇ ਮੌਸਮ ‘ਚ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਸਿਹਤ ਨੂੰ ਵੀ ਬਿਹਤਰ ਕੀਤਾ ਜਾ ਸਕਦਾ ਹੈ। ਆਓ ਤੁਹਾਨੂੰ ਇਸ ਆਰਟੀਕਲ ‘ਚ ਇਸ ਨੂੰ ਦੁੱਧ ‘ਚ ਮਿਲਾ ਕੇ ਪੀਣ ਦੇ ਸ਼ਾਨਦਾਰ ਫਾਇਦਿਆਂ ਬਾਰੇ ਦੱਸਦੇ ਹਾਂ।ਦੁੱਧ ‘ਚ ਖਸਖਸ ਮਿਲਾ ਕੇ ਪੀਣ ਨਾਲ ਪੇਟ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ‘ਚ ਬਹੁਤ ਫਾਇਦਾ ਹੁੰਦਾ ਹੈ। ਜੇਕਰ ਤੁਹਾਡਾ ਭੋਜਨ ਜਲਦੀ ਨਹੀਂ ਪਚਦਾ ਤਾਂ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਨਾ ਸਿਰਫ ਪਾਚਨ ਤੰਤਰ ਮਜ਼ਬੂਤ ​​ਹੁੰਦਾ ਹੈ ਸਗੋਂ ਗੈਸ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।

ਪੋਟਾਸ਼ੀਅਮ ਨਾਲ ਭਰਪੂਰ ਖਸਖਸ ਨੂੰ ਦੁੱਧ ‘ਚ ਮਿਲਾ ਕੇ ਰੋਜ਼ਾਨਾ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਅਜਿਹੇ ‘ਚ ਖਸਖਸ ਦਾ ਦੁੱਧ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਕਿਸੇ ਦਵਾਈ ਤੋਂ ਘੱਟ ਨਹੀਂ। ਚੰਗੀ ਤੇ ਡੂੰਘੀ ਨੀਂਦ ਕਈ ਲੋਕਾਂ ਦਾ ਸੁਪਨਾ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਵੀ ਹਰ ਉਪਾਅ ਅਜ਼ਮਾ ਕੇ ਥੱਕ ਗਏ ਹੋ ਤਾਂ ਖਸਖਸ ਨੂੰ ਦੁੱਧ ‘ਚ ਉਬਾਲ ਕੇ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਘੱਟੋ-ਘੱਟ ਇਕ ਜਾਂ ਦੋ ਹਫਤੇ ਤਕ ਪੀਓ। ਇਸ ਨਾਲ ਨਾ ਸਿਰਫ਼ ਤੁਹਾਨੂੰ ਆਰਾਮਦਾਇਕ ਨੀਂਦ ਮਿਲਦੀ ਹੈ, ਸਗੋਂ ਬ੍ਰੇਨ ਸੈੱਲਜ਼ ਵੀ ਸ਼ਾਂਤ ਹੁੰਦੇ ਹਨ। ਜ਼ਿੰਕ, ਕੈਲਸ਼ੀਅਮ ਤੇ ਕਾਪਰ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਖਸਖਸ ਨੂੰ ਦੁੱਧ ‘ਚ ਮਿਲਾ ਕੇ ਪੀਣ ਨਾਲ ਹੱਡੀਆਂ ਦੀ ਸਿਹਤ ‘ਚ ਸੁਧਾਰ ਹੁੰਦਾ ਹੈ। ਇਹ ਕਸਰਤ ਕਰਨ ਵਾਲੇ ਲੋਕਾਂ ਲਈ ਪਾਵਰਫੁੱਲ ਸਪਲੀਮੈਂਟ ਵਜੋਂ ਕੰਮ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਨਾਲ ਹੱਡੀਆਂ ਦਾ ਵਿਕਾਸ ਵੀ ਤੇਜ਼ੀ ਨਾਲ ਹੁੰਦਾ ਹੈ।

ਸਾਂਝਾ ਕਰੋ