16GB ਰੈਮ ਤੇ 5500mAh ਦੀ ਬੈਟਰੀ ਨਾਲ ਲਾਂਚ ਹੋਇਆ OnePlus ਦਾ ਇਹ ਸਮਾਰਟਫੋਨ

ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ OnePlus ਨੇ ਚੀਨ ‘ਚ ਆਪਣਾ ਨਵਾਂ ਮਿਡ-ਰੇਂਜ ਸਮਾਰਟਫੋਨ OnePlus Ace 3V ਲਾਂਚ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫੋਨ ਨੂੰ ਹੋਰ ਬਾਜ਼ਾਰਾਂ ‘ਚ ਵੀ ਲਾਂਚ ਕੀਤਾ ਜਾਵੇਗਾ ਪਰ ਇਸ ਦਾ ਨਾਂ OnePlus Nord 4 ਹੋਵੇਗਾ। ਇਸ ਸਮਾਰਟਫੋਨ ‘ਚ ਤੁਹਾਨੂੰ ਕਰਵਡ AMOLED ਡਿਸਪਲੇਅ, ਸਨੈਪਡ੍ਰੈਗਨ 7 Gen 3 ਚਿਪਸੈੱਟ, 16GB ਤਕ ਰੈਮ ਤੇ 5,500mAh ਦੀ ਬੈਟਰੀ ਮਿਲਦੀ ਹੈ।  ਇਸ ਡਿਵਾਈਸ ਨੂੰ 1,999 ਯੂਆਨ ਯਾਨੀ ਲਗਪਗ 23,400 ਰੁਪਏ ਦੀ ਸ਼ੁਰੂਆਤੀ ਕੀਮਤ ‘ਚ ਲਾਂਚ ਕੀਤਾ ਗਿਆ ਹੈ। OnePlus ਦੇ ਇਸ ਡਿਵਾਈਸ ਨੂੰ ਚੀਨ ‘ਚ ਪ੍ਰੀ-ਆਰਡਰ ਲਈ ਉਪਲੱਬਧ ਕਰਵਾਇਆ ਜਾ ਰਿਹਾ ਹੈ ਤੇ ਇਸ ਦੀ ਵਿਕਰੀ 25 ਮਾਰਚ ਤੋਂ ਸ਼ੁਰੂ ਹੋਵੇਗੀ। ਇਸ ਦੇ ਭਾਰਤ ਸਮੇਤ ਗਲੋਬਲ ਬਾਜ਼ਾਰਾਂ ‘ਚ OnePlus Nord 4 ਦੇ ਰੂਪ ‘ਚ ਲਾਂਚ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਫੋਨ ਨੂੰ ਦੋ ਕਲਰ ਆਪਸ਼ਨ – ਟਾਈਟੇਨੀਅਮ ਗ੍ਰੇਅ ਤੇ ਮੈਜਿਕ ਪਰਪਲ ਸਿਲਵਰ ‘ਚ ਪੇਸ਼ ਕੀਤਾ ਗਿਆ ਹੈ।

ਡਿਸਪਲੇਅ- ਇਸ ਵਿਚ 6.74 ਇੰਚ ਦੀ AMOLED ਡਿਸਪਲੇਅ ਹੈ, ਜੋ 1240×2772 ਪਿਕਸਲ ਰੈਜ਼ੋਲਿਊਸ਼ਨ, 120Hz ਤਕ ਵੇਰੀਏਬਲ ਰਿਫਰੈਸ਼ ਰੇਟ ਤੇ 2150 ਪੀਕ ਬ੍ਰਾਈਟਨੈੱਸ ਲੈਵਲ ਨਾਲ ਪੇਸ਼ ਕੀਤੀ ਗਈ ਹੈ।

ਪ੍ਰੋਸੈਸਰ – OnePlus Ace 3V ‘ਚ ਇਕ ਔਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 7 ਜਨਰਲ 3 ਚਿਪਸੈੱਟ ਹੈ, ਜੋ ਕਿ 16GB ਤਕ ਰੈਮ ਤੇ 512GB ਤੱਕ ਸਟੋਰੇਜ ਨਾਲ ਪੇਅਰ ਕੀਤਾ ਗਿਆ ਹੈ।

ਕੈਮਰਾ- ਇਸ ਫੋਨ ‘ਚ ਤੁਹਾਨੂੰ ਡਿਊਲ ਕੈਮਰਾ ਮਿਲਦਾ ਹੈ, ਜਿਸ ‘ਚ 50MP ਮੁੱਖ ਸੈਂਸਰ ਅਤੇ 8MP ਅਲਟਰਾ ਵਾਈਡ ਐਂਗਲ ਲੈਂਸ ਹੈ। ਸੈਲਫੀ ਤੇ ਵੀਡੀਓ ਕਾਲਾਂ ਲਈ ਇਸ ਵਿਚ f/2.4 ਅਪਰਚਰ ਵਾਲਾ 16MP ਫਰੰਟ ਫੇਸਿੰਗ ਕੈਮਰਾ ਹੈ।

ਬੈਟਰੀ- ਸਮਾਰਟਫੋਨ 100W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,500mAh ਦੀ ਬੈਟਰੀ ਪੈਕ ਕਰਦਾ ਹੈ। ਇਸ ਤੋਂ ਇਲਾਵਾ ਵਨਪਲੱਸ ਦੇ ਇਸ ਫੋਨ ‘ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ ਇਨਫਰਾਰੈੱਡ ਸੈਂਸਰ ਹੈ।

ਸਾਂਝਾ ਕਰੋ

ਪੜ੍ਹੋ