ਮੇਕਅਪ ਤੁਹਾਡੇ ਚਿਹਰੇ ‘ਤੇ ਦਾਗ-ਧੱਬਿਆਂ ਨੂੰ ਛੁਪਾ ਕੇ ਤੁਹਾਨੂੰ ਸੁੰਦਰ ਦਿੱਖਣ ਦਾ ਬਹੁਤ ਵਧੀਆ ਤਰੀਕਾ ਹੈ ਪਰ ਹਰ ਸਮੇਂ ਮੇਕਅੱਪ ਕਰਨ ਨਾਲ ਸਕਿਨ ਨੂੰ ਹੋਰ ਵੀ ਕਈ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ। ਇਸ ਨਾਲ ਚਿਹਰੇ ਦੀ ਕੁਦਰਤੀ ਚਮਕ ਘੱਟ ਹੋਣ ਲੱਗਦੀ ਹੈ। ਠੋਡੀ, ਬੁੱਲ੍ਹਾਂ ਤੇ ਨੱਕ ਦੇ ਆਲੇ-ਦੁਆਲੇ ਦੀ ਸਕਿਨ ਕਾਲੀ ਹੋ ਸਕਦੀ ਹੈ ਤੇ ਬੁੱਲ੍ਹਾਂ ਦਾ ਰੰਗ ਵੀ ਬਦਲਣਾ ਸ਼ੁਰੂ ਹੋ ਜਾਂਦਾ ਹੈ। ਜੇ ਤੁਸੀਂ ਵੀ ਮੇਕਅਪ ਉਤਾਰਨ ਤੋਂ ਬਾਅਦ ਇਹ ਸਾਰੀਆਂ ਸਮੱਸਿਆਵਾਂ ਦੇਖ ਰਹੇ ਹੋ, ਤਾਂ ਤੁਹਾਨੂੰ ਸਕਿਨ ਫਾਸਟਿੰਗ ਦੀ ਜ਼ਰੂਰਤ ਹੈ। ਆਓ ਜਾਣਦੇ ਹਾਂ ਸਕਿਨ ਫਾਸਟਿੰਗ ਕੀ ਹੈ ਤੇ ਇਸ ਦੇ ਫ਼ਾਇਦੇ।
ਸਕਿਨ ਫਾਸਟਿੰਗ ਦਾ ਮਤਲਬ ਹੈ ਚਮੜੀ ਦਾ ਵਰਤ ਰੱਖਣਾ। ਜੋ ਸਕਿਨ ਦੀ ਬਣਤਰ ਨੂੰ ਸੁਧਾਰਨ ਵਿੱਚ ਮਦਦਗਾਰ ਹੁੰਦਾ ਹੈ। ਇਸਦਾ ਮਤਲਬ ਹੈ ਕਿ ਇੱਕ ਜਾਂ ਦੋ ਦਿਨਾਂ ਲਈ ਸਕਿਨ ਕੇਅਰ ਉਤਪਾਦਾਂ ਤੋਂ ਬਰੇਕ ਲੈਣਾ। ਵੈਸੇ, ਇਹ ਸਕਿਨ ਨੂੰ ਡੀਟੌਕਸ ਕਰਨ ਦਾ ਇੱਕ ਸਸਤਾ ਤੇ ਵਧੀਆ ਤਰੀਕਾ ਵੀ ਹੈ, ਖਾਸ ਤੌਰ ‘ਤੇ ਉਨ੍ਹਾਂ ਔਰਤਾਂ ਲਈ ਜੋ ਅਕਸਰ ਮੇਕਅੱਪ ਕਰਦੀਆਂ ਹਨ। ਜਿਸ ਤਰ੍ਹਾਂ ਭਾਰ ਘਟਾਉਣ ਲਈ oily-junk ਤੇ ਪ੍ਰੋਸੈਸਡ ਫੂਡਜ਼ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਉਸੇ ਤਰ੍ਹਾਂ ਕੁਦਰਤੀ ਸੁੰਦਰਤਾ ਬਣਾਈ ਰੱਖਣ ਤੇ ਸਕਿਨ ਡੈਮੇਜਿੰਗ ਨੂੰ ਠੀਕ ਕਰਨ ਲਈ ਹਫ਼ਤੇ ਵਿਚ ਇਕ ਤੋਂ ਦੋ ਦਿਨ ਬਿਨਾਂ ਮੇਕਅੱਪ ਦੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਟੋਨਰ, ਕਲੀਨਜ਼ਰ, ਮਾਇਸਚਰਾਈਜ਼ਰ, ਫੇਸ ਸੀਰਮ, ਨਾਈਟ ਐਂਡ ਡੇ ਕ੍ਰੀਮ, ਐਸਪੀਐਫ ਅਜਿਹੇ ਸਕਿਨ ਪ੍ਰੋਡਕਟਜ਼ ਹਨ ਜਿਨ੍ਹਾਂ ਦੀ ਵਰਤੋਂ ਤੁਸੀਂ ਲਗਭਗ ਰੋਜ਼ਾਨਾ ਕਰਦੇ ਹੋ। ਜਿਸ ਕਾਰਨ ਸਕਿਨ ਨੂੰ ਕੁਦਰਤੀ ਤੌਰ ‘ਤੇ ਠੀਕ ਹੋਣ ਦਾ ਮੌਕਾ ਨਹੀਂ ਮਿਲਦਾ। ਜੇ ਤੁਸੀਂ ਇਨ੍ਹਾਂ ਚੀਜ਼ਾਂ ਨੂੰ 1 ਜਾਂ 2 ਦਿਨ ਤੱਕ ਨਹੀਂ ਲਗਾਉਂਦੇ ਤੇ ਫਿਰ ਇਨ੍ਹਾਂ ਪ੍ਰੋਡਕਟਜ਼ ਦੀ ਵਰਤੋਂ ਕਰਦੇ ਹੋ ਤਾਂ ਇਸ ਦਾ ਅਸਰ ਸਕਿਨ ‘ਤੇ ਜ਼ਿਆਦਾ ਦਿਖਾਈ ਦਿੰਦਾ ਹੈ।
ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਸਾਫ਼ ਕਰੋ ਤੇ ਕਿਸੇ ਵੀ ਤਰ੍ਹਾਂ ਦੇ ਪ੍ਰੋਡਕਟ ਦੀ ਵਰਤੋਂ ਨਾ ਕਰੋ। ਸਵੇਰੇ ਕੋਸੇ ਪਾਣੀ ਨਾਲ ਚਿਹਰਾ ਧੋ ਲਓ।ਸਕਿਨ ਫਾਸਟਿੰਗ ਨਾਲ ਪੋਰਸ ਨੂੰ ਸਾਹ ਲੈਣ ਦਾ ਮੌਕਾ ਮਿਲਦਾ ਹੈ। ਮੁਹਾਸੇ ਦੀ ਸਮੱਸਿਆ ਘੱਟ ਹੋ ਜਾਂਦੀ ਹੈ। ਧੱਫੜ ਦੀ ਸਮੱਸਿਆ ਵੀ ਠੀਕ ਹੋਣ ਲੱਗਦੀ ਹੈ। ਇੰਨਾ ਹੀ ਨਹੀਂ, ਸਕਿਨ ਫਾਸਟਿੰਗ ਨਾਲ ਚਿਹਰੇ ਦੀ ਚਮਕ ਵਧਦੀ ਹੈ ਤੇ ਦਾਗ-ਧੱਬਿਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਫਾਊਂਡੇਸ਼ਨ, ਕਰੀਮ ਜਾਂ ਤੇਲ ਜਾਂ ਕ੍ਰੀਮ ਦੀ ਵਰਤੋਂ ਨਾ ਕਰੋ ਜੋ ਤੁਹਾਡੇ ਚਿਹਰੇ ‘ਤੇ ਇੱਕ ਜਾਂ ਦੋ ਦਿਨਾਂ ਲਈ ਪੋਰਸ ਨੂੰ ਬੰਦ ਕਰ ਦਿੰਦੀ ਹੈ। ਹਰ ਸਮੇਂ ਮੇਕਅੱਪ ਕਰਨ ਨਾਲ ਸਕਿਨ ‘ਚ ਮੌਜੂਦ Natural oils ਨਾਂਹ ਦੇ ਬਰਾਬਰ ਹੋ ਜਾਂਦੇ ਹਨ। ਇਸ ਨਾਲ ਸਕਿਨ ਦੀ ਖੁਸ਼ਕੀ ਵਧ ਜਾਂਦੀ ਹੈ, ਡੈੱਡ ਸਕਿਨ ਦੀ ਸਮੱਸਿਆ ਵੀ ਹੋ ਸਕਦੀ ਹੈ ਅਤੇ ਚਿਹਰਾ ਬੇਜਾਨ ਦਿਖਣ ਲੱਗ ਪੈਂਦਾ ਹੈ। ਸਕਿਨ ਦੇ Natural oils ਨੂੰ ਬਣਾਈ ਰੱਖਣ ਲਈ ਸਕਿਨ ਫਾਸਟਿੰਗ ਰੱਖਣਾ ਬਹੁਤ ਜ਼ਰੂਰੀ ਹੈ। ਜੇ 1-2 ਦਿਨਾਂ ਤੱਕ ਸਕਿਨ ‘ਤੇ ਕੋਈ ਚੀਜ਼ ਨਾ ਲਗਾਈ ਜਾਵੇ ਤਾਂ ਚਮੜੀ ਰਿਪੇਅਰ ਹੋਣ ਦੇ ਨਾਲ-ਨਾਲ ਇਸ ਦੀ ਰੰਗਤ ’ਚ ਵੀ ਸੁਧਰ ਦੇਖਣ ਨੂੰ ਮਿਲਦਾ ਹੈ। ਸਕਿਨ ਫਾਸਟਿੰਗ ਦਾ ਸਿੱਧਾ ਮਤਲਬ ਹੈ ਕਿ ਕਿਸੇ ਵੀ ਤਰ੍ਹਾਂ ਦੇ ਬਿਊਟੀ ਜਾਂ ਸਕਿਨ ਕੇਅਰ ਪ੍ਰੋਡਕਟਜ਼ ਦੀ ਵਰਤੋਂ ਨਾ ਕਰੋ, ਪਰ ਇੱਥੇ ਕੁਝ ਸਾਵਧਾਨੀਆਂ ਵਰਤਣ ਦੀ ਵੀ ਲੋੜ ਹੈ। ਜੇ ਤੁਸੀਂ ਦੋ-ਤਿੰਨ ਦਿਨਾਂ ਤੱਕ ਚਿਹਰੇ ‘ਤੇ ਕੁਝ ਨਾ ਲਗਾਉਣ ਦਾ ਫੈਸਲਾ ਕੀਤਾ ਹੈ ਤਾਂ ਇਸ ਦੌਰਾਨ ਧੁੱਪ ‘ਚ ਬਾਹਰ ਜਾਣ ਤੋਂ ਬਚੋ। ਨਹੀਂ ਤਾਂ ਫਾਸਟਿੰਗ ਦੇ ਫ਼ਾਇਦੇ ਘੱਟ ਤੇ ਨੁਕਸਾਨ ਜ਼ਿਆਦਾ ਹੋਣਗੇ। ਫਾਸਟਿੰਗ ਦੇ ਦੌਰਾਨ, ਆਪਣੇ ਚਿਹਰੇ ਨੂੰ ਦਿਨ ਵਿੱਚ 3-4 ਵਾਰ ਪਾਣੀ ਨਾਲ ਧੋਵੋ, ਪਰ ਇਸਨੂੰ ਤੌਲੀਏ ਨਾਲ ਪੂੰਝਣ ਦੀ ਬਜਾਏ ਇਸਨੂੰ ਆਪਣੇ ਆਪ ਸੁੱਕਣ ਦਿਓ।