ਇਨ੍ਹਾਂ 5 ਡ੍ਰਿੰਕਸ ਨਾਲ ਕਰੋ ਦਿਨ ਦੀ ਸ਼ੁਰੂਆਤ ਨਾਲ ਜੜ੍ਹੋਂ ਖ਼ਤਮ ਹੋ ਜਾਵੇਗੀ ਪੁਰਾਣੀ ਤੋਂ ਪੁਰਾਣੀ ਕਬਜ਼

ਅੱਜਕਲ੍ਹ ਲੋਕਾਂ ਦੀ ਜੀਵਨਸ਼ੈਲੀ ਅਜਿਹੀ ਹੈ ਕਿ ਦਿਨ ਦੀ ਸ਼ੁਰੂਆਤ ਹੀ ਖਰਾਬ ਹੋ ਜਾਂਦੀ ਹੈ। ਜੀ ਹਾਂ, ਇਸ ਲੇਖ ‘ਚ ਅਸੀਂ ਕਬਜ਼ ਦੀ ਸਮੱਸਿਆ ਬਾਰੇ ਗੱਲ ਕਰ ਰਹੇ ਹਾਂ। ਜੇਕਰ ਤੁਸੀਂ ਵੀ ਇਸ ਤੋਂ ਪਰੇਸ਼ਾਨ ਹੋ ਤੇ ਦਿਨ ਭਰ ਪੇਟ ‘ਚ ਭਾਰੀਪਨ ਮਹਿਸੂਸ ਕਰਦੇ ਹੋ ਤਾਂ ਇਹ ਆਰਟੀਕਲ ਸਿਰਫ਼ ਤੁਹਾਡੇ ਲਈ ਹੈ। ਇੱਥੇ ਅਸੀਂ ਤੁਹਾਨੂੰ 5 ਅਜਿਹੇ ਡਰਿੰਕਸ ਬਾਰੇ ਦੱਸਾਂਗੇ ਜਿਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਬਿਨਾਂ ਕਿਸੇ ਦੇਰੀ ਦੇ ਉਨ੍ਹਾਂ ਬਾਰੇ ਜਾਣੀਏ। ਸਵੇਰੇ ਉੱਠ ਕੇ ਐਲੋਵੇਰਾ ਜੂਸ ਖਾਲੀ ਪੇਟ ਪੀਣ ਨਾਲ ਕਬਜ਼ ਦੀ ਸਮੱਸਿਆ ਤੋਂ ਬਹੁਤ ਰਾਹਤ ਮਿਲਦੀ ਹੈ। ਤੁਹਾਨੂੰ ਦੱਸ ਦੇਈਏ ਇਸ ਵਿਚ ਬਾਇਓਐਕਟਿਵ ਕੰਪਾਊਂਡ ਹੁੰਦੇ ਹਨ, ਜੋ ਤੁਹਾਡੇ ਪਾਚਨ ਤੰਤਰ ਨੂੰ ਕਈ ਫਾਇਦੇ ਦਿੰਦੇ ਹਨ। ਜੇਕਰ ਤੁਹਾਨੂੰ ਜ਼ਿਆਦਾ ਗੈਸ ਬਣ ਰਹੀ ਹੈ ਤਾਂ ਤੁਸੀਂ ਇਸ ‘ਚ ਕਾਲਾ ਨਮਕ ਮਿਲਾ ਕੇ ਪੀ ਸਕਦੇ ਹੋ। ਜੇਕਰ ਤੁਹਾਡੀ ਪਾਚਨ ਕਿਰਿਆ ਵੀ ਖਰਾਬ ਹੋ ਗਈ ਹੈ ਤੇ ਸਵੇਰੇ ਤਾਜ਼ਾ ਹੋਣਾ ਮੁਸ਼ਕਿਲ ਕੰਮ ਹੋ ਗਿਆ ਹੈ ਤਾਂ ਤੁਸੀਂ ਰੋਜ਼ਾਨਾ ਖਾਲੀ ਪੇਟ ਵਿਟਾਮਿਨ ਸੀ ਤੇ ਸਿਟਰਿਕ ਐਸਿਡ ਨਾਲ ਭਰਪੂਰ ਨਿੰਬੂ ਪਾਣੀ ਪੀ ਸਕਦੇ ਹੋ। ਇਹ ਗੈਸ, ਖੱਟੇ ਡਕਾਰ ਤੇ ਐਸੀਡਿਟੀ ਵਰਗੀਆਂ ਕਈ ਸਮੱਸਿਆਵਾਂ ਵਿੱਚ ਬਹੁਤ ਫਾਇਦੇਮੰਦ ਹੈ।

ਸਵੇਰੇ ਖਾਲੀ ਪੇਟ ਸੌਂਫ ਦਾ ਪਾਣੀ ਜਾਂ ਇਸ ਤੋਂ ਬਣੀ ਚਾਹ ਪੀਣ ਨਾਲ ਤੁਸੀਂ ਗੈਸ ਤੇ ਬਦਹਜ਼ਮੀ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਲਈ ਤੁਹਾਨੂੰ ਇਸ ਨੂੰ ਪਾਣੀ ‘ਚ ਪਾ ਕੇ ਢੱਕ ਕੇ 5-10 ਮਿੰਟ ਤੱਕ ਉਬਾਲਣ ਦਿਓ। ਇਸ ਕੋਸੇ ਡ੍ਰਿੰਕ ਨੂੰ ਪੀ ਕੇ ਤੁਸੀਂ ਸਭ ਤੋਂ ਜ਼ਿੱਦੀ ਕਬਜ਼ ਨੂੰ ਵੀ ਠੀਕ ਕਰ ਸਕਦੇ ਹੋ। ਪੁਰਾਣੀ ਕਬਜ਼ ਤੋਂ ਰਾਹਤ ਦਿਵਾਉਣ ਲਈ ਵੀ ਅਦਰਕ ਦਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਲਈ ਤੁਹਾਨੂੰ ਇਸ ਨੂੰ ਪਾਣੀ ‘ਚ ਕੁਝ ਦੇਰ ਲਈ ਉਬਾਲਣਾ ਚਾਹੀਦਾ ਹੈ ਅਤੇ ਫਿਰ ਇਸ ਨੂੰ ਕੋਸੇ ਰੂਪ ‘ਚ ਹੀ ਸੇਵਨ ਕਰਨਾ ਹੋਵੇਗਾ। ਫਾਈਬਰ ਤੇ ਵਿਟਾਮਿਨਜ਼ ਨਾਲ ਭਰਪੂਰ ਸੇਬ ਦਾ ਜੂਸ ਤੁਹਾਡੀ ਕਬਜ਼ ਨੂੰ ਵੀ ਠੀਕ ਕਰ ਸਕਦਾ ਹੈ। ਇਹ ਨਾ ਸਿਰਫ਼ ਪੀਣ ‘ਚ ਸਵਾਦਿਸ਼ਟ ਹੁੰਦਾ ਹੈ, ਸਗੋਂ ਇਹ ਤੁਹਾਡੀ ਪਾਚਨ ਕਿਰਿਆ ‘ਚ ਵੀ ਕਾਫੀ ਸੁਧਾਰ ਕਰਦਾ ਹੈ।

ਸਾਂਝਾ ਕਰੋ

ਪੜ੍ਹੋ