IPL 2024 ’ਚ ਕੌਣ ਹੋਵੇਗਾ ਕੋਲਕਾਤਾ ਨਾਈਟਰਾਈਡਰਜ਼ ਦਾ X ਫੈਕਟਰ

ਗੌਤਮ ਗੰਭੀਰ ਦੀ IPL 2024 ਲਈ ਕੋਲਕਾਤਾ ਨਾਈਟ ਰਾਈਡਰਜ਼ ਵਿੱਚ ਵਾਪਸੀ ਹੋਈ ਹੈ। ਆਈਪੀਐਲ 2012 ਅਤੇ 2014 ਵਿੱਚ ਕੇਕੇਆਰ ਨੂੰ ਚੈਂਪੀਅਨ ਬਣਾਉਣ ਵਾਲੇ ਗੰਭੀਰ ਹੁਣ ਇੱਕ ਮੈਂਟਰ ਵਜੋਂ ਟੀਮ ਵਿੱਚ ਸ਼ਾਮਲ ਹੋਏ ਹਨ। ਕੇਕੇਆਰ ਵਿਚ ਸ਼ਾਮਲ ਹੋਣ ‘ਤੇ ਗੌਤਮ ਗੰਭੀਰ ਨੇ ਕਿਹਾ, “ਮੈਂ ਹਮੇਸ਼ਾ ਕਿਹਾ ਹੈ ਕਿ ਕੇਕੇਆਰ ਮੇਰੇ ਲਈ ਸਿਰਫ ਇਕ ਫਰੈਂਚਾਇਜ਼ੀ ਨਹੀਂ ਹੈ, ਸਗੋਂ ਭਾਵਨਾ ਹੈ। ਇਸ ਲਈ ਮੈਂ ਵਾਪਸ ਆ ਕੇ ਖੁਸ਼ ਹਾਂ।” ਸੱਤ ਸਾਲ ਬਾਅਦ ਕੇਕੇਆਰ ‘ਚ ਵਾਪਸੀ ਕਰਨ ਵਾਲੇ ਗੰਭੀਰ ਪ੍ਰਸ਼ੰਸਕਾਂ ਦੀਆਂ ਉਮੀਦਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਗੰਭੀਰ 2011 ਵਿੱਚ ਨਾਈਟਸ ਵਿੱਚ ਸ਼ਾਮਲ ਹੋਏ ਤੇ 2017 ਤੱਕ ਟੀਮ ਦੇ ਨਾਲ ਰਹੇ। ਇਸ ਮਿਆਦ ਦੇ ਦੌਰਾਨ, ਕੇਕੇਆਰ ਨੇ ਪੰਜ ਵਾਰ ਪਲੇਆਫ ਲਈ ਕੁਆਲੀਫਾਈ ਕੀਤਾ ਤੇ 2014 ਵਿੱਚ ਹੁਣ ਖਤਮ ਹੋ ਚੁੱਕੀ ਚੈਂਪੀਅਨਜ਼ ਲੀਗ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਗੰਭੀਰ ਨੇ ਕਿਹਾ, “ਮੈਂ ਜਾਣਦਾ ਹਾਂ ਕਿ ਕੇਕੇਆਰ ਦੇ ਪ੍ਰਸ਼ੰਸਕਾਂ ਦੀਆਂ ਉਮੀਦਾਂ ਹੋਣਗੀਆਂ ਤੇ ਮੈਂ ਉਨ੍ਹਾਂ ‘ਤੇ ਖਰਾ ਉਤਰਨ ਤੇ ਉਨ੍ਹਾਂ ਨੂੰ ਖੁਸ਼ ਕਰਨ ਦੀ ਉਮੀਦ ਕਰਦਾ ਹਾਂ। ਗੌਤਮ ਗੰਭੀਰ ਨੇ ਦੱਸਿਆ ਕਿ IPL 2024 ‘ਚ ਕੋਲਕਾਤਾ ਨਾਈਟਰਾਈਡਰਜ਼ ਲਈ ਕਿਹੜਾ ਖਿਡਾਰੀ ਐਕਸ ਫੈਕਟਰ ਸਾਬਤ ਹੋਵੇਗਾ। ਗੰਭੀਰ ਨੇ ਆਸਟ੍ਰੇਲੀਆ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਤੇ IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਮਿਸ਼ੇਲ ਸਟਾਰਕ ਨੂੰ ਚੁਣਿਆ। ਉਨ੍ਹਾਂ ਨੇ ਕਿਹਾ, “ਮੈਨੂੰ ਨਹੀਂ ਲਗਦਾ ਕਿ ਪ੍ਰਾਈਜ਼ ਟੈਗ ਦਾ ਸਟਾਰਕ ‘ਤੇ ਵਾਧੂ ਦਬਾਅ ਪਾਵੇਗੀ।” ਮੈਂ ਉਮੀਦ ਕਰਦਾ ਹਾਂ ਕਿ ਉਹ ਆਸਟ੍ਰੇਲੀਅਨ ਕ੍ਰਿਕਟ ਲਈ ਜੋ ਕੁਝ ਕਰ ਰਿਹਾ ਹੈ, ਉਹ ਕੇਕੇਆਰ ਲਈ ਵੀ ਕਰੇਗਾ।ਕੋਲਕਾਤਾ ਨਾਈਟਰਾਈਡਰਜ਼ ਨੇ ਸ਼ੁੱਕਰਵਾਰ ਨੂੰ ਈਡਨ ਗਾਰਡਨ ‘ਚ ਆਪਣਾ ਪਹਿਲਾ ਅਭਿਆਸ ਸੈਸ਼ਨ ਆਯੋਜਿਤ ਕੀਤਾ, ਜਿਸ ‘ਚ ਭਾਰਤੀ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਜਲਦੀ ਹੀ ਵਿਦੇਸ਼ੀ ਖਿਡਾਰੀ ਵੀ ਕੇਕੇਆਰ ਵਿੱਚ ਸ਼ਾਮਲ ਹੋਣਗੇ। ਕੋਲਕਾਤਾ ਨਾਈਟਰਾਈਡਰਜ਼ ਦੀ ਟੀਮ ਆਈਪੀਐਲ 2024 ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ 23 ਮਾਰਚ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਘਰੇਲੂ ਮੈਚ ਖੇਡ ਕੇ ਕਰੇਗੀ।

ਸਾਂਝਾ ਕਰੋ

ਪੜ੍ਹੋ

ਅੱਜ ਆਤਿਸ਼ੀ ਨੇ ਦਿੱਲੀ ਦੇ ਅੱਠਵੇਂ ਮੁੱਖ

ਨਵੀਂ ਦਿੱਲੀ, 23 ਸਤੰਬਰ – ਸ਼ਨਿੱਚਰਵਾਰ ਨੂੰ ਅਹੁਦੇ ਦੀ ਸਹੁੰ...