ਖੂਬਸੂਰਤ ਤੇ ਗਲੋਇੰਗ ਸਕਿਨ ਭਲਾ ਕੌਣ ਨਹੀਂ ਚਾਹੁੰਦਾ? ਇਸ ਦੇ ਲਈ ਅੱਜ-ਕੱਲ੍ਹ ਬਾਜ਼ਾਰ ‘ਚ ਸਕਿਨ ਕੇਅਰ ਦੇ ਕਈ ਉਤਪਾਦ ਉਪਲਬਧ ਹਨ, ਪਰ ਕਈ ਵਾਰ ਇਨ੍ਹਾਂ ਦੀ ਵਰਤੋਂ ਕਰਨ ਨਾਲ ਕਈ ਲੋਕਾਂ ਨੂੰ ਸਾਈਡ ਇਫੈਕਟਸ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਦੂਜੀ ਸਮੱਸਿਆ ਇਹ ਹੈ ਕਿ ਇਹ ਬਹੁਤ ਮਹਿੰਗੇ ਹੁੰਦੇ ਹਨ, ਜਿਨ੍ਹਾਂ ਨੂੰ ਅਫੋਰਡ ਕਰਨਾ ਹਰ ਕਿਸੇ ਦੇ ਵੱਸ ‘ਚ ਨਹੀਂ ਹੁੰਦਾ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਇਕ ਖਾਸ ਸੀਰਮ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਤੁਸੀਂ ਕੁਝ ਚੀਜ਼ਾਂ ਦੀ ਮਦਦ ਨਾਲ ਆਸਾਨੀ ਨਾਲ ਘਰ ‘ਚ ਹੀ ਬਣਾ ਸਕਦੇ ਹੋ। ਆਓ ਬਿਨਾਂ ਕਿਸੇ ਦੇਰੀ ਦੇ ਇਸ ਬਾਰੇ ਜਾਣੀਏ। ਵਿਟਾਮਿਨ ਈ-1 ਕੈਪਸੂਲ, ਵਿਟਾਮਿਨ ਸੀ – 2 ਕੈਪਸੂਲ, ਗੁਲਾਬ ਜਲ – 2 ਚੱਮਚ, ਗਲਿਸਰੀਨ – 1 ਚਮਚ, ਐਲੋਵੇਰਾ ਜੈੱਲ- 1 ਚੱਮਚ ਛੋਟੀ ਕੱਚ ਦੀ ਬੋਤਲ ਸਭ ਤੋਂ ਪਹਿਲਾਂ ਇਕ ਕਟੋਰੀ ਲਓ, ਇਸ ਵਿਚ ਐਲੋਵੇਰਾ ਜੈੱਲ ਤੇ ਗੁਲਾਬ ਜਲ ਪਾ ਕੇ ਮਿਕਸ ਕਰੋ। ਹੁਣ ਇਸ ਵਿਚ ਵਿਟਾਮਿਨ ਈ ਤੇ ਸੀ ਕੈਪਸੂਲ ਮਿਲਾਓ। ਇਸ ਤੋਂ ਬਾਅਦ ਇਸ ‘ਚ ਗਲਿਸਰੀਨ ਪਾਓ ਤੇ ਹਰ ਚੀਜ਼ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ਤੋਂ ਬਾਅਦ ਤੁਹਾਡਾ ਵਿਟਾਮਿਨ ਈ ਅਤੇ ਸੀ ਫੇਸ ਸੀਰਮ ਤਿਆਰ ਹੋ ਜਾਵੇਗਾ। ਧਿਆਨ ਰਹੇ ਕਿ ਇਸ ਨੂੰ ਬਣਾਉਣ ਤੋਂ ਬਾਅਦ ਇਸ ਨੂੰ ਕੱਚ ਦੀ ਬੋਤਲ ‘ਚ ਰੱਖੋ ਅਤੇ ਫਰਿੱਜ ‘ਚ ਸਟੋਰ ਕਰੋ। ਕੱਚ ਦੀ ਬੋਤਲ ਕਾਲੇ ਜਾਂ ਗੂੜ੍ਹੇ ਰੰਗ ਦੀ ਹੋਵੇ ਤਾਂ ਬਿਹਤਰ ਹੈ, ਕਿਉਂਕਿ ਇਸ ਨਾਲ ਸੀਰਮ ਜਲਦੀ ਖਰਾਬ ਨਹੀਂ ਹੋਵੇਗਾ।