ਆਂਡੇ ਨੂੰ ਪਕਾਏ ਬਿਨਾਂ ਖਾਣ ਨਾਲ ਇਨ੍ਹਾਂ ‘ਚ ਮੌਜੂਦ ਵਿਟਾਮਿਨ, ਓਮੇਗਾ 3, ਜ਼ਿੰਕ, ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਨਸ਼ਟ ਨਹੀਂ ਹੁੰਦੇ, ਜੋ ਅਕਸਰ ਪਕਾਉਣ ਦੌਰਾਨ ਨਸ਼ਟ ਹੋ ਜਾਂਦੇ ਹਨ। ਆਂਡੇ ਨੂੰ ਕੱਚਾ ਖਾਣ ਲਈ ਸਭ ਤੋਂ ਪਹਿਲਾ ਚੰਗੀ ਤਰ੍ਹਾਂ ਧੋ ਲਵੋ। ਇਸ ਤਰੀਕੇ ਨਾਲ ਆਂਡਾ ਖਾਣਾ ਕਾਫੀ ਲਾਭਦਾਇਕ ਹੈ। ਤੁਸੀਂ ਦੁੱਧ ਵਿੱਚ ਪਾ ਕੇ ਵੀ ਆਂਡੇ ਨੂੰ ਪੀ ਸਕਦੇ ਹੋ। ਕੱਚੇ ਆਂਡੇ ਵਿੱਚ ਸੇਲੇਨਿਅਮ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਹਰੇਕ ਅੰਡੇ ਵਿੱਚ 15.3 ਮਾਈਕ੍ਰੋਗ੍ਰਾਮ ਹੁੰਦੇ ਹਨ, ਜੋ ਸਾਡੇ ਸਿਫ਼ਾਰਸ਼ ਕੀਤੇ ਰੋਜ਼ਾਨਾ ਮੁੱਲ ਦੇ ਇੱਕ ਚੌਥਾਈ ਤੋਂ ਵੱਧ ਹਨ। ਸੇਲੇਨਿਅਮ ਦੇ ਸੇਵਨ ਨੂੰ ਵਧਾਉਣ ਨਾਲ ਸ਼ੁਕਰਾਣੂ ਦੀ ਗਤੀਸ਼ੀਲਤਾ ਵਿੱਚ ਮਹੱਤਵਪੂਰਨ ਸੁਧਾਰ ਹੋ ਸਕਦਾ ਹੈ ਅਤੇ ਇਸ ਤਰ੍ਹਾਂ ਉਪਜਾਊ ਸ਼ਕਤੀ ਵਿੱਚ ਸੁਧਾਰ ਹੋ ਸਕਦਾ ਹੈ।ਆਂਡੇ ਦੇ ਪੀਲੇ ਹਿੱਸੇ ‘ਚ ਬਾਇਓਟਿਨ ਪਾਇਆ ਜਾਂਦਾ ਹੈ ਜੋ ਵਾਲਾਂ ਅਤੇ ਚਮੜੀ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ। ਆਂਡੇ ਦੀ ਜ਼ਰਦੀ ਨੂੰ ਵਾਲਾਂ ‘ਤੇ ਲਗਾਉਣ ਨਾਲ ਵਾਲ ਨਰਮ ਅਤੇ ਕੋਮਲ ਬਣਦੇ ਹਨ।ਕੱਚਾ ਆਂਡਾ ਪੱਕੇ ਹੋਏ ਆਂਡੇ ਨਾਲੋਂ ਘੱਟ ਸੰਕਰਮਿਤ ਹੁੰਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਖਾਣਾ ਪਕਾਉਣ ਦੌਰਾਨ ਆਂਡੇ ਵਿੱਚ ਮੌਜੂਦ ਪ੍ਰੋਟੀਨ ਦੀ ਮੂਲ ਬਣਤਰ ਬਦਲ ਜਾਂਦੀ ਹੈ। ਜਿਸ ਕਾਰਨ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ।ਕੱਚਾ ਆਂਡਾ ਵਿਟਾਮਿਨਾਂ ਦਾ ਖਜ਼ਾਨਾ ਹੈ। ਇਸ ‘ਚ ਵਿਟਾਮਿਨ ਬੀ-12 ਭਰਪੂਰ ਮਾਤਰਾ ‘ਚ ਮੌਜੂਦ ਹੁੰਦਾ ਹੈ।ਕੱਚਾ ਆਂਡਾ ਖਾਣ ਨਾਲ ਅਨੀਮੀਆ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਦਿਮਾਗ ਵੀ ਤੇਜ਼ ਹੁੰਦਾ ਹੈ।