ਸਿਹਤਮੰਦ ਰਹਿਣ ਲਈ ਸਾਡੇ ਸਰੀਰ ਵਿੱਚ ਖੂਨ ਦਾ ਸ਼ੁੱਧ ਰਹਿਣਾ ਬਹੁਤ ਜ਼ਰੂਰੀ ਹੈ। ਖੂਨ ਵਿੱਚ ਮੌਜੂਦ ਅਮੀਨੋ ਐਸਿਡ, ਗਲੂਕੋਜ਼, ਪ੍ਰੋਟੀਨ, ਹਾਰਮੋਨਸ, ਆਕਸੀਜਨ ਤੇ ਪਾਣੀ ਵਰਗੇ ਪੌਸ਼ਟਿਕ ਤੱਤਾਂ ਦੀ ਮਦਦ ਨਾਲ ਸਾਡੇ ਸਰੀਰ ਦੇ ਅੰਦਰਲੇ ਅੰਗਾਂ ਨੂੰ ਪੋਸ਼ਣ ਮਿਲਦਾ ਹੈ। ਇੰਨਾ ਹੀ ਨਹੀਂ, ਖੂਨ ਪਿਸ਼ਾਬ, ਪਸੀਨੇ ਆਦਿ ਦੇ ਰੂਪ ਵਿਚ ਸਰੀਰ ਵਿਚ ਮੌਜੂਦ ਗੰਦੇ ਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਸਾਨੂੰ ਸਿਹਤਮੰਦ ਰੱਖਣ ਵਿਚ ਵੀ ਮਦਦ ਕਰਦਾ ਹੈ। ਹਾਲਾਂਕਿ, ਕੁਝ ਕਾਰਨਾਂ ਨਾਲ ਖੂਨ ਅਸ਼ੁੱਧ ਹੋ ਜਾਂਦਾ ਹੈ, ਜਿਸ ਕਾਰਨ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ ‘ਚ ਸਿਹਤਮੰਦ ਰਹਿਣ ਲਈ ਆਪਣੇ ਖੂਨ ਨੂੰ ਸਾਫ਼ ਕਰਨਾ ਜ਼ਰੂਰੀ ਹੈ। ਤੁਸੀਂ ਕੁਝ ਫੂਡਜ਼ ਦੀ ਮਦਦ ਨਾਲ ਖੂਨ ਨੂੰ ਸ਼ੁੱਧ ਕਰ ਸਕਦੇ ਹੋ। ਆਓ ਜਾਣਦੇ ਹਾਂ ਕੁਝ ਅਜਿਹੇ ਫੂਡਜ਼ ਬਾਰੇ ਜੋ ਸਰੀਰ ‘ਚ ਖੂਨ ਨੂੰ ਕੁਦਰਤੀ ਤੌਰ ‘ਤੇ ਸ਼ੁੱਧ ਕਰਨਗੇ ਤੇ ਤੁਹਾਨੂੰ ਸਿਹਤਮੰਦ ਰੱਖਣ ‘ਚ ਮਦਦ ਕਰਨਗੇ। ਐਂਟੀ-ਬੈਕਟੀਰੀਅਲ ਤੇ ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਲਸਣ ਸਾਡੇ ਖੂਨ ਨੂੰ ਸ਼ੁੱਧ ਕਰਨ ਵਿੱਚ ਮਦਦ ਕਰਦਾ ਹੈ। ਇਹ ਸਾਡੇ ਖੂਨ ਵਿੱਚ ਮੌਜੂਦ ਕੁੱਲ ਸੀਰਮ ਕੋਲੇਸਟ੍ਰੋਲ ਤੇ ਖਰਾਬ LDL ਕੋਲੇਸਟ੍ਰੋਲ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਹ ਸਾਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿਣ ਵਿਚ ਮਦਦ ਕਰਦਾ ਹੈ। ਇਹ ਖੂਨ ਵਿੱਚ ਹੋਣ ਵਾਲੀ ਕਲੋਟਿੰਗ ਤੋਂ ਬਚਾਉਂਦਾ ਹੈ ਤੇ ਖੂਨ ਨੂੰ ਕੁਦਰਤੀ ਤੌਰ ‘ਤੇ ਪਤਲਾ ਰੱਖਣ ਵਿੱਚ ਮਦਦ ਕਰਦਾ ਹੈ। ਗੁੜ ਆਇਰਨ ਨਾਲ ਭਰਪੂਰ ਹੁੰਦਾ ਹੈ। ਇਹ ਸਾਡੇ ਪਾਚਨ ਤੰਤਰ ਨੂੰ ਸੰਤੁਲਿਤ ਰੱਖਣ ਵਿੱਚ ਵੀ ਮਦਦ ਕਰਦਾ ਹੈ। ਇਹ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ ਜੋ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਦਾ ਹੈ ਅਤੇ ਖੂਨ ਨੂੰ ਸ਼ੁੱਧ ਕਰਦਾ ਹੈ। ਇਹ ਇੱਕ ਸ਼ਾਨਦਾਰ ਕੁਦਰਤੀ ਇਲਾਜ ਹੈ ਜੋ ਕਿ ਲਿਵਰ ਹੈਲਥ ਲਈ ਟੌਨਿਕ ਦਾ ਕੰਮ ਕਰਦਾ ਹੈ। ਜੇ ਇਸ ਨੂੰ ਦੁੱਧ ‘ਚ ਮਿਲਾ ਕੇ ਪੀਤਾ ਜਾਵੇ ਤਾਂ ਇਸ ਦੇ ਫ਼ਾਇਦੇ ਦੁੱਗਣੇ ਹੋ ਜਾਂਦੇ ਹਨ। ਸੇਬ, ਨਾਸ਼ਪਾਤੀ ਅਤੇ ਅਮਰੂਦ ਵਰਗੇ ਫਲਾਂ ਵਿੱਚ ਮੌਜੂਦ ਪੈਕਟਿਨ ਹਾਨੀਕਾਰਕ ਚਰਬੀ ਨੂੰ ਘਟਾਉਂਦਾ ਹੈ ਤੇ ਖੂਨ ਵਿੱਚੋਂ ਭਾਰੀ ਧਾਤਾਂ ਅਤੇ ਰਸਾਇਣਾਂ ਨੂੰ ਬਾਹਰ ਕੱਢਦਾ ਹੈ ਜੋ ਖੂਨ ਨੂੰ ਕੁਦਰਤੀ ਤੌਰ ‘ਤੇ ਸ਼ੁੱਧ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਇਨ੍ਹਾਂ ਫਲਾਂ ਨੂੰ ਰੋਜ਼ਾਨਾ ਖਾਓ। ਗਰਮ ਪਾਣੀ ‘ਚ ਨਿੰਬੂ ਮਿਲਾ ਕੇ ਪੀਣ ਨਾਲ ਸਰੀਰ ਨੂੰ ਡੀਟੌਕਸਫਾਈ ਹੁੰਦਾ ਹੈ, ਜਿਸ ਨਾਲ ਖੂਨ ਵੀ ਸ਼ੁੱਧ ਹੁੰਦਾ ਹੈ। ਹਰੀਆਂ ਪੱਤੇਦਾਰ ਸਬਜ਼ੀਆਂ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੀਆਂ ਹਨ। ਇਸ ਤੋਂ ਇਲਾਵਾ ਇਸ ਵਿਚ ਮੌਜੂਦ ਵਿਟਾਮਿਨ ਏ, ਸੀ ਅਤੇ ਬੀ, ਫੋਲਿਕ ਐਸਿਡ, ਆਇਰਨ ਅਤੇ ਹੋਰ ਪੌਸ਼ਟਿਕ ਤੱਤ ਖੂਨ ਨੂੰ ਕੁਦਰਤੀ ਤੌਰ ‘ਤੇ ਸ਼ੁੱਧ ਕਰਨ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।