ਹਾਰ ਦਾ ਅਜਿਹਾ ਦਰਦ…ਜਦੋਂ 28 ਸਾਲ ਪਹਿਲਾਂ ਅੱਜ ਦੇ ਦਿਨ ਬੇਕਾਬੂ ਪ੍ਰਸ਼ੰਸਕਾਂ ਨੇ ਸਟੇਡੀਅਮ ‘ਚ ਲਾਈ ਅੱਗ

28 ਸਾਲ ਪਹਿਲਾਂ ਅੱਜ ਦੇ ਦਿਨ ਵਿਸ਼ਵ ਕੱਪ (ਵਰਲਡ ਕੱਪ ਸੈਮੀਫਾਈਨਲ 1996) ਦਾ ਸੈਮੀਫਾਈਨਲ ਮੈਚ ਭਾਰਤ ਤੇ ਸ਼੍ਰੀਲੰਕਾ (IND vs SL) ਵਿਚਕਾਰ ਖੇਡਿਆ ਜਾ ਰਿਹਾ ਸੀ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ‘ਚ ਹੋ ਰਿਹਾ ਸੀ। ਇਸ ਮੈਚ ‘ਚ ਭਾਰਤੀ ਟੀਮ ਦੇ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਤੇ ਭਾਰਤ ਨੂੰ 252 ਦੌੜਾਂ ਦਾ ਟੀਚਾ ਮਿਲਿਆ।ਇਸ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਦਬਾਅ ‘ਚ ਨਜ਼ਰ ਆਈ ਤੇ ਸਚਿਨ ਦੇ ਆਊਟ ਹੁੰਦਿਆਂ ਹੀ ਲਗਾਤਾਰ ਵਿਕਟਾਂ ਡਿੱਗਣੀਆਂ ਸ਼ੁਰੂ ਹੋ ਗਈਆਂ। ਇਸ ਮੈਚ ‘ਚ ਭਾਰਤ ਦੀ ਹਾਰ ਤੋਂ ਬਾਅਦ ਕੁਝ ਅਜਿਹਾ ਹੋਇਆ, ਜਿਸ ਨੂੰ ਨਾ ਤਾਂ ਦਿੱਗਜ ਤੇ ਨਾ ਹੀ ਪ੍ਰਸ਼ੰਸਕ ਯਾਦ ਕਰਨਾ ਚਾਹੁਣਗੇ। ਦਰਅਸਲ ਕੋਲਕਾਤਾ ਦੇ ਈਡਨ ਗਾਰਡਨ ‘ਚ ਖੇਡੇ ਗਏ ਵਿਸ਼ਵ ਕੱਪ 1996 ਦੇ ਸੈਮੀਫਾਈਨਲ ਮੈਚ ਦਾ ਜਦੋਂ ਵੀ ਜ਼ਿਕਰ ਹੁੰਦਾ ਹੈ ਤਾਂ ਪ੍ਰਸ਼ੰਸਕਾਂ ਨੂੰ ਵਿਨੋਦ ਕਾਂਬਲੀ ਦਾ ਰੋਂਦਾ ਚਿਹਰਾ ਯਾਦ ਆਉਂਦਾ ਹੈ, ਜਦੋਂ ਭਾਰਤ ਦੀ ਹਾਰ ਦੇਖ ਕੇ ਹਰ ਕੋਈ ਭਾਵੁਕ ਹੋ ਗਿਆ ਸੀ। ਇਸ ਸਾਲ ਬਾਰਤੀ ਦੀ ਮੇਜ਼ਬਾਨੀ ‘ਚ ਵਿਸ਼ਵ ਕੱਪ ਖੇਡਿਆ ਗਿਆ ਸੀ। ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਮੀਫਾਈਨਲ ‘ਚ ਜਗ੍ਹਾ ਬਣਾਈ ਪਰ ਸੈਮੀਫਾਈਨਲ ‘ਚ ਸ਼੍ਰੀਲੰਕਾ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਅਰਜੁਨ ਰਣਤੁੰਗਾ ਦੀ ਕਪਤਾਨੀ ਵਾਲੀ ਸ਼੍ਰੀਲੰਕਾ ਦੀ ਟੀਮ ਨੇ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ‘ਤੇ 251 ਦੌੜਾਂ ਬਣਾਈਆਂ। ਮੈਚ ‘ਚ ਅਰਵਿੰਦ ਡਸਿਲਵਾ ਨੇ 66 ਦੌੜਾਂ ਦੀ ਪਾਰੀ ਖੇਡੀ, ਜਦੋਂਕਿ ਜਵਾਗਲ ਸ਼੍ਰੀਨਾਥ ਅਤੇ ਸਚਿਨ ਤੇਂਦੁਲਕਰ ਨੇ 2-2 ਵਿਕਟਾਂ ਲਈਆਂ। ਇਸ ਦੇ ਜਵਾਬ ਵਿਚ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਨਵਜੋਤ ਸਿੱਧੂ ਸਿਰਫ 3 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਸਚਿਨ ਤੇਂਦੁਲਕਰ ਨੇ ਟੀਮ ਦੀ ਪਾਰੀ ਨੂੰ ਆਪਣੇ ਮੋਢਿਆਂ ‘ਤੇ ਸੰਭਾਲਣ ਦੀ ਜ਼ਿੰਮੇਵਾਰੀ ਲਈ ਅਤੇ ਸ਼੍ਰੀਲੰਕਾਈ ਸਪਿੰਨਰਾਂ ਦਾ ਸਾਹਮਣਾ ਕੀਤਾ। ਸਚਿਨ ਨੇ ਅਰਧ ਸੈਂਕੜਾ ਮਾਰ ਕੇ ਟੀਮ ਨੂੰ 100 ਦੌੜਾਂ ਦੇ ਨੇੜੇ ਪਹੁੰਚਾਇਆ। 25ਵੇਂ ਓਵਰ ਤੱਕ ਭਾਰਤ ਦਾ ਸਕੋਰ ਇਕ ਵਿਕਟ ਦੇ ਨੁਕਸਾਨ ‘ਤੇ 98 ਦੌੜਾਂ ਸੀ। ਇਸ ਤੋਂ ਬਾਅਦ (67) ਦੇ ਸਕੋਰ ‘ਤੇ ਜੈਸੂਰੀਆ ਨੇ ਸਚਿਨ ਨੂੰ ਸਟੰਪ ਆਊਟ ਕੀਤਾ। ਜੈਸੂਰੀਆ ਨੇ 7 ਓਵਰਾਂ ‘ਚ ਸਿਰਫ 12 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਅਜ਼ਹਰ ਖਾਤਾ ਵੀ ਨਹੀਂ ਖੋਲ੍ਹ ਸਕਿਆ। ਉਸ ਤੋਂ ਇਲਾਵਾ ਮੁਥੱਈਆ ਅਤੇ ਕੁਮਾਰ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤਰ੍ਹਾਂ 1 ਵਿਕਟ ‘ਤੇ 98 ਦੌੜਾਂ ਦੇ ਸਕੋਰ ਤੋਂ ਭਾਰਤ ਦਾ ਸਕੋਰ 8 ਵਿਕਟਾਂ ‘ਤੇ 120 ਦੌੜਾਂ ਤੱਕ ਪਹੁੰਚ ਗਿਆ। ਭਾਰਤ ਨੇ 22 ਦੌੜਾਂ ਦੇ ਅੰਦਰ 7 ਵਿਕਟਾਂ ਗੁਆ ਦਿੱਤੀਆਂ ਅਤੇ ਮੈਚ ਪੂਰੀ ਤਰ੍ਹਾਂ ਸ਼੍ਰੀਲੰਕਾ ਵੱਲ ਚਲਾ ਗਿਆ। ਇਸ ਤੋਂ ਬਾਅਦ ਭਾਰਤ ਨੂੰ ਹਾਰਦਿਆਂ ਦੇਖ ਸਟੇਡੀਅਮ ‘ਚ ਮੌਜੂਦ ਪ੍ਰਸ਼ੰਸਕਾਂ ਨੇ ਗੁੱਸੇ ‘ਚ ਸਟੇਡੀਅਮ ਦੀਆਂ ਸੀਟਾਂ ਨੂੰ ਅੱਗ ਲਗਾ ਦਿੱਤੀ ਅਤੇ ਇੰਨਾ ਹੀ ਨਹੀਂ ਕੁਝ ਦਰਸ਼ਕਾਂ ਨੇ ਮੈਦਾਨ ‘ਤੇ ਮੈਚ ਖੇਡ ਰਹੇ ਖਿਡਾਰੀਆਂ ‘ਤੇ ਬੋਤਲਾਂ ਵੀ ਸੁੱਟ ਦਿੱਤੀਆਂ। ਇਹ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਅਤੇ ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਸਭ ਕੁਝ ਇੰਨੀ ਆਸਾਨੀ ਨਾਲ ਠੀਕ ਨਹੀਂ ਹੋਇਆ। ਜਦੋਂ ਪ੍ਰਸ਼ੰਸਕਾਂ ਨੇ ਗੁੱਸੇ ‘ਚ ਅਜਿਹਾ ਕੀਤਾ ਤਾਂ ਉਦੋਂ ਵਿਨੋਦ ਕਾਂਬਲੀ ਕ੍ਰੀਜ਼ ‘ਤੇ ਸਨ । ਉਸ ਦੇ ਨਾਲ ਅਨਿਲ ਕੁੰਬਲੇ ਬੱਲੇਬਾਜ਼ੀ ਕਰ ਰਹੇ ਸਨ। ਕਾਂਬਲੀ ਨੂੰ ਭਰੋਸਾ ਸੀ ਕਿ ਭਾਰਤ ਫਿਰ ਵੀ ਜਿੱਤ ਸਕਦਾ ਹੈ ਪਰ ਸਥਿਤੀ ਵਿਗੜਦੀ ਦੇਖ ਰੈਫਰੀ ਨੇ ਸ਼੍ਰੀਲੰਕਾ ਨੂੰ ਜੇਤੂ ਐਲਾਨ ਦਿੱਤਾ।

ਸਾਂਝਾ ਕਰੋ

ਪੜ੍ਹੋ

ਅੱਜ ਆਤਿਸ਼ੀ ਨੇ ਦਿੱਲੀ ਦੇ ਅੱਠਵੇਂ ਮੁੱਖ

ਨਵੀਂ ਦਿੱਲੀ, 23 ਸਤੰਬਰ – ਸ਼ਨਿੱਚਰਵਾਰ ਨੂੰ ਅਹੁਦੇ ਦੀ ਸਹੁੰ...