Diabetes ਦੀ ਸਮੱਸਿਆ ਦਾ ਰਾਮਬਾਣ ਇਲਾਜ ਹਨ ਇਹ ਜੜ੍ਹੀ-ਬੂਟੀਆਂ

ਡਾਇਬਿਟੀਜ਼ ਇਨ੍ਹੀਂ ਦਿਨੀਂ ਗੰਭੀਰ ਸਮੱਸਿਆ ਬਣ ਚੁੱਕੀ ਹੈ ਜਿਸ ਕਾਰਨ ਦੁਨੀਆ ਭਰ ‘ਚ ਬਹੁਤ ਸਾਰੇ ਲੋਕ ਪਰੇਸ਼ਾਨ ਹਨ। ਖਾਸ ਕਰਕੇ ਭਾਰਤ ‘ਚ ਪਿਛਲੇ ਕੁਝ ਸਮੇਂ ਤੋਂ ਇਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਹੀ ਕਾਰਨ ਹੈ ਕਿ ਅਜੋਕੇ ਸਮੇਂ ਭਾਰਤ ਦੁਨੀਆ ਭਰ ‘ਚ ਡਾਇਬਿਟੀਜ਼ ਦਾ ਕੈਪੀਟਲ ਬਣਦਾ ਜਾ ਰਿਹਾ ਹੈ। ਖਾਣ-ਪੀਣ ਪ੍ਰਤੀ ਲਾਪਰਵਾਹੀ ਤੇ ਤੇਜ਼ੀ ਨਾਲ ਬਦਲਦੀ ਲਾਈਫਸਟਾਈਲ ਇਨ੍ਹੀਂ ਦਿਨੀਂ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸ਼ਿਕਾਰ ਬਣਾ ਰਹੀ ਹੈ। ਡਾਇਬਿਟੀਜ਼ ਇਨ੍ਹੀਂ ਸਮੱਸਿਆਵਾਂ ‘ਚੋਂ ਇਕ ਹੈ, ਜੋ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੀ ਹੈ। ਇਹ ਇਕ ਲਾਇਲਾਜ ਬਿਮਾਰੀ ਹੈ ਜਿਸ ਨੂੰ ਦਵਾਈਆਂ ਤੇ ਖੁਰਾਕ ‘ਚ ਬਦਲਾਅ ਦੇ ਨਾਲ-ਨਾਲ ਸਿਹਤਮੰਦ ਜੀਵਨ ਸ਼ੈਲੀ ਨਾਲ ਨਿਪਟਾਇਆ ਜਾਂਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਬਲੱਡ ਸ਼ੂਗਰ ਨੂੰ ਕੰਟਰੋਲ ‘ਚ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੀ ਸਥਿਤੀ ‘ਚ ਅੱਜ ਇਸ ਲੇਖ ‘ਚ ਅਸੀਂ ਤੁਹਾਨੂੰ ਕੁਝ ਅਜਿਹੀਆਂ ਜੜ੍ਹੀ-ਬੂਟੀਆਂ ਬਾਰੇ ਦੱਸਾਂਗੇ, ਜੋ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੁਦਰਤੀ ਤੌਰ ‘ਤੇ ਕੰਟਰੋਲ ਕਰਨ ‘ਚ ਮਦਦਗਾਰ ਸਾਬਿਤ ਹੋਣਗੀਆਂ।ਕੋਰੋਨਾ ਪੀਰੀਅਡ ਤੋਂ ਬਾਅਦ ਤੋਂ ਹੀ ਗਿਲੋਏ ਲੋਕਾਂ ‘ਚ ਕਾਫੀ ਮਸ਼ਹੂਰ ਹੋ ਚੁੱਕਾ ਹੈ। ਆਪਣੇ ਢੇਰ ਕਈ ਗੁਣਾਂ ਦੀ ਵਜ੍ਹਾ ਨਾਲ ਲੋਕ ਇਸ ਨੂੰ ਕਈ ਤਰੀਕਿਆਂ ਨਾਲ ਆਪਣੀ ਖੁਰਾਕ ‘ਚ ਸ਼ਾਮਲ ਕਰਦੇ ਹਨ। ਇਮਿਊਨਿਟੀ ਵਧਾਉਣ ਤੋਂ ਇਲਾਵਾ ਇਹ ਸਰੀਰ ‘ਚ ਖੰਘ, ਜ਼ੁਕਾਮ ਤੇ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ। ਡਾਇਬਿਟੀਜ਼ ਦੇ ਮਰੀਜ਼ਾਂ ਲਈ ਨਿਸ਼ਾ ਆਮਲਕੀ ਵੀ ਇਕ ਵਧੀਆ ਜੜ੍ਹੀ-ਬੂਟੀ ਹੈ। ਇਹ ਇਕ ਚੰਗੇ ਐਂਟੀ-ਆਕਸੀਡੈਂਟ ਵਜੋਂ ਕੰਮ ਕਰਦਾ ਹੈ ਤੇ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਨਾਲ ਹੀ ਇਹ ਐਨਰਜੀ ਲੈਵਲ ਨੂੰ ਬਰਕਰਾਰ ਰੱਖਣ ‘ਚ ਵੀ ਮਦਦਗਾਰ ਹੈ। ਜੇਕਰ ਤੁਸੀਂ ਸ਼ੂਗਰ ਤੋਂ ਪੀੜਤ ਹੋ ਤਾਂ ਰੋਜ਼ਾਨਾ ਇਸ ਦਾ ਸੇਵਨ ਕਰਨਾ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇਗਾ। ਇਸ ਦੀ ਮਦਦ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸ਼ੂਗਰ ਦਾ ਖਤਰਾ ਵੀ ਘੱਟ ਜਾਂਦਾ ਹੈ। ਤ੍ਰਿਫਲਾ ਵੀ ਡਾਇਬਿਟੀਜ਼ ਦੀ ਸਮੱਸਿਆ ‘ਚ ਬੇਹੱਦ ਕਾਰਗਰ ਸਾਬਿਤ ਹੋਵੇਗਾ। ਇਸ ਦੇ ਚੂਰਨ ਦਾ ਸੇਵਨ ਸ਼ੂਗਰ ਨੂੰ ਕੰਟਰੋਲ ਕਰਨ ‘ਚ ਲਾਭਕਾਰੀ ਹੁੰਦਾ ਹੈ। ਜੇਕਰ ਤੁਸੀਂ ਟਾਈਪ 2 ਡਾਇਬਟੀਜ਼ ਦੇ ਮਰੀਜ਼ ਹੋ ਤਾਂ ਤ੍ਰਿਫਲਾ ਚੂਰਨ ਖਾ ਸਕਦੇ ਹੋ। ਇਹ ਤੁਹਾਡੀ ਸ਼ੂਗਰ ਨੂੰ ਕੰਟਰੋਲ ਕਰ ਸਕਦਾ ਹੈ। ਅਸ਼ਵਗੰਧਾ ਵੀ ਡਾਇਬਿਟੀਜ਼ ਨਾਲ ਪੀੜਤ ਲੋਕਾਂ ਲਈ ਕਾਫੀ ਗੁਣਕਾਰੀ ਮੰਨਿਆ ਜਾਂਦਾ ਹੈ। ਕਈ ਲਾਭਾਂ ਦੇ ਨਾਲ ਅਸ਼ਵਗੰਧਾ ਤਣਾਅ ਦੇ ਪੱਧਰ ਤੇ ਥਕਾਵਟ ਨੂੰ ਮੈਨੇਜ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਇਮਿਊਨਿਟੀ ਤੇ ਇੰਸੁਲਿਨ ਸੈਂਸਟੀਵਿਟੀ ‘ਚ ਵੀ ਪ੍  ਰਮੁੱਖ ਭੂਮਿਕਾ ਅਦਾ ਕਰਦਾ ਹੈ।

ਸਾਂਝਾ ਕਰੋ

ਪੜ੍ਹੋ