ਵੈਸੇ ਤਾਂ ਸ਼ਾਕਾਹਾਰੀ ਅਤੇ ਮਾਸਾਹਾਰੀ ਨੂੰ ਲੈ ਕੇ ਬਹਿਸ ਲੰਬੇ ਸਮੇਂ ਤੋਂ ਚੱਲ ਰਹੀ ਹੈ, ਜਿਸ ਬਾਰੇ ਵੱਖ-ਵੱਖ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਦਸ ਦਈਏ ਕਿ ਪਨੀਰ ਅਤੇ ਚਿਕਨ ਇਸ ਬਹਿਸ ਦਾ ਅਹਿਮ ਹਿੱਸਾ ਹਨ, ਜਿਸ ਨੂੰ ਲੈ ਕੇ ਲੋਕ ਦੋ ਧੜਿਆਂ ‘ਚ ਵੰਡੇ ਹੋਏ ਹਨ। ਕਿਉਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਪਨੀਰ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੈ, ਜਦਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਚਿਕਨ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੈ। ਅਜਿਹੇ ‘ਚ ਇਸ ਲੇਖ ‘ਚ ਪੜ੍ਹਾਂਗੇ ਕਿ ਪਨੀਰ ਅਤੇ ਚਿਕਨ ‘ਚੋਂ ਕਿਹੜੀ ਚੀਜ਼ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੈ, ਤਾਂ ਆਉ ਜਾਣਦੇ ਹਾਂ ਇਸ ਬਾਰੇ ਸਭ ਕੁਝ… ਦਸ ਦਈਏ ਕਿ ਜਦੋਂ ਮਾਸਾਹਾਰੀ ਭੋਜਨ ਦੇ ਵਿਕਲਪਾਂ ਦੀ ਗੱਲ ਆਉਂਦੀ ਹੈ, ਤਾਂ ਚਿਕਨ ਇੱਕ ਵਧੀਆ ਵਿਕਲਪ ਸਾਬਤ ਹੁੰਦਾ ਹੈ, ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਅਮੀਨੋ ਐਸਿਡ ਪਾਇਆ ਜਾਂਦਾ ਹੈ, ਜੋ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ। ਜਦੋਂ ਸ਼ਾਕਾਹਾਰੀ ਭੋਜਨ ਦੀ ਗੱਲ ਆਉਂਦੀ ਹੈ ਤਾਂ ਪਨੀਰ ਇੱਕ ਵਧੀਆ ਵਿਕਲਪ ਸਾਬਤ ਹੁੰਦਾ ਹੈ, ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਓਮੇਗਾ-3 ਅਤੇ ਓਮੇਗਾ-6 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਗਠੀਏ ਨੂੰ ਰੋਕਣ, ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ, ਬ੍ਰੌਨਕਾਈਟਸ, ਦਮਾ ਅਤੇ ਜ਼ੁਕਾਮ ਵਰਗੀਆਂ ਬਿਮਾਰੀਆਂ ਨਾਲ ਲੜਣ ‘ਚ ਮਦਦ ਕਰਦਾ ਹੈ। ਜੇਕਰ ਪ੍ਰੋਟੀਨ ਦੀ ਗੱਲ ਕਰੀਏ ਤਾਂ ਇਸ ਮਾਮਲੇ ‘ਚ ਚਿਕਨ ਪਨੀਰ ਤੋਂ ਅੱਗੇ ਹੈ ਕਿਉਂਕਿ 100 ਗ੍ਰਾਮ ਚਿਕਨ ‘ਚ 31 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ, ਜਦੋਂ ਕਿ 100 ਗ੍ਰਾਮ ਪਨੀਰ ‘ਚ ਸਿਰਫ 20 ਗ੍ਰਾਮ ਪ੍ਰੋਟੀਨ ਹੀ ਪਾਇਆ ਜਾਂਦਾ ਹੈ। ਦਸ ਦਈਏ ਕਿ ਜੇਕਰ ਤੁਸੀਂ ਆਪਣੇ ਸਰੀਰ ‘ਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਵਿਕਲਪ ਹੈ ਤਾਂ ਚਿਕਨ ਖਾਓ, ਪਰ ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਹਾਡੇ ਕੋਲ ਪਨੀਰ ਵੀ ਇੱਕ ਵਧੀਆ ਵਿਕਲਪ ਹੈ। ਚਿਕਨ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਬੀ12, ਨਿਆਸੀਨ, ਫਾਸਫੋਰਸ ਅਤੇ ਆਇਰਨ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਣਦੇ ਹਨ। ਜਦੋਂਕਿ ਇਸ ਦੇ ਉਲਟ ਪਨੀਰ ‘ਚ ਭਰਪੂਰ ਮਾਤਰਾ ‘ਚ ਕੈਲਸ਼ੀਅਮ ਪਾਇਆ ਜਾਂਦਾ ਹੈ, ਜੋ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਨ, ਖੂਨ ਦੇ ਜੰਮਣ, ਆਮ ਦਿਲ ਦੀ ਧੜਕਣ ਨੂੰ ਬਣਾਈ ਰੱਖਣ ਅਤੇ ਮਾਸਪੇਸ਼ੀਆਂ ਲਈ ਜ਼ਰੂਰੀ ਹਨ। ਦਸ ਦਈਏ ਕਿ ਜੇਕਰ ਤੁਸੀਂ ਆਪਣੀ ਡਾਈਟ ‘ਚ ਘੱਟ ਕੈਲੋਰੀ ਨੂੰ ਸ਼ਾਮਲ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਚਿਕਨ ਇੱਕ ਵਧੀਆ ਵਿਕਲਪ ਹੋ ਸਕਦਾ ਹੈ ਕਿਉਂਕਿ 100 ਗ੍ਰਾਮ ਚਿਕਨ ‘ਚ ਸਿਰਫ 165 ਕੈਲੋਰੀ ਹੁੰਦੀ ਹੈ। ਪਰ ਜੇਕਰ ਤੁਸੀਂ ਜ਼ਿਆਦਾ ਕੈਲੋਰੀ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਡਾਈਟ ‘ਚ ਪਨੀਰ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਕਿਉਂਕਿ 100 ਗ੍ਰਾਮ ਪਨੀਰ ‘ਚ 265-320 ਕੈਲੋਰੀ ਹੁੰਦੀ ਹੈ। ਵੈਸੇ ਤਾਂ ਦੋਵਾਂ ‘ਚੋਂ ਕਿਹੜੀ ਚੀਜ਼ ਸਿਹਤਮੰਦ ਹੈ, ਜੇਕਰ ਇਸ ਬਾਰੇ ਗੱਲ ਕਰੀਏ ਤਾਂ ਤੁਸੀਂ ਚਿਕਨ ਅਤੇ ਪਨੀਰ ਦੋਵਾਂ ਦਾ ਮਜ਼ਾ ਲੈ ਸਕਦੇ ਹੋ। ਕਿਉਂਕਿ ਤੁਸੀਂ ਇਨ੍ਹਾਂ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰਕੇ ਕਈ ਫਾਇਦੇ ਲੈ ਸਕਦੇ ਹੋ। ਅਜਿਹੇ ‘ਚ ਤੁਸੀਂ ਆਪਣੀ ਪੌਸ਼ਟਿਕ ਜ਼ਰੂਰਤਾਂ ਦੇ ਮੁਤਾਬਕ ਦੋਵਾਂ ‘ਚੋ ਕਿਸੇ ਇੱਕ ਦੀ ਚੋਣ ਕਰ ਸਕਦੇ ਹੋ। ਪ੍ਰੋਟੀਨ ਪ੍ਰਾਪਤ ਕਰਨ ਲਈ ਦੋਵੇਂ ਵਧੀਆ ਵਿਕਲਪ ਹੋ ਸਕਦੇ ਹਨ। ਦੋਵੇਂ ਤੁਹਾਡੇ ਪ੍ਰੋਟੀਨ ਅਤੇ ਭਾਰ ਘਟਾਉਣ ਦੇ ਉਦੇਸ਼ਾਂ ਨੂੰ ਪੂਰਾ ਕਰਨ ‘ਚ ਮਦਦ ਕਰਨਗੇ।
(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)