ਹੱਡੀਆਂ ‘ਚੋਂ ਟਕਟਕ ਦੀ ਆਵੇ ਆਵਾਜ਼ ਤਾਂ ਹੋ ਸਕਦੀ ਹੈ ਗੰਭੀਰ ਬਿਮਾਰੀ

ਕੀ ਹੱਡੀਆਂ ਦੀ ਟਕਟਕ ਦੀ ਆਵਾਜ਼ ਸੱਚਮੁੱਚ ਕਿਸੇ ਗੰਭੀਰ ਬਿਮਾਰੀ ਦਾ ਲੱਛਣ ਹੋ ਸਕਦੀ ਹੈ? ਇਹ ਇਕ ਤਰ੍ਹਾਂ ਦਾ ਗਠੀਆ ਰੋਗ ਹੈ, ਜਿਸ ਵਿਚ ਹੱਡੀਆਂ ਦੇ ਸਿਰਿਆਂ ‘ਤੇ ਲਚਕੀਲੇ ਟਿਸ਼ੂਜ਼ ਦੀ ਗਿਣਤੀ ਘੱਟ ਜਾਂਦੀ ਹੈ। ਗੋਡਿਆਂ ਦੇ ਜੋੜਾਂ ‘ਤੇ ਮੌਜੂਦ ਕਾਰਟੀਲੇਜ ਹੌਲੀ-ਹੌਲੀ ਖਤਮ ਹੋ ਜਾਂਦਾ ਹੈ। ਹਾਦਸਾਗ੍ਰਸਤ ਗੋਡੇ ਦਾ ਜੋੜ ਹਿਲਦਾ ਹੈ ਤੇ ਇਸ ਨਾਲ ਟੁੱਟਣ ਜਾਂ ਟਕਟ ਵਰਗੀਆਂ ਆਵਾਜ਼ਾਂ ਆਉਂਦੀਆਂ ਹਨ, ਜਿਸ ਨੂੰ ਗੋਡੇ ਦੀ ਕਰੈਕਿੰਗ ਕਿਹਾ ਜਾਂਦਾ ਹੈ। ਇਹ ਆਵਾਜ਼ਾਂ ਗੋਡਿਆਂ ‘ਚੋਂ ਅਕਸਰ ਆਉਂਦੀਆਂ ਹਨ ਤੇ ਆਮ ਤੌਰ ‘ਤੇ ਦਰਦ ਨਹੀਂ ਦਿੰਦੀਆਂ। ਇਸ ਨੂੰ ਕ੍ਰੇਪਿਟਸ ਵੀ ਕਹਿੰਦੇ ਹਨ।ਇਸ ਤੋਂ ਛੁਟਕਾਰਾ ਪਾਉਣ ਅਤੇ ਕੈਲਸ਼ੀਅਮ ਪ੍ਰਾਪਤ ਕਰਨ ਲਈ ਹਲਦੀ ਵਾਲੇ ਦੁੱਧ ਦਾ ਸੇਵਨ ਕਰੋ। ਇਸ ਤੋਂ ਇਲਾਵਾ ਦਿਨ ‘ਚ ਇਕ ਵਾਰ ਗੁੜ ਤੇ ਭੁੰਨੇ ਹੋਏ ਛੋਲਿਆਂ ਦਾ ਸੇਵਨ ਕਰੋ। ਇਸ ਨਾਲ ਹੱਡੀਆਂ ਦੀ ਕਮਜ਼ੋਰੀ ਦੂਰ ਹੋਵੇਗੀ। ਬਦਾਮ ‘ਚ ਪੋਟਾਸ਼ੀਅਮ ਹੁੰਦਾ ਹੈ, ਜੋ ਪਿਸ਼ਾਬ ਰਾਹੀਂ ਕੈਲਸ਼ੀਅਮ ਦੀ ਘਾਟ ਨੂੰ ਰੋਕਣ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਅਖਰੋਟ ‘ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ ਜੋ ਹੱਡੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਹੱਡੀਆਂ ਦੇ ਬਣਨ ਦੀ ਪ੍ਰਕਿਰਿਆ ਨੂੰ ਵਧਾਉਂਦਾ ਹੈ।

ਸਾਂਝਾ ਕਰੋ

ਪੜ੍ਹੋ