ਸੁੱਕੇ ਮੇਵਿਆਂ ਦਾ ਸਿਰਤਾਜ ਹੈ ਇਹ ਫਲ, ਥਕਾਵਟ, ਕਮਜ਼ੋਰੀ ਤੋਂ ਦਿਵਾਉਂਦਾ ਹੈ ਛੁਟਕਾਰਾ

ਸਿਹਤ ਸਾਡਾ ਸਭ ਤੋਂ ਕੀਮਤ ਖਜ਼ਾਨਾ ਹੈ। ਇਸ ਲਈ ਜੀਵਨ ਵਿਚ ਹੋਰ ਕਿਸੇ ਵੀ ਸ਼ੈਅ ਤੋਂ ਜ਼ਰੂਰ ਸਾਡੀ ਸਿਹਤ ਹੋਣੀ ਚਾਹੀਦੀ ਹੈ। ਅੱਜਕਲ੍ਹ ਬਹੁਤ ਲੋਕ ਇਸ ਗੱਲ ਨੂੰ ਸਮਝਣ ਤੇ ਅਪਣਾਉਣ ਲੱਗੇ ਹਨ। ਅਜਿਹੇ ਲੋਕ ਜੋ ਆਪਣੀ ਚੰਗੀ ਸਿਹਤ ਲਈ ਕੋਸ਼ਿਸ਼ਾਂ ਕਰਦੇ ਹਨ, ਉਹਨਾਂ ਨੂੰ ਆਪਣੇ ਖਾਣ ਪੀਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ। ਦੂਜੇ ਪਾਸੇ ਜੋ ਲੋਕ ਕਿਸੇ ਬਿਮਾਰੀ ਨਾਲ ਜੂਝ ਰਹੇ ਹਨ, ਉਹਨਾਂ ਲਈ ਵੀ ਚੰਗੀ ਡਾਈਟ ਬਹੁਤ ਅਹਿਮ ਹੈ। ਅੱਜ ਅਸੀਂ ਤੁਹਾਨੂੰ ਇਹ ਗੁਣਾਕਾਰੀ ਫਲ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੀ ਸਿਹਤ ਲਈ ਬੇਹੱਦ ਫਾਇਦੇਮੰਦ ਹੈ। ਇਸ ਫਲ ਦਾ ਨਾਮ ਅੰਜੀਰ ਹੈ। ਅੰਜੀਰ ਇਕ ਫਲ ਹੈ, ਜਿਸ ਨੂੰ ਅਕਸਰ ਹੀ ਅਸੀਂ ਸੁਕਾ ਕੇ ਖਾਂਧੇ ਹਾਂ। ਜੇਕਰ ਤੁਸੀਂ ਅੰਜੀਰਾਂ ਨੂੰ ਆਪਣੀ ਰੋਜ਼ਾਨਾ ਡਾਈਟ ਦਾ ਹਿੱਸਾ ਬਣਾ ਲਵੋ ਤਾਂ ਥਕਾਵਟ, ਕੰਮਜ਼ੋਰੀ, ਬਿਮਾਰੀਆਂ ਆਦਿ ਤੁਹਾਡੇ ਨੇੜੇ ਨਹੀਂ ਆਉਣਗੀਆਂ। ਅੰਜੀਰ ਇਕ ਹਾਈ ਨਿਊਟ੍ਰੀਏਂਟ ਆਹਾਰ ਹੈ। ਇਸ ਵਿਚ ਮੈਗਨੀਸ਼ੀਅਮ, ਕੈਲਸ਼ੀਅਮ, ਆਇਰਨ, ਜਿੰਕ-ਕਾੱਪਰ, ਮੈਗਨੀਜ਼, ਟਿਨ, ਕ੍ਰੋਮੀਅਮ, ਕੈਡਮੀਅਮ, ਟਾਈਟੇਨੀਅਮ ਆਦਿ ਕਈ ਤਰ੍ਹਾਂ ਦੇ ਵਿਟਾਮਿਨ ਮੌਜੂਦ ਹੁੰਦੇ ਹਨ। ਇਹਨਾਂ ਵਿਟਾਮਿਨਾਂ ਸਦਕਾ ਹੀ ਅੰਜੀਰ ਸਾਡੀ ਸਿਹਤ ਲਈ ਲਾਭਕਾਰੀ ਹੈ। ਇੱਥੋਂ ਤੱਕ ਕੇ ਕੁਝ ਇਕ ਸਿਹਤ ਮਾਹਿਰ ਤਾਂ ਅੰਜੀਰਾਂ ਨੂੰ ਹੋਰਨਾਂ ਸਭਨਾ ਡ੍ਰਾਈ ਫਰੂਟਸ ਤੋਂ ਵਧੇਰੇ ਚੰਗਾ ਮੰਨਦੇ ਹਨ। ਉਹਨਾਂ ਮੁਤਾਬਿਕ ਅੰਜੀਰਾਂ ਵਿਚ ਪ੍ਰੋਬਾਈਓਟਿਕ ਗੁਣ ਹੁੰਦੇ ਹਨ, ਜਿਨ੍ਹਾਂ ਸਦਕਾ ਸਾਡੀਆਂ ਅੰਤੜੀਆਂ ਵਿਚ ਚੰਗੇ ਬੈਕਟੀਰੀਆ ਦਾ ਵਾਧਾ ਹੁੰਦਾ ਹੈ। ਜੇਕਰ ਤੁਹਾਡਾ ਸਰੀਰ ਥੱਕਿਆ ਰਹਿੰਦਾ ਹੈ ਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਹਰ ਰੋਜ਼ ਰਾਤ ਨੂੰ 3 ਤੋਂ 4 ਅੰਜੀਰਾਂ ਪਾਣੀ ਵਿਚ ਭਿਉਂਕੇ ਰੱਖ ਦੇਵੋ। ਸਵੇਰੇ ਉੱਠਕੇ ਇਹ ਅੰਜੀਰਾਂ ਖਾਓ, ਤੁਹਾਨੂੰ ਕਦੇ ਥਕਾਵਟ ਮਹਿਸੂਸ ਨਹੀਂ ਹੋਵੇਗੀ। ਭਿੱਜੇ ਹੋਏ ਅੰਜੀਰ ਖਾਣ ਨਾਲ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਵੀ ਮੱਦਦ ਮਿਲਦੇ ਹਨ। ਅੱਜਕਲ੍ਹ ਸ਼ੂਗਰ ਰੋਗ ਦੀ ਸਮੱਸਿਆ ਵੱਧ ਵੀ ਬਹੁਤ ਰਹੀ ਹੈ। ਅਜਿਹੇ ਵਿਚ ਅੰਜੀਰ ਇਕ ਵਰਦਾਨ ਸਾਬਿਤ ਹੋ ਸਕਦੀ ਹੈ। ਅੰਜੀਰ ਸਾਡੇ ਬਲੱਡ ਸਰਕੂਲੇਸ਼ਨ ਨੂੰ ਨਿਯਮਿਤ ਕਰਦਾ ਹੈ। ਇਸ ਤਰ੍ਹਾਂ ਅੰਜੀਰ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ ਤੇ ਸਾਡੇ ਦਿਲ ਦੀ ਸਿਹਤ ਨੂੰ ਬੇਹਤਰ ਬਣਾਉਂਦਾ ਹੈ। ਅੰਜੀਰਾਂ ਦਾ ਸੇਵਨ ਔਰਤਾਂ ਲਈ ਬਹੁਤ ਫਾਇਦੇਮੰਦ ਹੈ। ਔਰਤਾਂਂ ਨੂੰ ਆਪਣੀ ਚੰਗੀ ਸਿਹਤ ਲਈ ਵਧੇਰੇ ਪੌਸ਼ਕ ਤੱਤਾਂ ਦੀ ਲੋੜ ਹੁੰਦੀ ਹੈ। ਜਿਨ੍ਹਾਂ ਔਰਤਾਂ ਨੂੰ ਕਮਜ਼ੋਰੀ ਦੀ ਸਮੱਸਿਆ ਆ ਰਹੀ ਹੈ ਜਾਂ ਵਾਲ ਝੜ ਰਹੇ ਹਨ। ਉਹ ਹਰ ਰੋਜ਼ 3-4 ਅੰਜੀਰ ਭਿਉਂਕੇ ਖਾਣ, ਉਹਨਾਂ ਦੇ ਵਾਲ ਝੜਨ ਦੀ ਸਮੱਸਿਆ ਖਤਮ ਹੋਵੇਗੀ ਤੇ ਸਰੀਰ ਚੁਸਤ ਫੁਰਤ ਹੋ ਜਾਵੇਗਾ। ਮੋਟਾਪੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਵੀ ਅੰਜੀਰ ਬਹੁਤ ਫਾਇਦੇਮੰਦ ਹੈ। ਅੰਜੀਰ ਖਾਣ ਨਾਲ ਵਜਨ ਕੰਟਰੋਲ ਹੁੰਦਾ ਹੈ। ਇਸ ਦੇ ਨਾਲ ਹੀ ਅੰਜੀਰ ਖਾਣ ਨਾਲ ਕਬਜ਼ ਤੋਂ ਛੁਟਕਾਰਾ ਮਿਲਦਾ ਹੈ।
ਸਾਂਝਾ ਕਰੋ

ਪੜ੍ਹੋ